World cancer day: ਨੈਸ਼ਨਲ ਕੈਂਸਰ ਇੰਸਟੀਚਿਊਟ ਦੀ ਰਿਪੋਰਟ ਦੇ ਅਨੁਸਾਰ 2019 ‘ਚ 8.37 ਲੱਖ ਲੋਕਾਂ ਦੀ ਮੌਤ ਕੈਂਸਰ ਨਾਲ ਹੋਈ ਸੀ। 2019 ‘ਚ ਦੇਸ਼ ਵਿਚ 1.6 ਮਿਲੀਅਨ ਤੋਂ ਵੱਧ ਲੋਕ ਕੈਂਸਰ ਦੀ ਤੀਸਰੀ ਸਟੇਜ ‘ਤੇ ਸਨ। ਸਾਲ 2020 ‘ਚ ਕੋਰੋਨਾ ਕਾਰਨ ਸਮੱਸਿਆਵਾਂ ਹੋਰ ਵਧ ਗਈਆਂ। ਮਾਹਰ ਦੇ ਅਨੁਸਾਰ ਹਰ ਸਾਲ 18 ਸਾਲ ਤੋਂ ਘੱਟ ਉਮਰ ਦੇ 60 ਹਜਾਰ ਬੱਚੇ ਕੈਂਸਰ ਦਾ ਸ਼ਿਕਾਰ ਹੋ ਜਾਂਦੇ ਹਨ। ਪਿਛਲੇ 6 ਮਹੀਨਿਆਂ ‘ਚ ਉਨ੍ਹਾਂ ਦੇ ਇਲਾਜ ‘ਚ 50% ਦੀ ਕਮੀ ਆਈ ਹੈ। ਕਾਰਨ ਸੀ ਕੋਰੋਨਾ ਦਾ ਡਰ। ਇਹ ਤਾਂ ਸੀ ਕੈਂਸਰ ਦੇ ਕੇਸਾਂ ਦੀ ਗੱਲ। ਹੁਣ ਜਾਣੋ ਇਸ ਤੋਂ ਕਿਵੇਂ ਬਚਣਾ ਹੈ। ਇੱਕ ਕੈਂਸਰ ਮਾਹਰ ਦੇ ਅਨੁਸਾਰ ਸਾਡੇ ਗਲਤ ਖਾਣ-ਪੀਣ ਨਾਲ ਵੀ ਕੈਂਸਰ ਦਾ ਖ਼ਤਰਾ ਵੱਧਦਾ ਹੈ। ਕੁਝ ਕਿਸਮਾਂ ਦੀਆਂ ਚੀਜ਼ਾਂ ਨੂੰ ਡਾਇਟ ਤੋਂ ਦੂਰ ਕਰਕੇ ਇਸ ਖ਼ਤਰੇ ਨੂੰ ਘੱਟ ਕਰ ਸਕਦੇ ਹੋ। ਹਰ ਸਾਲ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਲਈ ਅੱਜ ਤੁਹਾਨੂੰ ਕੈਂਸਰ ਡੇ ਦੇ ਮੌਕੇ 5 ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜੋ ਕੈਂਸਰ ਦਾ ਖਤਰਾ ਵਧਾਉਂਦੀਆਂ ਹਨ…
ਪ੍ਰੋਸੈਸਿੰਗ ਮੀਟ: ਮੀਟ ਨੂੰ ਪ੍ਰੋਸੈਸਿੰਗ ਦੇ ਜ਼ਰੀਏ ਲੰਬੇ ਸਮੇਂ ਤੱਕ ਖਾਣ ਦੇ ਲਾਇਕ ਬਣਾਇਆ ਜਾਂਦਾ ਹੈ। ਇਸ ਦੇ ਲਈ ਮੀਟ ‘ਚ ਕਈ ਤਰ੍ਹਾਂ ਦੇ ਫਲੇਵਰ ਅਤੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਕੋਲਨ ਕੈਂਸਰ ਦਾ ਖ਼ਤਰਾ ਵੱਧਦਾ ਹੈ। ਮਾਹਰ ਕਹਿੰਦੇ ਹਨ ਜੇ ਤੁਸੀਂ ਡਾਇਟ ‘ਚ ਇਸ ਤਰ੍ਹਾਂ ਦੇ ਖਾਣੇ ਨੂੰ ਘੱਟ ਕਰਦੇ ਹੋ ਤਾਂ ਕੈਂਸਰ ਦਾ ਖ਼ਤਰਾ ਘੱਟਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਨਮਕ ਵਾਲੇ ਭੋਜਨ ਤੋਂ ਵੀ ਦੂਰੀ ਬਣਾਉਣੀ ਚਾਹੀਦੀ ਹੈ।
ਮੈਦਾ: ਇਹ ਅਜਿਹੀ ਚੀਜ਼ ਹੈ ਜਿਸ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਨੂੰ ਤਿਆਰ ਕਰਨ ‘ਚ ਫੰਜਾਈ ਨੂੰ ਖ਼ਤਮ ਕਰਨ ਵਾਲੇ ਉੱਲੀਮਾਰ ਅਤੇ ਕੀਟਨਾਸ਼ਕਾਂ ਵਰਤੋਂ ਕੀਤੀ ਜਾਂਦੀ ਹੈ। ਸਿਰਫ ਇਹ ਹੀ ਨਹੀਂ ਮੈਦੇ ਨੂੰ ਚਿੱਟਾ ਰੱਖਣ ਲਈ ਕਲੋਰੀਨ ਆਕਸਾਈਡ ਵੀ ਮਿਲਾਇਆ ਜਾਂਦਾ ਹੈ। ਇਹ ਸਾਰੇ ਕੈਮੀਕਲ ਕੈਂਸਰ ਦੇ ਖਤਰੇ ਨੂੰ ਵਧਾਉਂਦੇ ਹਨ।
ਸੋਡਾ: ਇਸ ‘ਚ ਜ਼ਿਆਦਾ ਮਾਤਰਾ ‘ਚ ਸ਼ੂਗਰ ਹੁੰਦੀ ਹੈ ਜੋ ਭਾਰ ਵਧਾਉਣ ਦੇ ਨਾਲ-ਨਾਲ ਸਰੀਰ ‘ਚ ਸੋਜ ਦਾ ਕਾਰਨ ਵੀ ਬਣਦੀ ਹੈ। ਇਸ ਤੋਂ ਇਲਾਵਾ ਇਸ ‘ਚ ਕਈ ਤਰ੍ਹਾਂ ਦੇ ਕੈਮੀਕਲ ਅਤੇ artificial ਰੰਗਾਂ (4-ਮੈਥੀਲੀਮੀਡਾਜ਼ੋਲ) ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕੈਂਸਰ ਦਾ ਖ਼ਤਰਾ ਵਧਾਉਂਦੇ ਹਨ।
ਹਾਈਡਰੋਜਨੇਟਿਡ ਤੇਲ: ਬਨਸਪਤੀ ਤੇਲ ‘ਚ ਆਮ ਤੌਰ ‘ਤੇ ਹਾਈਡਰੋਜਨਿਤ ਤੇਲ ਮਿਲਾਇਆ ਜਾਂਦਾ ਹੈ। ਇਸਦਾ ਕੈਂਸਰ ਨਾਲ ਸਿੱਧਾ ਸੰਬੰਧ ਹੈ। ਇਸ ‘ਚ ਟ੍ਰਾਂਸ ਫੈਟਸ ਬਹੁਤ ਮਾਤਰਾ ‘ਚ ਹੁੰਦਾ ਹੈ। ਉਹ ਮੋਟਾਪਾ ਵਧਾਉਂਦੇ ਹਨ ਅਤੇ ਬਿਮਾਰੀਆਂ ਵਿਰੁੱਧ ਲੜਨ ਦੀ ਯੋਗਤਾ ਨੂੰ ਘਟਾਉਂਦੇ ਹਨ। ਬਹੁਤ ਸਾਰੀਆਂ ਖੋਜਾਂ ‘ਚ ਇਹ ਸਾਬਤ ਹੋਇਆ ਹੈ ਕਿ ਮੋਟਾਪਾ ਕੈਂਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ।
ਮਾਈਕ੍ਰੋਵੇਵ ਪੌਪਕੌਰਨ: ਇਹ ਅਜਿਹੇ ਪੌਪਕਾਰਨ ਹੁੰਦੇ ਹਨ ਜੋ ਕੈਮੀਕਲ ਵਾਲੇ ਪੈਕਟ ‘ਚ ਆਉਂਦੇ ਹਨ। ਇਹ ਮਾਈਕ੍ਰੋਵੇਵ ‘ਚ ਤਿਆਰ ਕੀਤੇ ਜਾਂਦੇ ਹਨ। ਜਿਨ੍ਹਾਂ ਬੈਗਾਂ ‘ਚ ਉਹ ਰੱਖੇ ਜਾਂਦੇ ਹਨ ਉਨ੍ਹਾਂ ਵਿਚ ਪਰਫਲੂਰੋ-ਓਕਟੋਨਿਕ ਐਸਿਡ ਹੁੰਦਾ ਹੈ ਜੋ ਲੀਵਰ, ਬਲੈਡਰ, ਕਿਡਨੀ ਅਤੇ ਟੈਸਟਿਸ ਦੇ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੀ ਖੋਜ ਕਹਿੰਦੀ ਹੈ ਕਿ ਇਹ ਕੈਮੀਕਲ ਔਰਤਾਂ ਦੀ ਫਰਟੀਲਿਟੀ ‘ਤੇ ਵੀ ਬੁਰਾ ਅਸਰ ਪਾਉਂਦਾ ਹੈ।