Women UTI care tips: UTI ਇੱਕ ਸੰਕ੍ਰਮਣ ਹੈ ਜੋ ਯੂਰਿਨ ਪਾਈਪ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ ਜਿਸ ‘ਚ ਗੁਰਦੇ, ਯੂਰੇਟਰਸ, ਬਲੈਡਰ, ਜਾਂ ਪਿਸ਼ਾਬ ਦੀ ਪਾਈਪ ਸ਼ਾਮਿਲ ਹੈ। 95% UTI ਦਾ ਕਾਰਨ ਬੈਕਟੀਰੀਆ ਹੈ ਪਰ ਫੰਜਾਈ ਵੀ ਸੰਕ੍ਰਮਣ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ UTI ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਪਰ ਔਰਤਾਂ ਨੂੰ ਇਨਫੈਕਸ਼ਨ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਯੂਰੇਥਰਾ, ਟਿਊਬ ਜੋ ਮੂਤਰ ਨੂੰ ਮਸਾਨੇ ਤੋਂ ਬਾਹਰ ਲੈ ਜਾਂਦੀ ਹੈ, ਮਰਦਾਂ ਨਾਲੋਂ ਔਰਤਾਂ ‘ਚ ਛੋਟੀ ਹੁੰਦੀ ਹੈ। ਇਸ ਨਾਲ ਬੈਕਟੀਰੀਆ ਲਈ ਬਲੈਡਰ ‘ਚ ਦਾਖਲ ਹੋਣਾ ਅਤੇ ਪਹੁੰਚਣਾ ਆਸਾਨ ਹੋ ਜਾਂਦਾ ਹੈ।
UTI ਦੇ ਲੱਛਣਾਂ ‘ਚ ਸ਼ਾਮਲ
- ਯੂਰਿਨ ਕਰਦੇ ਸਮੇਂ ਜਲਣ ਮਹਿਸੂਸ ਹੋਣਾ
- ਵਾਰ ਵਾਰ ਆਉਣਾ
- ਤੇਜ਼ ਗੰਧ ਅਤੇ ਗੂੜ੍ਹੇ ਰੰਗ ਦਾ ਯੂਰਿਨ ਆਉਣਾ
- ਖਾਲੀ ਬਲੈਡਰ ਦੀ ਭਾਵਨਾ
- ਪੇਡੂ ‘ਚ ਦਰਦ
ਯੂਟੀਆਈ ਇਨਫੈਕਸ਼ਨ ਤੋਂ ਛੁਟਕਾਰਾ ਪਾਉਣ ਲਈ, ਐਂਟੀਬਾਇਓਟਿਕਸ ਦੀ ਬਜਾਏ, ਤੁਸੀਂ ਕੁਝ ਘਰੇਲੂ ਨੁਸਖ਼ੇ ਵੀ ਅਜ਼ਮਾ ਸਕਦੇ ਹੋ, ਜਿਸ ਨਾਲ ਜਲਦੀ ਅਸਰ ਦੇਖਣ ਨੂੰ ਮਿਲੇਗਾ।
ਭਰਪੂਰ Liquid ਚੀਜ਼ਾਂ ਪੀਓ: ਸਭ ਤੋਂ ਪਹਿਲਾਂ ਬਹੁਤ ਸਾਰਾ ਪਾਣੀ ਪੀਓ ਕਿਉਂਕਿ ਇਹ ਬੈਕਟੀਰੀਆ ਨੂੰ ਬਾਹਰ ਕੱਢਣ ‘ਚ ਮਦਦ ਕਰ ਸਕਦਾ ਹੈ। ਬਹੁਤ ਸਾਰਾ ਤਰਲ ਪਦਾਰਥ ਪੀਣ ਨਾਲ ਜ਼ਿਆਦਾ ਯੂਰਿਨ ਕਰਨ ਨਾਲ ਤੁਹਾਡੇ UTI ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ, ਜੋ ਪਿਸ਼ਾਬ ਨਾਲੀ ‘ਚੋਂ ਬੈਕਟੀਰੀਆ ਨੂੰ ਹਟਾਉਣ ‘ਚ ਮਦਦ ਕਰਦਾ ਹੈ।
ਵਿਟਾਮਿਨ ਸੀ ਦੀ ਮਾਤਰਾ ਵਧਾਓ: ਮਾਹਿਰਾਂ ਅਨੁਸਾਰ ਵਿਟਾਮਿਨ ਸੀ ਦਾ ਸੇਵਨ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਤੋਂ ਬਚਾਉਂਦਾ ਹੈ। ਦਰਅਸਲ, ਵਿਟਾਮਿਨ ਸੀ ਪਿਸ਼ਾਬ ਦੀ ਐਸੀਡਿਟੀ ਵਧਾਉਂਦਾ ਹੈ, ਜੋ ਇਨਫੈਕਸ਼ਨ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਨੂੰ ਮਾਰ ਦਿੰਦਾ ਹੈ। ਇਸ ਦੇ ਲਈ ਲਾਲ ਮਿਰਚ, ਬ੍ਰੋਕਲੀ, ਪਾਲਕ, ਕੱਦੂ, ਸੰਤਰਾ, ਅੰਗੂਰ, ਕੀਵੀ ਫਰੂਟ ਵਰਗੇ ਫਲ ਅਤੇ ਸਬਜ਼ੀਆਂ ਬੈਸਟ ਆਪਸ਼ਨ ਹਨ।
ਕਰੈਨਬੇਰੀ ਦਾ ਜੂਸ ਪੀਓ: ਕਰੈਨਬੇਰੀ ਜੂਸ ਦੀਆਂ ਦੋ 8-ਔਂਸ ਪਰੋਸਣ ਨਾਲ UTI ਦੇ ਖ਼ਤਰੇ ਨੂੰ ਅੱਧਾ ਕਰ ਦਿੰਦੇ ਹਨ। ਜਿਨ੍ਹਾਂ ਔਰਤਾਂ ਨੂੰ ਵਾਰ-ਵਾਰ ਇਨਫੈਕਸ਼ਨ ਰਹਿੰਦੀ ਹੈ, ਉਨ੍ਹਾਂ ਲਈ ਇਹ ਬਹੁਤ ਫਾਇਦੇਮੰਦ ਹੈ।
ਇਲਾਇਚੀ ਅਤੇ ਸੌਂਠ: ਇਲਾਇਚੀ ਅਤੇ ਸੁੱਕੇ ਅਦਰਕ ਨੂੰ ਪੀਸ ਕੇ ਪਾਊਡਰ ਬਣਾ ਲਓ। ਹੁਣ ਅਨਾਰ ਦੇ ਰਸ ‘ਚ ਇਸ ਪਾਊਡਰ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਪੀਓ। ਇਸ ਨਾਲ ਦੋ ਦਿਨਾਂ ‘ਚ ਇਨਫੈਕਸ਼ਨ ਖਤਮ ਹੋ ਜਾਵੇਗੀ।
ਲਸਣ: ਹਰ ਰੋਜ਼ ਖਾਲੀ ਪੇਟ ਲਸਣ ਦੀ ਕਲੀ ਨੂੰ ਕੋਸੇ ਪਾਣੀ ਨਾਲ ਖਾਓ। ਇਸ ਨਾਲ ਯੂਟੀਆਈ ਦੀ ਇਨਫੈਕਸ਼ਨ ਵੀ ਦੂਰ ਹੋਵੇਗੀ ਅਤੇ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹੋਗੇ।
ਨੀਰਾ ਜਾਂ ਖਜੂਰ ਦਾ ਜੂਸ ਪੀਓ: ਯੂਟੀਆਈ ਤੋਂ ਛੁਟਕਾਰਾ ਪਾਉਣ ਲਈ ਨੀਰਾ ਜਾਂ ਤਾੜ ਦਾ ਰਸ ਵੀ ਵਧੀਆ ਆਪਸ਼ਨ ਹੈ। ਇਸ ਨਾਲ ਇਨਫੈਕਸ਼ਨ ਵੀ ਦੂਰ ਹੋਵੇਗੀ ਅਤੇ ਦਰਦ ਅਤੇ ਜਲਨ ਤੋਂ ਵੀ ਰਾਹਤ ਮਿਲੇਗੀ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ…
- ਯੂਰਿਨ ਨਾ ਰੋਕੋ
- ਖੂਬ ਪਾਣੀ ਪੀਓ
- ਪ੍ਰਾਈਵੇਟ ਪਾਰਟ ਦੀ ਸਫ਼ਾਈ ਰੱਖੋ
- ਪੀਰੀਅਡਜ ਦੌਰਾਨ ਹਰ 6 ਘੰਟੇ ‘ਚ ਸੈਨੇਟਰੀ ਪੈਡ ਬਦਲੋ
- ਪ੍ਰੈਗਨੈਂਸੀ ਦੌਰਾਨ ਸਫਾਈ ਦਾ ਧਿਆਨ ਰੱਖੋ।
- ਪੌਸ਼ਟਿਕ ਭੋਜਨ ਖਾਓ