Workout during periods: ਅੱਜ ਕੱਲ ਔਰਤਾਂ ਆਪਣੀ ਸਿਹਤ ਨੂੰ ਲੈ ਕੇ ਬਹੁਤ ਸੀਰੀਅਸ ਰਹਿੰਦੀਆਂ ਹਨ ਉਹ ਰੋਜ਼ਾਨਾ workout ਕਰਦੀਆਂ ਹਨ ਅਤੇ ਚੰਗੀ ਡਾਇਟ ਲੈਂਦੀਆਂ ਹਨ। ਕਈ ਅਜਿਹੀ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਬਿਨ੍ਹਾਂ Exercise ਦੇ ਨਹੀਂ ਹੁੰਦੀ ਅਤੇ ਕਸਰਤ ਨਾ ਕਰਨ ਜਾਂ ਜਿੰਮ ਨਾ ਜਾਣ ਦੇ ਕਾਰਨ ਸਾਰਾ ਦਿਨ ਉਹ ਬਹੁਤ ਲੋ ਮਹਿਸੂਸ ਕਰਦੀਆਂ ਹਨ। ਅਜਿਹੇ ‘ਚ ਸਭ ਤੋਂ ਜ਼ਿਆਦਾ ਸਮੱਸਿਆ ਪੀਰੀਅਡ ਦੇ ਦੌਰਾਨ ਆਉਂਦੀ ਹੈ। ਪੀਰੀਅਡਜ਼ ਦੇ ਦਿਨਾਂ ‘ਚ ਔਰਤਾਂ ‘ਚ ਹਾਰਮੋਨਲ ਬਦਲਾਅ ਹੁੰਦੇ ਹਨ ਜਿਸ ਕਾਰਨ ਬਹੁਤ ਸਾਰੀਆਂ ਔਰਤਾਂ ਨੂੰ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ ਅਤੇ ਇਨ੍ਹਾਂ ਦਿਨਾਂ ‘ਚ ਉਹ ਅਕਸਰ ਇਸ ਸੋਚ ‘ਚ ਰਹਿੰਦੀਆਂ ਹਨ ਕਿ ਉਹ ਕਸਰਤ ਕਰਨ ਜਾਂ ਨਹੀਂ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਦਿਨਾਂ ਵਿਚ ਕਸਰਤ ਕਰਨਾ ਕਿੰਨਾ ਸਹੀ ਹੈ।
ਡਾਕਟਰ ਦੀ ਰਾਏ: ਜੇ ਅਸੀਂ ਡਾਕਟਰਾਂ ਦੀ ਮੰਨੀਏ ਤਾਂ ਇਨ੍ਹਾਂ ਦਿਨਾਂ ‘ਚ ਔਰਤਾਂ ਨੂੰ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਬਾਕੀ ਦਿਨਾਂ ਵਾਂਗ ਕਸਰਤ ਤਾਂ ਨਹੀਂ ਕਰ ਸਕਦੀਆਂ। ਇਸ ਦੌਰਾਨ ਕਸਰਤ ਕਰਨ ਦੀ ਮਨਾਹੀ ਤਾਂ ਨਹੀਂ ਹੈ ਪਰ ਉਹ ਇਨ੍ਹਾਂ ਦਿਨਾਂ ਵਿਚ ਹਲਕੀ ਕਸਰਤ ਕਰ ਸਕਦੀਆਂ ਹਨ। ਤੁਸੀਂ ਲਾਈਟ ਵਰਕਆਊਟ ਕਰ ਸਕਦੇ ਹੋ, ਔਰਤਾਂ ਇਨ੍ਹੀਂ ਦਿਨੀਂ ਦਰਦ ਤੋਂ ਗੁਜ਼ਰ ਰਹੀ ਹੁੰਦੀਆਂ ਹਨ, ਕਿਸੇ ਨੂੰ ਪੇਟ ਵਿੱਚ ਦਰਦ ਹੁੰਦਾ ਹੈ ਤਾਂ ਕਿਸੀ ਨੂੰ ਕਮਰ ‘ਚ। ਅਜਿਹੇ ‘ਚ ਤੁਸੀਂ ਪਹਿਲਾਂ ਹੀ ਆਪਣੇ ਵਰਕਆਊਟ ਨੂੰ ਪਲੈਨ ਕਰ ਲਓ। ਜੇ ਹੋ ਸਕੇ ਤਾਂ ਜ਼ਿਆਦਾ ਸਟ੍ਰੈਚਿੰਗ ਤੋਂ ਪਰਹੇਜ਼ ਕਰੋ ਅਤੇ ਹਲਕਾ ਵਰਕਆਊਟ ਕਰੋ। ਜਿਵੇਂ ਤੁਸੀਂ ਸੈਰ ਕਰ ਸਕਦੇ ਹੋ।
ਇਸ ਦੌਰਾਨ ਕਰੋ ਇਹ Exercises
- ਪੀਰੀਅਡਜ਼ ਦੇ ਦੌਰਾਨ ਕੁਝ ਔਰਤਾਂ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਦਿਨਾਂ ਵਿੱਚ ਤੁਹਾਡੇ ਲਈ ਕਿਹੜੀਆਂ Exercises ਸਹੀ ਹੋਣਗੀਆਂ।
- ਤੁਸੀਂ ਏਰੋਬਿਕ ਕਰ ਸਕਦੇ ਹੋ।
- ਛੋਟੀ-ਛੋਟੀ Exercises ਕਰ ਸਕਦੇ ਹੋ।
- ਘੱਟ ਤਾਕਤ ਵਾਲੀ Exercises ਹੀ ਕਰੋ।
- ਇਨ੍ਹੀਂ ਦਿਨਾਂ ‘ਚ ਯੋਗਾ ‘ਤੇ ਜ਼ਿਆਦਾ ਧਿਆਨ ਦਿਓ।
- ਪ੍ਰਾਣਾਯਾਮ ਤੁਹਾਡੇ ਲਈ ਲਾਭਕਾਰੀ ਹੋਵੇਗਾ।
- ਇਕੱਲੇ ਬੈਠਕੇ ਮੈਡੀਟੇਸ਼ਨ ਕਰੋ।
- ਸ਼ੀਰਸ਼ਾਸਨ, ਸਰਵੰਗਸਾਨਾ, ਕਪਲਭਾਤੀ ਜਿਹੇ ਆਸਣ ਕਰਨ ਤੋਂ ਬਚੋ।
- ਭਾਰੀ Exercises ਨਾ ਕਰੋ ਅਤੇ ਭਾਰ ਨਾ ਉਠਾਓ।
ਪੀਰੀਅਡਜ਼ ਵਿੱਚ ਕਸਰਤ ਦੇ ਫ਼ਾਇਦੇ
- ਵਰਕਆਊਟ ਕਰਨ ਨਾਲ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ। ਖ਼ਾਸਕਰ ਇਨ੍ਹਾਂ ਦਿਨਾਂ ਵਿਚ ਜਦੋਂ ਤੁਸੀਂ ਹਲਕੀ ਕਸਰਤ ਕਰਦੇ ਹੋ ਤਾਂ ਵੀ ਤੁਹਾਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ।
- ਤੁਹਾਡਾ ਮੂਡ ਚੰਗਾ ਰਹਿੰਦਾ ਹੈ।
- ਤੁਸੀਂ ਫਰੈਸ਼ ਮਹਿਸੂਸ ਕਰਦੇ ਹੋ।
- ਤੁਹਾਨੂੰ ਦਰਦ ਤੋਂ ਰਾਹਤ ਮਿਲਦੀ ਹੈ।
- ਪੀਰੀਅਡਜ਼ ਦੇ ਦਿਨਾਂ ‘ਚ ਤੁਹਾਨੂੰ Exercises ਕਰਨ ਦੀ ਮਨਾਹੀ ਨਹੀਂ ਹੁੰਦੀ ਹੈ ਪਰ ਜੇ ਹੋ ਸਕੇ ਤਾਂ ਤੁਸੀਂ ਇਸ ਸਮੇਂ ਦੌਰਾਨ ਹਲਕੀ-ਫੁਲਕੀ Exercises ਹੀ ਕਰੋ।