World Environment Day: ਵਾਤਾਵਰਣ ਦੀ ਸੰਭਾਲ ਲਈ ਹਰ ਸਾਲ 5 ਜੂਨ ਨੂੰ “ਵਿਸ਼ਵ ਵਾਤਾਵਰਣ ਦਿਵਸ” ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਦਾ ਵਿਸ਼ਾ ‘ਕੁਦਰਤ ਦਾ ਸਮਾਂ’ ਹੈ। ਇਸ ਦਿਵਸ ਨੂੰ ਮਨਾਉਣ ਦਾ ਮੰਤਵ ਦਿਨੋ ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਬਾਰੇ ਜਾਗਰੂਕ ਕਰਨਾ ਹੈ। ਪ੍ਰਦੂਸ਼ਣ ਨਾ ਸਿਰਫ ਵਾਤਾਵਰਣ ਨੂੰ ਬਲਕਿ ਸਾਡੀ ਸਿਹਤ ਨੂੰ ਵੀ ਪ੍ਰਭਾਵਤ ਕਰਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪ੍ਰਦੂਸ਼ਣ 4 ਤਰ੍ਹਾਂ ਦਾ ਹੁੰਦਾ ਹੈ। ਪਰ ਉਸ ਨਾਲ ਹੋਣ ਵਾਲੀਆਂ ਬੀਮਾਰੀਆਂ 30 ਤਰ੍ਹਾਂ ਦੀਆਂ ਹੁੰਦੀਆਂ ਹਨ। 4 ਕਿਸਮਾਂ ਦਾ ਪ੍ਰਦੂਸ਼ਣ ਹੁੰਦਾ ਹੈ ਜਿਵੇਂ ਕਿ ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ।
ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬੀਮਾਰੀਆਂ: ਹਵਾ ਪ੍ਰਦੂਸ਼ਣ ਕਾਰਨ ਸਾਹ ਦੀ ਬਿਮਾਰੀ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਨ੍ਹਾਂ ‘ਚ ਗਲੇ ਨਾਲ ਸੰਬੰਧਿਤ ਰੋਗ, ਫੇਫੜੇ ਦੀਆਂ ਬਿਮਾਰੀਆਂ ਅਤੇ ਫੇਫੜਿਆਂ ਦਾ ਕੈਂਸਰ ਦੇ ਮਾਮਲੇ ਸਭ ਤੋਂ ਜਾਂਦਾ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਸਕਿਨ ਦੀਆਂ ਬਿਮਾਰੀਆਂ ਜਿਵੇਂ ਕਿ ਲੈੱਡ poisoning ਜਿਹੀ ਸਕਿਨ ਸੰਬਧੀ ਬੀਮਾਰੀਆਂ ਹੋਣ ਦਾ ਖਤਰਾ ਵੀ ਰਹਿੰਦਾ ਹੈ।
ਪਾਣੀ ਦੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬੀਮਾਰੀਆਂ: ਪਾਣੀ ਪ੍ਰਦੂਸ਼ਣ ਕਾਰਨ ਪੇਟ ਅਤੇ ਸਕਿਨ ਨਾਲ ਸਬੰਧਤ ਬੀਮਾਰੀਆਂ ਜ਼ਿਆਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਲੂਜ਼ ਮੋਸ਼ਨ, ਡਾਇਰੀਆ, ਡੀਸੈਂਟਰੀ, ਉਲਟੀਆਂ ਆਉਣਾ ਜਿਹੀਆਂ ਬੀਮਾਰੀਆਂ ਅਕਸਰ ਪਾਣੀ ਦੇ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ। ਜੇ ਇਨ੍ਹਾਂ ਛੋਟੀਆਂ ਬੀਮਾਰੀਆਂ ਦਾ ਇਲਾਜ ਸਮੇਂ ਸਿਰ ਨਾ ਹੋਵੇ ਤਾਂ ਇਹ ਜਾਨਲੇਵਾ ਵੀ ਹੋ ਸਕਦੀਆਂ ਹਨ।
ਭੂਮੀ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬੀਮਾਰੀਆਂ: ਫਸਲਾਂ ‘ਤੇ ਪੈਸਟੀਸਾਈਡ ਦੀ ਵਰਤੋਂ ਅਤੇ ਫੈਕਟਰੀਆਂ ਵਿਚੋਂ ਨਿਕਲਣ ਵਾਲੇ ਰਸਾਇਣਕ-ਪਾਣੀ ਨੂੰ ਜ਼ਮੀਨ ਵਿਚ ਪਾਉਣ ਵਰਗੀਆਂ ਗਲਤੀਆਂ ਜ਼ਮੀਨੀ ਅਤੇ ਮਿੱਟੀ ਦੇ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਜਿਹੜੀਆਂ ਫਸਲਾਂ ਕੈਮੀਕਲ ਵਾਲੀ ਮਿੱਟੀ ਵਿੱਚ ਉੱਗਦੀਆਂ ਹਨ ਅਤੇ ਜ਼ਮੀਨ ‘ਚ ਜਾਣ ਵਾਲਾ ਕੈਮੀਕਲ ਵਾਲੇ ਪਾਣੀ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਦੇ ਕਾਰਨ ਲੀਵਰ ਦਾ ਕੈਂਸਰ, ਲੀਵਰ ਐਬਸਸ, ਕੋਲਨ ਕੈਂਸਰ, ਟਿਊਮਰ ਵਰਗੀਆਂ ਜਾਨਲੇਵਾ ਬੀਮਾਰੀਆਂ ਦਾ ਖ਼ਤਰਾ ਰਹਿੰਦਾ ਹੈ।
ਆਵਾਜ਼ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬੀਮਾਰੀਆਂ: ਆਵਾਜ਼ ਪ੍ਰਦੂਸ਼ਣ ਦੇ ਕਾਰਨ ਸਿਰਦਰਦ, ਥਕਾਵਟ, ਇਨਸੌਮਨੀਆ, ਕਮਜ਼ੋਰ ਛੋਟ, ਚਿੜਚਿੜੇਪਨ, ਨਾਰਾਜ਼ਗੀ ਆਦਿ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਸਿਰਫ ਇਹ ਹੀ ਨਹੀਂ ਜ਼ਿਆਦਾ ਉੱਚੀ ਰੌਲਾ-ਰੱਪਾ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ।
ਬਚਾਅ ਦੇ ਟਿਪਸ…
- ਵੱਧ ਤੋਂ ਵੱਧ ਰੁੱਖ ਲਗਾਓ
- ਲੱਕੜ ਜਾਂ ਕੂੜੇ ਨੂੰ ਨਾ ਸਾੜੋ। ਇਹ ਹਵਾ ਪ੍ਰਦੂਸ਼ਣ ਫੈਲਾਉਂਦਾ ਹੈ।
- ਘਰ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਏਅਰ ਪਿਯੂਰੀਫਾਇਰ ਲਗਾਓ।
- ਕਾਰ, ਘਰ ਜਾਂ ਹੋਰ ਚੀਜ਼ਾਂ ਨੂੰ ਸਾਫ਼ ਕਰਨ ਲਈ Eco-friendly products ਦੀ ਵਰਤੋਂ ਕਰੋ।
- ਗੱਡੀਆਂ ਦੇ ਜ਼ਿਆਦਾ ਤੇਜ਼ ਹਾਰਨ ਅਤੇ ਲਾਊਡ ਮਿਊਜ਼ਿਕ ਸਿਸਟਮ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਆਵਾਜ਼ ਪ੍ਰਦੂਸ਼ਣ ਹੁੰਦਾ ਹੈ।
- ਪਾਣੀ ਨੂੰ ਉਬਾਲ ਕੇ ਪੀਓ। ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਆਰਓ ਵਾਲਾ ਪਾਣੀ ਪੀਓ।
ਜੇ ਅਸੀਂ ਚਾਹੀਏ ਤਾਂ ਵੱਧ ਰਹੇ ਪ੍ਰਦੂਸ਼ਣ ਨੂੰ ਵੀ ਰੋਕ ਸਕਦੇ ਹਾਂ ਅਤੇ ਉਸ ਤੋਂ ਹੋਣ ਵਾਲੀਆਂ ਜਾਨਲੇਵਾ ਬਿਮਾਰੀਆਂ ਨੂੰ ਵੀ ਰੋਕ ਸਕਦੇ ਹਾਂ। ਇਸ ਦਾ ਅੰਦਾਜ਼ਾ ਤੁਸੀਂ ਲਾਕਡਾਉਨ ਕਾਰਨ ਵਾਤਾਵਰਣ ਵਿੱਚ ਹੋਏ ਬਦਲਾਅ ਤੋਂ ਲਗਾ ਸਕਦੇ ਹੋ। ਸਿਰਫ 2 ਮਹੀਨਿਆਂ ਵਿੱਚ ਪ੍ਰਦੂਸ਼ਣ ਇੰਨਾ ਸਾਫ਼ ਹੋ ਗਿਆ ਹੈ ਜਿਨ੍ਹਾਂ ਪਿਛਲੇ ਕਈ ਸਾਲਾਂ ਵਿੱਚ ਨਹੀਂ ਸੀ।