World Health Day: ਸਿਹਤਮੰਦ ਰਹਿਣ ਲਈ ਚੰਗੀ ਡਾਇਟ ਦੇ ਨਾਲ ਯੋਗਾ ਅਤੇ ਕਸਰਤ ਕਰਨਾ ਵੀ ਜ਼ਰੂਰੀ ਹੁੰਦਾ ਹੈ। ਇਸ ਨਾਲ ਦਿਲ ਅਤੇ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਨਾਲ ਹੀ ਸਰੀਰਕ ਅਤੇ ਮਾਨਸਿਕ ਵਿਕਾਸ ਸਹੀ ਹੋਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਪੂਰੀ ਦੁਨੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ 7 ਅਪ੍ਰੈਲ ਨੂੰ ‘World Health Day’ ਮਨਾਇਆ ਜਾਂਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਸਿਹਤਮੰਦ ਰਹਿਣ ਲਈ ਕੋਈ ਡਾਇਟ ਨਹੀਂ ਬਲਕਿ ਇੱਕ ਲਾਫਟਰ ਥੈਰੇਪੀ (Laughter Therapy) ਬਾਰੇ ਦੱਸਦੇ ਹਾਂ। ਅਜਿਹਾ ਕਰਨ ਨਾਲ ਤੁਹਾਨੂੰ ਅੰਦਰੋਂ ਖੁਸ਼ੀ ਦਾ ਅਹਿਸਾਸ ਹੋਣ ਦੇ ਨਾਲ ਤੰਦਰੁਸਤ ਰਹਿਣ ‘ਚ ਮਦਦ ਮਿਲੇਗੀ।
ਇਸ ਤਰ੍ਹਾਂ ਕਰੋ ਲਾਫਟਰ ਥੈਰੇਪੀ…
- ਸਭ ਤੋਂ ਪਹਿਲਾਂ ਖੁੱਲੀ ਜਗ੍ਹਾ ‘ਤੇ ਬੈਠੋ ਜਾਂ ਖੜੇ ਹੋ ਜਾਓ।
- ਫਿਰ ਆਪਣੇ ਹੱਥਾਂ ਨੂੰ ਦਿਲ ਕੋਲ ਲਿਆ ਕੇ ਤਾੜੀਆਂ ਮਾਰੋ।
- ਤਾੜੀਆਂ ਮਾਰਨ ਦੇ ਨਾਲ ਇੱਕ ਤਾਲ ‘ਚ ਹੋ ਹੋ ਅਤੇ ਹਾ ਹਾ ਕਹੋ।
- ਫਿਰ ਹੱਥਾਂ ਨੂੰ ਹਵਾ ‘ਚ ਲਿਜਾ ਕੇ ਨੱਕ ਰਾਹੀਂ ਗਹਿਰਾ ਸਾਹ ਲਓ।
- ਬਾਅਦ ‘ਚ ਮੂੰਹ ਰਾਹੀਂ ਸਾਹ ਲੈਂਦੇ ਹੋਏ ਹੱਥਾਂ ਨੂੰ ਹੇਠਾਂ ਲਿਆਓ।
- ਹੁਣ ਇਕ ਡੂੰਘੀ ਸਾਹ ਭਰਕੇ ਕੁਝ ਸਕਿੰਟਾਂ ਤੱਕ ਸਾਹ ਰੋਕਕੇ ਉੱਚੀ-ਉੱਚੀ ਹੱਸਦੇ ਹੋਏ ਛੱਡੋ।
- ਫਿਰ ਤਾੜੀ ਮਾਰਦੇ ਹੋਏ 2 ਵਾਰੀ ਵੈਰੀ ਗੁੱਡ ਬੋਲੋ ਅਤੇ ਉਪਰ ਅਕਾਸ਼ ‘ਚ ਹੱਥਾਂ ਨੂੰ ਫੈਲਾਕੇ ਉੱਚੀ ਹੱਸੋ ਜਾਂ ਚਿਲਾਓ।
- ਜੇ ਤੁਸੀਂ ਕਿਸੇ ਨਾਲ ਇਹ ਥੈਰੇਪੀ ਕਰ ਰਹੇ ਹੋ ਤਾਂ ਨਾਲ ਵਾਲੇ ਵਿਅਕਤੀ ਦਾ ਹੱਥ ਫੜਕੇ ਉਸ ਦੀਆਂ ਅੱਖਾਂ ‘ਚ ਦੇਖਦੇ ਹੋਏ ਹੱਸੋ।
- ਤੁਹਾਨੂੰ ਦੋਨੋਂ ਨੂੰ ਹੱਸਣਾ ਪਏਗਾ ਜਦੋਂ ਤੱਕ ਤੁਸੀਂ ਅੰਦਰੋਂ ਖੁਸ਼ ਨਹੀਂ ਮਹਿਸੂਸ ਕਰਦੇ।
- ਅੰਤ ‘ਚ ਨੱਚਦੇ-ਗਾਉਂਦੇ ਅਤੇ ਖੁੱਲ੍ਹ ਕੇ ਹੱਸ ਕੇ ਆਮ ਸਥਿਤੀ ‘ਚ ਵਾਪਸ ਆ ਸਕਦੇ ਹੋ।
- ਰੋਜ਼ਾਨਾ 1 ਘੰਟਾ ਇਸ ਤਰ੍ਹਾਂ ਕਰੋ।
ਲਾਫਟਰ ਥੈਰੇਪੀ ਦੇ ਫ਼ਾਇਦੇ
ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ: ਇਸ ਤਰਾਂ ਉੱਚੀ ਹੱਸਣ ਨਾਲ ਦਿਲ ਅਤੇ ਦਿਮਾਗ ਵਧੀਆ ਕੰਮ ਕਰਨਗੇ। ਅਜਿਹੇ ‘ਚ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ। ਹਰ ਰੋਜ਼ ਹੱਸਣ ਨਾਲ ਸ਼ੂਗਰ ਕੰਟਰੋਲ ਰਹੇਗੀ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਲਾਫਟਰ ਥੈਰੇਪੀ ਜ਼ਰੂਰ ਲੈਣੀ ਚਾਹੀਦੀ ਹੈ। ਅਧਿਐਨ ਦੇ ਅਨੁਸਾਰ ਇਸ ਤਰ੍ਹਾਂ ਉੱਚੀ ਆਵਾਜ਼ ‘ਚ ਹੱਸਣ ਨਾਲ ਕੈਂਸਰ ਜਿਹੀ ਗੰਭੀਰ ਬਿਮਾਰੀ ਤੋਂ ਬਚਾਅ ਰਹਿੰਦਾ ਹੈ। ਇਸ ਨਾਲ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਅਜਿਹੇ ‘ਚ ਮੈਮੋਰੀ ਤੇਜ਼ ਹੋਣ ‘ਚ ਸਹਾਇਤਾ ਮਿਲਦੀ ਹੈ। ਇਸ ਨਾਲ ਤੁਹਾਨੂੰ ਅੰਦਰੋਂ ਖੁਸ਼ੀ ਦਾ ਅਹਿਸਾਸ ਹੋਵੇਗਾ। ਨਾਲ ਹੀ ਸਰੀਰ ਹਲਕਾ ਮਹਿਸੂਸ ਕਰੇਗਾ। ਅਜਿਹੇ ‘ਚ ਸਿਰ ਦਰਦ ਅਤੇ ਤਣਾਅ ਘੱਟ ਹੋਣ ‘ਚ ਸਹਾਇਤਾ ਮਿਲੇਗੀ। ਪਤਲੇ ਲੋਕਾਂ ਨੂੰ ਭੁੱਖ ਘੱਟ ਲੱਗਣ ਦੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਇਹਨਾਂ ਲੋਕਾਂ ਨੂੰ ਭੁੱਖ ਵਧਾਉਣ ਲਈ ਰੋਜ਼ ਲਾਫਟਰ ਥੈਰੇਪੀ ਕਰਨਾ ਲਾਭਕਾਰੀ ਹੋਵੇਗਾ।
ਐਨਰਜ਼ੀ ਮਿਲੇਗੀ: ਅਜਿਹਾ ਕਰਨ ਨਾਲ ਸਰੀਰ ਅਤੇ ਮਨ ਨੂੰ ਸਹੀ ਮਾਤਰਾ ‘ਚ ਆਕਸੀਜਨ ਮਿਲੇਗੀ। ਇਸ ਤਰ੍ਹਾਂ ਸਰੀਰ ‘ਚ ਐਨਰਜ਼ੀ ਦਾ ਸੰਚਾਰ ਹੋਣ ਨਾਲ ਆਲਸ ਅਤੇ ਸੁਸਤੀ ਦੂਰ ਹੋਵੇਗੀ। ਨਾਲ ਹੀ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਕਰੋਗੇ। ਇੱਕ ਖੋਜ ਦੇ ਅਨੁਸਾਰ ਰੋਜ਼ਾਨਾ 1 ਘੰਟਾ ਹੱਸਣ ਨਾਲ ਸਰੀਰ ‘ਚੋਂ 400 ਕੈਲੋਰੀਜ ਬਰਨ ਹੁੰਦੀ ਹੈ। ਅਜਿਹੇ ‘ਚ ਭਾਰ ਘਟਾਉਣ ਲਈ ਇਸ ਯੋਗਾ ਨੂੰ ਕਰਨਾ ਬਹੁਤ ਲਾਭਕਾਰੀ ਹੋਵੇਗਾ। ਹੱਸਣ ਨਾਲ ਅੰਦਰੋਂ ਖੁਸ਼ੀ ਮਿਲਣ ਨਾਲ ਮਨੋਬਲ ਵਧਦਾ ਹੈ। ਅਜਿਹੇ ‘ਚ ਵਿਅਕਤੀ ਦੇ ਮਨ ‘ਚੋਂ ਨੈਗੇਟਿਵ ਵਿਚਾਰ ਖ਼ਤਮ ਹੋ ਕੇ ਪੌਜੇਟਿਵ ਵਿਚਾਰ ਆਉਂਦੇ ਹਨ। ਇਸ ਯੋਗਾ ਨੂੰ ਅਰੰਭ ਕਰਨ ਤੋਂ ਪਹਿਲਾਂ ਕਿਸੇ ਯੋਗ ਵਿਅਕਤੀ ਦੀ ਸਹਾਇਤਾ ਲਓ। ਨਾਲ ਹੀ ਗਰਭਵਤੀ ਔਰਤਾਂ ਅਤੇ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਲਾਫਟਰ ਥੈਰੇਪੀ ਡਾਕਟਰ ਦੀ ਸਲਾਹ ਲੈ ਕੇ ਕਰਨੀ ਚਾਹੀਦੀ ਹੈ।