Women sleeping tips: ਔਰਤਾਂ ਘਰ ਜਾਂ ਦਫਤਰ ਦੀਆਂ ਜ਼ਿੰਮੇਵਾਰੀਆਂ ਕਾਰਨ ਖਾਣ ਪੀਣ ਨੂੰ ਨਜ਼ਰ ਅੰਦਾਜ਼ ਤਾਂ ਕਰਦੀਆਂ ਹੀ ਹਨ ਅਤੇ ਨਾਲ ਹੀ ਸੌਣ ਵੇਲੇ ਕਈ ਵਾਰ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਹਨ ਜੋ ਉਨ੍ਹਾਂ ਨੂੰ ਬਿਮਾਰ ਕਰ ਦਿੰਦੀਆਂ ਹਨ। ਕਈ ਵਾਰ ਦਿਨ ਭਰ ਦੀ ਥਕਾਵਟ ਕਾਰਨ ਔਰਤਾਂ ਰਾਤ ਨੂੰ ਆਪਣੀ ਪਰਸਨਲ ਕੇਅਰ ਵੱਲ ਧਿਆਨ ਨਹੀਂ ਦਿੰਦੀਆਂ ਜੋ ਸਿਹਤ ਦੇ ਲਿਹਾਜ ਨਾਲ ਸਹੀ ਨਹੀਂ ਹੁੰਦਾ।
ਬ੍ਰਾ ਪਾ ਕੇ ਸੌਣਾ: ਜੇ ਤੁਸੀਂ ਵੀ ਰਾਤ ਨੂੰ ਬ੍ਰਾ ਪਾ ਕੇ ਸੌਂਦੇ ਹੋ ਤਾਂ ਅੱਜ ਹੀ ਆਪਣੀ ਇਸ ਆਦਤ ਨੂੰ ਬਦਲ ਦਿਓ। ਇਸ ਨਾਲ ਬਲੱਡ ਸਰਕੂਲੇਸ਼ਨ ਖ਼ਰਾਬ ਹੋ ਸਕਦਾ ਹੈ। ਜਿਸ ਨਾਲ ਤੁਹਾਨੂੰ ਬ੍ਰੈਸਟ ‘ਚ ਦਰਦ, ਖੁਜਲੀ ਅਤੇ ਜਲਣ ਦੀ ਸਮੱਸਿਆ ਹੋ ਸਕਦੀ ਹੈ। ਉੱਥੇ ਹੀ ਰਾਤ ਦੇ ਸਮੇਂ ਟਾਈਟ ਬ੍ਰਾ ਪਾ ਕੇ ਸੌਣ ਨਾਲ ਬ੍ਰੈਸਟ ਟਿਸ਼ੂ ਵੀ ਡੈਮੇਜ਼ ਹੋ ਸਕਦੇ ਹਨ। ਖੋਜ ਅਨੁਸਾਰ ਰਾਤ ਨੂੰ ਬ੍ਰਾ ਪਾ ਕੇ ਸੌਣ ਨਾਲ ਵੀ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਟਾਈਟ ਕੱਪੜੇ: ਮਾਹਰਾਂ ਦੇ ਅਨੁਸਾਰ ਰਾਤ ਨੂੰ ਸੌਣ ਵੇਲੇ ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਬਲੱਡ ਸਰਕੂਲੇਸ਼ਨ ਸਹੀ ਰਹੇ। ਉੱਥੇ ਹੀ ਦਿਨ ਭਰ ਕੱਪੜਿਆਂ ਤੇ ਪਸੀਨਾ ਅਤੇ ਬੈਕਟਰੀਆ ਲੱਗ ਜਾਂਦੇ ਹਨ ਜੋ ਤੁਹਾਨੂੰ ਬਿਮਾਰ ਕਰ ਸਕਦਾ ਹੈ।
ਅੰਡਰਗਾਰਮੈਂਟਸ: ਜ਼ਿਆਦਾਤਰ ਔਰਤਾਂ ਰਾਤ ਨੂੰ ਅੰਡਰਗਾਰਮੈਂਟਸ ਪਾ ਕੇ ਸੌਂਦੀਆਂ ਹਨ ਪਰ ਇਸ ਨਾਲ ਪ੍ਰਾਈਵੇਟ ਪਾਰਟ ਨੂੰ ਨੁਕਸਾਨ ਹੋ ਸਕਦਾ ਹੈ। ਦਰਅਸਲ, ਵੈਜਾਇਨਾ ਦਾ ਤਾਪਮਾਨ ਸਰੀਰ ਦੇ ਬਾਕੀ ਹਿੱਸਿਆਂ ਨਾਲੋਂ ਜ਼ਿਆਦਾ ਹੁੰਦਾ ਹੈ ਉੱਥੇ ਹੀ ਨਮੀ ਵੀ ਜ਼ਿਆਦਾ ਹੁੰਦੀ ਹੈ ਜਿਸ ਨਾਲ ਇੰਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ।
ਵਾਲਾਂ ‘ਚ ਲਗਾਉਣ ਵਾਲੀਆਂ ਚੀਜ਼ਾਂ: ਬਹੁਤ ਸਾਰੀਆਂ ਔਰਤਾਂ ਸੌਣ ਵੇਲੇ ਹੇਅਰ ਪਿੰਨ, ਜੂੜਾ ਪਿੰਨ ਅਤੇ ਕਲਿੱਪ ਜਿਹੀਆਂ accessories ਨਹੀਂ ਉਤਾਰਦੀਆਂ। ਪਰ ਇਹ ਸਕੈਲਪ ‘ਚ ਚੁਭ ਸਕਦੀਆਂ ਹਨ ਇਸ ਲਈ ਹਮੇਸ਼ਾ ਇਨ੍ਹਾਂ ਨੂੰ ਉਤਾਰ ਕੇ ਸੋਵੋ।
ਏਅਰ ਰਿੰਗ, ਸੋਨੇ ਦੀ ਚੇਨ: ਬਹੁਤ ਸਾਰੀਆਂ ਲੜਕੀਆਂ ਸੌਣ ਵੇਲੇ ਵੀ ਏਅਰ ਰਿੰਗ, ਨੋਜ਼ ਰਿੰਗ, ਗੋਲਡ ਚੇਨ ਅਤੇ ਕੰਗਣ ਨਹੀਂ ਉਤਾਰਦੀਆਂ। ਪਰ ਇਸ ਨਾਲ ਸਰੀਰ ‘ਤੇ ਕਿਤੇ ਵੀ ਸੱਟ ਲੱਗਣ ਦਾ ਖ਼ਤਰਾ ਰਹਿੰਦਾ ਹੈ।
Contact Lens: Contact Lens ਲਗਾ ਕੇ ਸੌਣ ਨਾਲ ਉਹ ਇੱਧਰ-ਉੱਧਰ ਖਿਸਕ ਸਕਦੇ ਹਨ। ਇਸ ਨਾਲ ਅੱਖਾਂ ਦੀਆਂ ਕਾਰਨੀਆ ਨੂੰ ਜ਼ਰੂਰੀ ਆਕਸੀਜਨ ਨਹੀਂ ਮਿਲ ਪਾਉਂਦੀ ਜਿਸ ਨਾਲ ਇੰਫੈਕਸ਼ਨ ਹੋ ਸਕਦੀ ਹੈ।
ਮੇਕਅੱਪ ਲਗਾ ਕੇ ਸੌਂਣਾ: ਦਿਨਭਰ ਦੀ ਥਕਾਨ ਨਾਲ ਚੂਰ ਕੁਝ ਔਰਤਾਂ ਬਿਨ੍ਹਾਂ ਮੇਕਅੱਪ ਉਤਾਰੇ ਹੀ ਸੌ ਜਾਂਦੀਆਂ ਹਨ ਪਰ ਇਸ ਨਾਲ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ। ਸਕਿਨ ਰਾਤ ਦੇ ਸਮੇਂ ਹੀ ਖੁੱਲ੍ਹ ਕੇ ਸਾਹ ਲੈ ਪਾਉਂਦੀ ਹੈ। ਅਜਿਹੇ ‘ਚ ਤੁਸੀਂ ਚਾਹੇ ਕਿੰਨੇ ਵੀ ਥੱਕੇ ਹੋਏ ਹੋਵੋ ਪਰ ਮੇਕਅੱਪ ਜ਼ਰੂਰ ਰੀਮੂਵ ਕਰੋ।