Women leaves health benefits: ਸਾਡੇ ਆਲੇ-ਦੁਆਲੇ ਕਈ ਕਿਸਮ ਦੇ ਪੱਤੇ ਮੌਜੂਦ ਹਨ। ਇਨ੍ਹਾਂ ਪੱਤਿਆਂ ‘ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਜੋ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ‘ਚ ਕਾਰਗਰ ਸਾਬਤ ਹੋ ਸਕਦੇ ਹਨ। ਔਸ਼ਧੀ ਗੁਣਾਂ ਨਾਲ ਭਰਪੂਰ ਇਨ੍ਹਾਂ ਪੱਤਿਆਂ ਦੀ ਵਰਤੋਂ ਔਰਤਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਪੀਰੀਅਡਜ਼ ‘ਚ ਦਰਦ, ਮੋਟਾਪਾ, ਥਾਇਰਾਈਡ ਦੀ ਸਮੱਸਿਆ, ਵਾਲਾਂ ਦੇ ਝੜਨ ਦੀ ਸਮੱਸਿਆ, ਤਣਾਅ, ਕਮਜ਼ੋਰ ਜਣਨ ਸ਼ਕਤੀ ਆਦਿ ਤੋਂ ਰਾਹਤ ਦਿਵਾਉਣ ਲਈ ਕੀਤੀ ਜਾ ਸਕਦੀ ਹੈ। ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਸੀਂ ਕੁਦਰਤ ‘ਚ ਮੌਜੂਦ ਕਈ ਪੱਤੇ ਜਿਵੇਂ ਨਿੰਮ, ਤੁਲਸੀ, ਸਹਿਜਨ ਦੇ ਪੱਤੇ, ਕਰੀ ਪੱਤੇ ਆਦਿ ਦੀ ਵਰਤੋਂ ਕਰ ਸਕਦੇ ਹਾਂ। ਆਓ ਜਾਣਦੇ ਹਾਂ ਕੁਝ ਖਾਸ ਪੱਤਿਆਂ ਬਾਰੇ ਜੋ ਔਰਤਾਂ ਦੀਆਂ ਪਰੇਸ਼ਾਨੀ ਨੂੰ ਕਰ ਸਕਦੇ ਹਨ ਦੂਰ।
ਔਰਤਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ ਇਹ ਪੱਤੇ
ਮੋਰਿੰਗਾ ਦੇ ਪੱਤੇ: ਸਹਿਜਨ ਦੇ ਪੱਤੇ ਜਾਂ ਮੋਰਿੰਗਾ ਦੇ ਪੱਤੇ ਸਰੀਰ ‘ਚ ਹਾਰਮੋਨਸ ਨੂੰ ਸੰਤੁਲਿਤ ਕਰਨ ‘ਚ ਮਦਦਗਾਰ ਹੁੰਦੇ ਹਨ। ਮੇਨੋਪੌਜ਼ ਦੌਰਾਨ ਔਰਤਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਖਾਸ ਤੌਰ ‘ਤੇ ਸਹਿਜਨ ਦੇ ਪੱਤੇ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਦੇ ਪੱਤਿਆਂ ਤੋਂ ਤਿਆਰ ਪਾਊਡਰ ਦਾ ਸੇਵਨ ਕਰਨ ਨਾਲ ਮੇਨੋਪੌਜ਼ ਦੌਰਾਨ ਤਣਾਅ ਘੱਟ ਹੁੰਦਾ ਹੈ। ਨਾਲ ਹੀ ਮੋਰਿੰਗਾ ਦੇ ਪੱਤਿਆਂ ਦੀ ਵਰਤੋਂ ਥਾਇਰਾਇਡ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਫ਼ਾਇਦੇਮੰਦ ਹੈ। ਇੰਨਾ ਹੀ ਨਹੀਂ, ਸਹਿਜਨ ਦੇ ਪੱਤਿਆਂ ਦੀ ਵਰਤੋਂ ਨਾਲ ਪੀਰੀਅਡ ਕ੍ਰੈਂਪ, ਦਰਦ, ਨੀਂਦ ਨਾ ਆਉਣਾ ਤੋਂ ਰਾਹਤ ਮਿਲਦੀ ਹੈ।
ਕੜੀ ਪੱਤੇ: ਕੜੀ ਪੱਤਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਪ੍ਰੇਗਨੈਂਟ ਔਰਤਾਂ ਦੀ ਪ੍ਰੇਸ਼ਾਨੀ ਜਿਵੇਂ ਮਤਲੀ, ਉਲਟੀ ਆਦਿ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਪੀਰੀਅਡਸ ਦੌਰਾਨ ਕੜੀ ਪੱਤੇ ਤੋਂ ਬਣੀ ਚਾਹ ਦਾ ਸੇਵਨ ਕਰਨ ਨਾਲ ਪੀਰੀਅਡਸ ਦੌਰਾਨ ਹੋਣ ਵਾਲੀ ਸਮੱਸਿਆ ਨੂੰ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਕਈ ਔਰਤਾਂ ਕੜੀ ਪੱਤੇ ਦੀ ਵਰਤੋਂ ਵਾਲਾਂ ਅਤੇ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਕਰਦੀਆਂ ਹਨ। ਕੜੀ ਪੱਤੇ ਦੀ ਵਰਤੋਂ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ, ਇਹ ਸਕਿਨ ‘ਤੇ ਨਿਖ਼ਾਰ ਲਿਆਉਣ ‘ਚ ਪ੍ਰਭਾਵਸ਼ਾਲੀ ਹੈ।
ਗੁੜਹਲ ਦੇ ਪੱਤੇ: ਕਈ ਔਰਤਾਂ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਗੁਲਹੜ ਦੇ ਪੱਤਿਆਂ ਦੀ ਵਰਤੋਂ ਕਰਦੀਆਂ ਹਨ। ਇਸ ਦੇ ਨਾਲ ਹੀ ਇਸ ਦੇ ਪੱਤਿਆਂ ਤੋਂ ਤਿਆਰ ਚਾਹ ਦਾ ਸੇਵਨ ਕਰਨ ਨਾਲ ਪੀਰੀਅਡਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਪੇਟ ਦਰਦ, ਏਂਠਨ, ਹੈਵੀ ਬਲੀਡਿੰਗ ਆਦਿ ਨੂੰ ਘੱਟ ਕੀਤਾ ਜਾ ਸਕਦਾ ਹੈ।
ਤੁਲਸੀ ਦੇ ਪੱਤੇ: ਤੁਲਸੀ ਦੇ ਪੱਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦੇ ਪੱਤਿਆਂ ਦਾ ਸੇਵਨ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਔਰਤਾਂ ਦੇ ਸਰੀਰ ਦੀਆਂ ਸਮੱਸਿਆਵਾਂ ਜਿਵੇਂ ਕਿ ਪੇਟ ਦਰਦ, ਉਲਟੀਆਂ, ਏਂਠਨ ਆਦਿ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਪ੍ਰੈਗਨੈਂਸੀ ਦੌਰਾਨ ਤੁਲਸੀ ਦੇ ਪੱਤੇ ਖਾਣ ਨਾਲ ਸਰੀਰ ਨੂੰ ਕਈ ਹੋਰ ਫਾਇਦੇ ਹੁੰਦੇ ਹਨ ਜਿਵੇਂ ਕਿ ਤਣਾਅ ਤੋਂ ਛੁਟਕਾਰਾ, ਮੋਟਾਪਾ ਕੰਟਰੋਲ, ਬੈਕਟੀਰੀਆ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਨਿੰਮ ਦੇ ਪੱਤੇ: ਨਿੰਮ ਦੇ ਪੱਤੇ ਔਰਤਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਨਿੰਮ ਦੇ ਪੱਤਿਆਂ ‘ਚ ਮੌਜੂਦ ਔਸ਼ਧੀ ਗੁਣ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕਾਰਗਰ ਹੁੰਦੇ ਹਨ। ਇਹ ਮੋਟਾਪੇ ਤੋਂ ਲੈ ਕੇ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਨਿੰਮ ਦੇ ਪੱਤਿਆਂ ਦੀ ਵਰਤੋਂ ਔਰਤਾਂ ‘ਚ ਸਕਿਨ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ। ਨਾਲ ਹੀ ਇਹ ਮੇਨੋਪੌਜ਼ ਅਤੇ ਪੀਰੀਅਡਜ਼ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ।
ਧਨੀਏ ਦੇ ਪੱਤੇ: ਅਸੀਂ ਜ਼ਿਆਦਾਤਰ ਸਬਜ਼ੀਆਂ ਨੂੰ ਗਾਰਨਿਸ਼ ਕਰਨ ਲਈ ਧਨੀਏ ਦੀਆਂ ਪੱਤੀਆਂ ਦੀ ਵਰਤੋਂ ਕਰਦੇ ਹਾਂ। ਇਸ ਦੇ ਨਾਲ ਹੀ ਕੁਝ ਲੋਕ ਚਟਨੀ ਬਣਾਉਣ ਲਈ ਧਨੀਏ ਦੇ ਪੱਤਿਆਂ ਦੀ ਵਰਤੋਂ ਵੀ ਕਰਦੇ ਹਨ। ਇਹ ਸਕਿਨ ਨਾਲ ਸਬੰਧਤ ਸਿਹਤ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ। ਇਸ ਦੇ ਸੇਵਨ ਨਾਲ ਔਰਤਾਂ ‘ਚ ਥਾਇਰਾਇਡ ਦੀ ਸਮੱਸਿਆ ਦੂਰ ਹੁੰਦੀ ਹੈ। ਨਾਲ ਹੀ, ਇਹ ਸਰੀਰ ‘ਚ ਹਾਰਮੋਨਸ ਨੂੰ ਸੰਤੁਲਿਤ ਕਰਦਾ ਹੈ।
ਔਰਤਾਂ ਦੇ ਸਰੀਰ ‘ਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਨ੍ਹਾਂ ਪੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੁਦਰਤ ‘ਚ ਹੋਰ ਵੀ ਕਈ ਅਜਿਹੇ ਪੱਤੇ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਔਰਤਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਧਿਆਨ ਰੱਖੋ ਕਿ ਇਨ੍ਹਾਂ ਪੱਤੀਆਂ ਦੀ ਵਰਤੋਂ ਨਾਲ ਤੁਹਾਡੀ ਸਮੱਸਿਆ ਘੱਟ ਹੋ ਸਕਦੀ ਹੈ ਪਰ ਜੇਕਰ ਤੁਸੀਂ ਕਿਸੇ ਗੰਭੀਰ ਸਥਿਤੀ ਤੋਂ ਪੀੜਤ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।