World Osteoporosis Day 2020: ਹਰ ਸਾਲ 20 ਅਕਤੂਬਰ ਨੂੰ ਵਿਸ਼ਵ ਓਸਟੀਓਪਰੋਰੋਸਿਸ ਦਿਵਸ (World Osteoporosis Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ Osteoporosis ਦੇ ਲੱਛਣਾਂ ਅਤੇ ਇਲਾਜ਼ ਬਾਰੇ ਜਾਗਰੂਕ ਕਰਨਾ ਹੈ। Osteoporosis ਦੀ ਬਿਮਾਰੀ ‘ਚ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਫ੍ਰੈਕਚਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਮਰ ਵੱਧਣ ਦੇ ਨਾਲ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ Osteoporosis ਦੀ ਸੰਭਾਵਨਾ ਵੱਧਣੀ ਸ਼ੁਰੂ ਹੋ ਜਾਂਦੀ ਹੈ।
ਡਾਇਟ ਨਾਲ ਹੋ ਸਕਦਾ ਹੈ ਕੰਟਰੋਲ: ਡਾਇਟ ਨਾਲ ਵੀ Osteoporosis ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਕੁਝ ਖਾਣ ਪੀਣ ਦੀਆਂ ਚੀਜ਼ਾਂ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ। ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰਨ ਨਾਲ ਤੁਸੀਂ Osteoporosis ਦੀ ਬਿਮਾਰੀ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਕਿਹੜੀਆਂ ਹਨ ਇਹ ਚੀਜ਼ਾਂ..
ਸਾਗ: ਤੁਸੀਂ ਖਾਣੇ ‘ਚ ਕੇਲ ਦਾ ਸਾਗ, ਸਰ੍ਹੋਂ ਦਾ ਸਾਗ ਅਤੇ ਪਾਲਕ ਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਿਲ ਕਰੋ। ਇਹ ਕੈਲੋਰੀ ‘ਚ ਘੱਟ ਅਤੇ ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ। ਇਹ ਸਬਜ਼ੀਆਂ Osteoporosis ਨੂੰ ਵਧਣ ਤੋਂ ਰੋਕਦੀਆਂ ਹਨ। ਸਾਗ ‘ਚ ਕੈਲਸ਼ੀਅਮ, ਮੈਂਗਨੀਜ ਅਤੇ ਵਿਟਾਮਿਨ ਕੇ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਅਤੇ ਇਹ ਸਾਰੀਆਂ ਚੀਜ਼ਾਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੀਆਂ ਹਨ।
ਚਕੋਤਰਾ: ਚਕੋਤਰਾ ਇੱਕ ਖੱਟਾ ਫਲ ਹੈ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਵਿਟਾਮਿਨ ਸੀ ਹੱਡੀਆਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਵਿਟਾਮਿਨ ਸੀ ਵਿਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਇਮਿਊਨਿਟੀ ਅਤੇ ਕੈਲਸ਼ੀਅਮ ਦੇ ਸਮਾਈ ਨੂੰ ਵਧਾਉਂਦੇ ਹਨ। ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਆਪਣੀ ਡਾਇਟ ‘ਚ ਵਿਟਾਮਿਨ ਸੀ ਨਾਲ ਭਰਪੂਰ ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ। ਤੁਹਾਨੂੰ ਇਸ ਨਾਲ ਹੱਡੀਆਂ ਦੀ ਬਿਮਾਰੀ ਨਹੀਂ ਹੋਵੇਗੀ।
ਸੈਲਮਨ ਮੱਛੀ: ਸੈਲਮਨ, ਸਾਰਡਾਈਨਜ਼ ਅਤੇ ਮੈਕਰੇਲ ਜਿਹੀਆਂ ਮੱਛੀਆਂ ਓਮੇਗਾ -3 ਫੈਟੀ ਐਸਿਡ ਦਾ ਸਰਬੋਤਮ ਸਰੋਤ ਹਨ। ਓਮੇਗਾ -3 ਫੈਟੀ ਐਸਿਡ ਹੱਡੀਆਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਵਿਚ ਵਿਟਾਮਿਨ ਡੀ ਵੀ ਪਾਇਆ ਜਾਂਦਾ ਹੈ ਜੋ ਕੈਲਸੀਅਮ ਜਜ਼ਬ ਕਰਨ ਅਤੇ ਹੱਡੀਆਂ ਨੂੰ ਵਧਾਉਣ ਵਾਲੇ ਪੌਸ਼ਟਿਕ ਤੱਤਾਂ ਵਿਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਫੈਟੀ ਫਿਸ਼ ਦਿਲ ਦੀਆਂ ਬਿਮਾਰੀਆਂ ਅਤੇ ਥਾਇਰਾਇਡ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।
ਆਂਡੇ: ਆਂਡੇ ਨਾ ਸਿਰਫ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਬਲਕਿ ਇਹ ਹੱਡੀਆਂ ਲਈ ਵੀ ਚੰਗੇ ਮੰਨੇ ਜਾਂਦੇ ਹਨ। ਆਂਡਿਆਂ ‘ਚ ਵਿਟਾਮਿਨ ਡੀ ਵੀ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਆਂਡਾ ਸਰੀਰ ਵਿਚ ਵਿਟਾਮਿਨ ਡੀ ਵਧਾਉਣ ਲਈ ਸਭ ਤੋਂ ਵਧੀਆ ਅਤੇ ਸਸਤਾ ਆਪਸ਼ਨ ਹੈ। ਵਿਟਾਮਿਨ ਡੀ ਵਾਲੀਆਂ ਚੀਜ਼ਾਂ ਦੇ ਨਾਲ ਆਂਡਾ ਲੈਣ ਨਾਲ ਹੱਡੀਆਂ ਦੀ ਮਜ਼ਬੂਤੀ ਵਧੇਗੀ ਅਤੇ ਤੁਹਾਨੂੰ Osteoporosis ਦੀ ਸਮੱਸਿਆ ਨਹੀਂ ਹੋਵੇਗੀ।
ਦੁੱਧ: ਹੱਡੀਆਂ ਲਈ ਦੁੱਧ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦੁੱਧ ਵਿਚ ਕੈਲਸ਼ੀਅਮ, ਵਿਟਾਮਿਨ ਡੀ, ਫਾਸਫੋਰਸ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਖੋਜ ਦੇ ਅਨੁਸਾਰ ਦੁੱਧ ਅਤੇ ਡੇਅਰੀ ਪ੍ਰੋਡਕਟਸ ਦਾ ਸੇਵਨ Osteoporosis ਨੂੰ ਰੋਕ ਸਕਦਾ ਹੈ ਅਤੇ ਫਰੈਕਚਰ ਦੇ ਖ਼ਤਰੇ ਨੂੰ ਘਟਾ ਸਕਦਾ ਹੈ।