Women Weak Uterus: ਗ਼ਲਤ ਲਾਈਫਸਟਾਈਲ ਦੇ ਕਾਰਨ ਅੱਜ ਕੱਲ 10 ਵਿੱਚੋਂ 7 ਔਰਤਾਂ ਕਿਸੀ ਨਾ ਕਿਸੀ ਸਿਹਤ ਸਮੱਸਿਆ ਨਾਲ ਜੂਝ ਰਹੀਆਂ ਹਨ। ਇਨ੍ਹਾਂ ਵਿਚੋਂ ਹੀ ਇਕ ਹੈ ਬੱਚੇਦਾਨੀ ਵਿਚ ਕਮਜ਼ੋਰੀ। ਹਾਲਾਂਕਿ ਬਹੁਤ ਸਾਰੀਆਂ ਔਰਤਾਂ ਇਸ ਸਮੱਸਿਆ ਤੋਂ ਅਣਜਾਣ ਹੋਣ ਦੇ ਕਾਰਨ ਸਮੇਂ ਸਿਰ ਇਲਾਜ ਨਹੀਂ ਕਰ ਪਾਉਂਦੀਆਂ, ਜਿਸ ਦੇ ਕਾਰਨ ਪ੍ਰੈਗਨੈਂਸੀ ਦੇ ਦੌਰਾਨ ਮਿਸਕੈਰੇਜ਼ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਮਹਿਲਾਵਾਂ ‘ਚ ਆਮ ਹੁੰਦੀ ਜਾ ਰਹੀ ਬੱਚੇਦਾਨੀ ‘ਚ ਕਮਜ਼ੋਰੀ ਬਾਰੇ ਦੱਸਾਂਗੇ। ਜਿਸ ਦੀ ਜਾਣਕਾਰੀ ਹਰ ਮਹਿਲਾ ਨੂੰ ਹੋਣੀ ਬਹੁਤ ਜ਼ਰੂਰੀ ਹੈ।
ਬੱਚੇਦਾਨੀ ‘ਚ ਕਮਜ਼ੋਰੀ ਦੇ ਕਾਰਨ: ਔਰਤਾਂ ਵਿਚ ਗਰਭ ਧਾਰਣ ਤੋਂ ਲੈ ਕੇ ਜਣੇਪੇ ਤਕ ਗਰਭ ਅਵਸਥਾ ਨੂੰ ਸਹੀ ਰੱਖਣ ਲਈ ਬੱਚੇਦਾਨੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਇਹ ਮਹਿਲਾ ਪ੍ਰਜਨਨ ਪ੍ਰਣਾਲੀ ਦਾ ਅਧਾਰ ਬਣਾਉਂਦਾ ਹੈ। ਪਰ ਗਲਤ ਖਾਣ ਪੀਣ ਅਤੇ ਲਾਈਫਸਟਾਈਲ ਦੇ ਕਾਰਨ ਯੂਟ੍ਰਿਸ ਕਮਜ਼ੋਰ ਹੋ ਜਾਂਦਾ ਹੈ। ਇਸ ਤੋਂ ਇਲਾਵਾ…
ਮਹਿਲਾਵਾਂ ‘ਚ ਸਰੀਰਕ ਕਮਜ਼ੋਰੀ ਦੇ ਕਾਰਨ ਬੱਚੇਦਾਨੀ ਵਿਚ ਕਮਜ਼ੋਰੀ ਆ ਜਾਂਦੀ ਹੈ।
ਡਿਲਿਵਰੀ ਤੋਂ ਬਾਅਦ ਵੀ ਬੱਚੇਦਾਨੀ ਕਮਜ਼ੋਰ ਹੋ ਜਾਂਦੀ ਹੈ।
ਮਾਨਸਿਕ ਕਮਜ਼ੋਰੀ
ਬਾਹਰੀ ਜਾਂ ਅੰਦਰੂਨੀ ਸੱਟ ਕਾਰਨ
ਵੱਧਦਾ ਹੈ ਮਿਸਕੈਰੇਜ਼ ਹੋਣ ਦਾ ਖ਼ਤਰਾ: ਕਮਜ਼ੋਰੀ ਦੇ ਕਾਰਨ ਯੂਟ੍ਰਿਸ ਆਂਡਿਆਂ ਨੂੰ ਸੰਭਾਲ ਨਹੀਂ ਪਾਉਂਦਾ, ਜਿਸ ਨਾਲ ਮਿਸਕੈਰੇਜ਼ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਹਾਲਾਂਕਿ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਸਹੀ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਆਪਣੀ ਗਰਭ ਅਵਸਥਾ ਨੂੰ ਮਜ਼ਬੂਤ ਬਣਾ ਸਕਦੇ ਹੋ। ਜੇ ਤੁਹਾਡੇ ਨਾਲ ਅਜਿਹਾ ਕੁਝ ਹੋ ਰਿਹਾ ਹੈ ਅਤੇ ਤੁਹਾਡੇ ਯੂਟਰਸ ਵਿਚ ਕੋਈ ਕਮਜ਼ੋਰੀ ਹੈ ਤਾਂ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਚੰਗੀ ਖੁਰਾਕ ਲੈ ਕੇ ਹੀ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ।
- ਆਪਣੀ ਡਾਈਟ ਵਿਚ ਜ਼ਿਆਦਾ ਫਾਈਬਰ ਵਾਲੀਆਂ ਚੀਜ਼ਾਂ ਜਿਵੇਂ ਬ੍ਰੋਕਲੀ, ਫਲ, ਓਟਸ, ਨਟਸ, ਪਾਲਕ, ਬੀਨਜ਼, ਐਵੋਕਾਡੋਜ਼ ਆਦਿ ਦਾ ਸੇਵਨ ਕਰੋ। ਮਾਹਰਾਂ ਅਨੁਸਾਰ ਔਰਤਾਂ ਨੂੰ ਪ੍ਰਤੀ ਦਿਨ 25 ਗ੍ਰਾਮ ਫਾਈਬਰ ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ 50 ਸਾਲ ਤੋਂ ਜ਼ਿਆਦਾ ਉਮਰ ‘ਚ ਲਗਭਗ 21 ਗ੍ਰਾਮ ਫਾਈਬਰ ਦੀ ਜ਼ਰੂਰਤ ਹੁੰਦੀ ਹੈ।
- ਆਰਗੈਨਿਕ ਹਰੇ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੋ। ਇਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਬੱਚੇਦਾਨੀ ਮਜ਼ਬੂਤ ਹੋਵੇਗੀ।
- ਜੇ ਯੂਟਰਸ ਵਿਚ ਕੋਈ ਸਮੱਸਿਆ ਹੈ ਤਾਂ ਵਿਟਾਮਿਨ-ਸੀ ਨਾਲ ਭਰਪੂਰ ਫ਼ਲਾਂ ਦਾ ਜ਼ਿਆਦਾ ਸੇਵਨ ਕਰੋ। ਇਸ ਨਾਲ ਬੱਚੇਦਾਨੀ ਤਾਂ ਮਜ਼ਬੂਤ ਹੁੰਦੀ ਹੀ ਹੈ ਨਾਲ ਹੀ ਕੈਂਸਰ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।
- ਜੇ ਤੁਸੀਂ ਆਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵਿਚ ਦਹੀ, ਪਨੀਰ ਅਤੇ ਦੁੱਧ ਆਦਿ ਲੈਂਦੇ ਹੋ ਤਾਂ ਤੁਹਾਡੀ ਬੱਚੇਦਾਨੀ ਅਤੇ ਓਵਰੀ ਦੋਵੇਂ ਤੰਦਰੁਸਤ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ‘ਚ ਕੈਲਸ਼ੀਅਮ ਅਤੇ ਵਿਟਾਮਿਨ ਵੀ ਪਾਏ ਜਾਂਦੇ ਹਨ ਜੋ ਬੱਚੇਦਾਨੀ ਦੀ ਰਸੌਲੀ ਨੂੰ ਦੂਰ ਕਰਦੇ ਹਨ।
- ਗ੍ਰੀਨ ਟੀ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਨਾ ਸਿਰਫ ਯੂਟ੍ਰਿਸ ਨੂੰ ਮਜ਼ਬੂਤ ਕਰਦੀ ਹੈ ਬਲਕਿ ਤੁਹਾਨੂੰ ਕਈ ਹੋਰ ਸਮੱਸਿਆਵਾਂ ਤੋਂ ਵੀ ਬਚਾਉਂਦੀ ਹੈ।
- ਮੱਛੀ ਵਿੱਚ ਓਮੇਗਾ 3 ਫੈਟੀ ਐਸਿਡ ਹੁੰਦੇ ਹਨ ਇਸ ਨਾਲ ਔਰਤਾਂ ‘ਚ ਉਨ੍ਹਾਂ prostaglandins ਦਾ ਨਿਰਮਾਣ ਘੱਟ ਹੁੰਦਾ ਹੈ ਜੋ ਕਿ ਔਰਤਾਂ ਵਿੱਚ ਬੱਚੇਦਾਨੀ ਦੇ ਸੰਕ੍ਰਮਣ ਲਈ ਜਿੰਮੇਵਾਰ ਹੁੰਦੇ ਹਨ।
- ਕੈਸਟਰ ਆਇਲ ‘ਚ ਮੌਜੂਦ ਰਿਕਨੋਐਲਿਕ ਐਸਿਡ ਓਵਰੀ ‘ਚ ਬਣਨ ਵਾਲੀਆਂ ਸਿਸਟ ਅਤੇ ਬੱਚੇਦਾਨੀ ਦੀ ਰਸੌਲੀ ਨੂੰ ਠੀਕ ਕਰਦਾ ਹੈ ਅਤੇ ਸਰੀਰ ਦੀ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ।
- ਬੇਰੀ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਓਵਰੀ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਹ ਓਵਰੀ ਅਤੇ ਬੱਚੇਦਾਨੀ ਨੂੰ ਕਈ ਕਿਸਮਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਤੁਸੀਂ ਇਸ ਨੂੰ ਸਲਾਦ ਦੇ ਤੌਰ ‘ਤੇ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
- 20-20 ਧੋਤੇ ਹੋਏ ਤਿਲ ਅਤੇ ਜੌਂ ਨੂੰ ਪੀਸ ਕੇ ਉਸ ‘ਚ 40 ਗ੍ਰਾਮ ਖਾਂਡ ਮਿਕਸ ਕਰੋ। ਇਸ ਦੀ 5 ਗ੍ਰਾਮ ਮਾਤਰਾ ਸਵੇਰੇ ਸ਼ਹਿਦ ਦੇ ਨਾਲ ਲਓ। ਇਸ ਨਾਲ ਬੱਚੇਦਾਨੀ ਮਜ਼ਬੂਤ ਹੁੰਦੀ ਹੈ ਅਤੇ ਡਿਲੀਵਰੀ ਦੌਰਾਨ ਦਰਦ ਵੀ ਘੱਟ ਹੁੰਦਾ ਹੈ।
ਯੋਗਾ ਵੀ ਹੈ ਮਦਦਗਾਰ: ਰੋਜ਼ਾਨਾ ਗਰਭਸਨਾ ਕਰਨ ਨਾਲ ਨਾ ਸਿਰਫ ਬੱਚੇਦਾਨੀ ਦੀ ਕਮਜ਼ੋਰੀ ਦੂਰ ਹੁੰਦੀ ਹੈ ਬਲਕਿ ਇਸ ਨਾਲ ਤੁਸੀਂ ਬੱਚੇਦਾਨੀ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ। ਇਸ ਦੇ ਲਈ ਪਹਿਲਾਂ ਪਦਮਾਸਨ ਦੀ ਮੁਦਰਾ ‘ਚ ਬੈਠ ਜਾਓ। ਇਸ ਤੋਂ ਬਾਅਦ ਆਪਣੇ ਹੱਥਾਂ ਨੂੰ ਪੱਟ ਅਤੇ ਪੰਝਣੀਆਂ ਦੇ ਵਿਚਕਾਰ ਫਸਾ ਕੇ ਕੂਹਣੀਆਂ ਤੱਕ ਬਾਹਰ ਕੱਢੋ। ਫਿਰ ਦੋਵੇਂ ਕੂਹਣੀਆਂ ਨੂੰ ਮੋੜਦੇ ਹੋਏ ਗੋਡਿਆਂ ਨੂੰ ਉੱਪਰ ਵੱਲ ਉਠਾਓ। ਸਰੀਰ ਨੂੰ ਸੰਤੁਲਿਤ ਰੱਖਦੇ ਹੋਏ ਦੋਵੇਂ ਕੰਨਾਂ ਨੂੰ ਦੋਵੇਂ ਹੱਥਾਂ ਨਾਲ ਫੜੋ। ਸਰੀਰ ਦਾ ਸਾਰਾ ਭਾਰ ਬੱਟ ਉੱਤੇ ਰੱਖੋ ਅਤੇ 5 ਮਿੰਟ ਲਈ ਇਸ ਸਥਿਤੀ ਵਿੱਚ ਰਹੋ। ਇਸ ਤੋਂ ਬਾਅਦ ਹੌਲੀ-ਹੌਲੀ ਆਮ ਹੋ ਜਾਓ।