Wrinkles Face Pack tips: ਉਮਰ ਵਧਣ ਦੇ ਨਾਲ ਸਕਿਨ ਢਿੱਲੀ ਪੈਣ ਲੱਗਦੀ ਹੈ। ਪਰ ਸਕਿਨ ਕੇਅਰ ‘ਚ ਕੁਝ ਗਲਤੀਆਂ ਕਾਰਨ ਵੀ ਸਮੇਂ ਤੋਂ ਪਹਿਲਾਂ ਹੀ ਚਿਹਰੇ ‘ਤੇ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। ਪਰ ਤੁਸੀਂ ਕੁਝ ਦੇਸੀ ਫੇਸ ਪੈਕ ਲਗਾ ਕੇ ਸਕਿਨ ਨੂੰ ਪੋਸ਼ਿਤ ਕਰ ਸਕਦੇ ਹੋ। ਇਸ ਨਾਲ ਝੁਰੜੀਆਂ ਘੱਟ ਹੋਣ ‘ਚ ਵੀ ਮਦਦ ਮਿਲ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਝੁਰੜੀਆਂ ਪੈਣ ਦੇ ਕਾਰਨ ਅਤੇ ਸਕਿਨ ਨੂੰ ਟਾਈਟ ਕਰਨ ਦੇ ਕੁਝ ਕਾਰਗਰ ਤਰੀਕੇ ਦੱਸਣ ਜਾ ਰਹੇ ਹਾਂ।
ਚਿਹਰੇ ‘ਤੇ ਝੁਰੜੀਆਂ ਪੈਣ ਦੇ ਕਾਰਨ
- ਸਮੇਂ ਤੋਂ ਪਹਿਲਾਂ ਸਕਿਨ ‘ਚੋਂ ਨੈਚੂਰਲ ਆਇਲ ਖਤਮ ਹੋਣ ਨਾਲ ਸਕਿਨ ਰੁੱਖੀ ਹੋਣੀ ਲੱਗਦੀ ਹੈ। ਇਸ ਕਾਰਨ ਸਕਿਨ ‘ਤੇ ਪਪੜੀ ਜੰਮਦੀ ਨਜ਼ਰ ਆਉਣ ਲੱਗਦੀ ਹੈ। ਇਸ ਦੇ ਨਾਲ ਹੀ ਸਕਿਨ ‘ਤੇ ਸਫੇਦ ਧੱਫੜ ਨਜ਼ਰ ਆਉਣ ਲੱਗਦੇ ਹਨ। ਡ੍ਰਾਈ ਸਕਿਨ ‘ਚ ਨਮੀ ਦੀ ਕਮੀ ਕਾਰਨ ਅੱਖਾਂ ਦੇ ਆਲੇ-ਦੁਆਲੇ ਰੇਖਾਵਾਂ ਬਣਨ ਲੱਗਦੀਆਂ ਹਨ। ਇਸ ਦੇ ਨਾਲ ਹੀ ਗਰਦਨ ਅਤੇ ਗੱਲ੍ਹਾਂ ‘ਤੇ ਝੁਰੜੀਆਂ ਆਉਣ ਲੱਗਦੀਆਂ ਹਨ।
- ਚਿਹਰੇ ਦੀ ਸਕਿਨ ਬਹੁਤ ਨਾਜ਼ੁਕ ਹੁੰਦੀ ਹੈ। ਅਜਿਹੇ ‘ਚ ਸੂਰਜ ਦੀਆਂ ਤੇਜ਼ ਕਿਰਨਾਂ ਚਿਹਰੇ ‘ਤੇ ਪੈਣ ਨਾਲ ਸਕਿਨ ਝੁਲਸਣ ਲੱਗਦੀ ਹੈ। ਇਸ ਕਾਰਨ ਸਕਿਨ ਢਿੱਲੀ ਪੈਣ ਦੀ ਸ਼ਿਕਾਇਤ ਹੋਣ ਲੱਗਦੀ ਹੈ।
- ਸਾਡਾ ਮੂਡ ਵੀ ਚਿਹਰੇ ‘ਤੇ ਝੁਰੜੀਆਂ ਲਿਆਉਣ ਦਾ ਕੰਮ ਕਰਦਾ ਹੈ। ਜੀ ਹਾਂ, ਖੁਸ਼ੀ ਦੇ ਦੌਰਾਨ ਸਾਡਾ ਚਿਹਰਾ ਖਿੜ ਜਾਂਦਾ ਹੈ ਅਤੇ ਇਸ ‘ਤੇ ਨੈਚੂਰਲ ਗਲੋਂ ਆਉਂਦਾ ਹੈ। ਦੂਜੇ ਪਾਸੇ ਨਿਰਾਸ਼ ਹੋਣ ‘ਤੇ ਚਿਹਰਾ ਢਿੱਲਾ ਪੈ ਜਾਂਦਾ ਹੈ। ਅਜਿਹੇ ‘ਚ ਇਸ ਕਾਰਨ ਝੁਰੜੀਆਂ ਪੈਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਸਕਿਨ ਦੀਆਂ ਤੇਲ ਗ੍ਰੰਥੀਆਂ ਘੱਟ ਐਕਟਿਵ ਹੋਣ ‘ਤੇ ਚਿਹਰੇ ‘ਤੇ ਡ੍ਰਾਈਨੈੱਸ ਵਧਣ ਲੱਗਦੀ ਹੈ। ਇਸ ਕਾਰਨ ਵੀ ਝੁਰੜੀਆਂ ਪੈਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਚਿਹਰੇ ‘ਤੇ ਕਸਾਵਟ ਲਿਆਉਣ ਲਈ ਲਗਾਓ ਇਹ ਹੋਮਮੇਡ ਫੇਸ ਪੈਕ
ਕੱਚਾ ਦੁੱਧ: ਕੱਚਾ ਦੁੱਧ ਸਕਿਨ ਨੂੰ ਡੂੰਘਾਈ ਨਾਲ ਪੋਸ਼ਣ ਅਤੇ ਸਾਫ਼ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਕਿਨ ਨੂੰ ਟਾਈਟ ਕਰਨ ਦੇ ਨਾਲ-ਨਾਲ ਗਲੋ ਆਉਣ ‘ਚ ਮਦਦ ਮਿਲਦੀ ਹੈ। ਇਸ ਦੇ ਲਈ ਇੱਕ ਕੌਲੀ ਚ 1-1 ਚੱਮਚ ਕੱਚਾ ਦੁੱਧ, ਸੰਤਰੇ ਦਾ ਰਸ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ। ਤਿਆਰ ਕੀਤੇ ਫੇਸ ਪੈਕ ਨੂੰ ਚਿਹਰੇ ‘ਤੇ 20 ਮਿੰਟ ਤੱਕ ਲਗਾਕੇ ਸਾਫ਼ ਕਰ ਲਓ।
ਕੇਲੇ ਨਾਲ ਬਣਾਓ ਫੇਸ ਪੈਕ: ਇੱਕ ਕੌਲੀ ‘ਚ 2 ਚੱਮਚ ਕੇਲੇ ਦਾ ਪੇਸਟ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ। ਇਸ ਨੂੰ ਚਿਹਰੇ ‘ਤੇ 15 ਮਿੰਟ ਤੱਕ ਲਗਾਕੇ ਸਾਦੇ ਪਾਣੀ ਨਾਲ ਸਾਫ਼ ਕਰ ਲਓ। ਇਸ ਨਾਲ ਤੁਹਾਡੀ ਸਕਿਨ ਟਾਈਟ ਹੋ ਜਾਵੇਗੀ। ਅਜਿਹੇ ‘ਚ ਚਿਹਰਾ ਸਾਫ਼, ਗਲੋਇੰਗ ਅਤੇ ਜਵਾਨ ਨਜ਼ਰ ਆਵੇਗੀ।
ਸ਼ਹਿਦ ਫੇਸ ਪੈਕ: ਸ਼ਹਿਦ ਸਕਿਨ ਨੂੰ ਪੋਸ਼ਿਤ ਕਰਨ ਦੇ ਨਾਲ ਇਸ ‘ਚ ਕਸਾਵਟ ਲਿਆਉਂਦਾ ਹੈ। ਇਸ ਦੇ ਲਈ ਇੱਕ ਕੌਲੀ ‘ਚ 1 ਚੱਮਚ ਸ਼ਹਿਦ, 2-2 ਬੂੰਦਾਂ ਬਦਾਮ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾਓ। ਹੁਣ ਇਸ ‘ਚ ਗਲੈਸਰੀਨ ਦੀਆਂ 4 ਬੂੰਦਾਂ ਅਤੇ 1 ਆਂਡੇ ਦੇ ਪੀਲਾ ਹਿੱਸਾ ਮਿਲਾ ਕੇ ਚਿਹਰੇ ‘ਤੇ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ। ਇਹ ਚਮੜੀ ਨੂੰ ਕੱਸਣ ‘ਚ ਮਦਦ ਕਰੇਗਾ।
ਚੰਦਨ ਫੇਸ ਪੈਕ: ਤੁਸੀਂ ਸਕਿਨ ‘ਚ ਕਸਾਵ ਲਿਆਉਣ ਲਈ ਚੰਦਨ ਫੇਸ ਪੈਕ ਲਗਾ ਸਕਦੇ ਹੋ। ਇਸਦੇ ਲਈ ਇੱਕ ਕੌਲੀ ‘ਚ 2-2 ਚੱਮਚ ਮੁਲਤਾਨੀ ਮਿੱਟੀ ਅਤੇ ਚੰਦਨ ਪਾਊਡਰ, 1 ਚੱਮਚ ਸੰਤਰੇ ਦਾ ਪਾਊਡਰ, 1 ਆਂਡਾ ਅਤੇ 3-4 ਬੂੰਦਾਂ ਨਿੰਬੂ ਦਾ ਰਸ ਮਿਲਾਓ। ਤਿਆਰ ਮਿਸ਼ਰਣ ਨੂੰ ਚਿਹਰੇ ‘ਤੇ 15-20 ਮਿੰਟ ਤੱਕ ਲਗਾਓ। ਬਾਅਦ ‘ਚ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ। ਇਸ ਪੈਕ ਨੂੰ ਲਗਾਉਣ ਤੋਂ ਪਹਿਲਾਂ ਚਿਹਰੇ ਦੀ ਬਦਾਮ ਜਾਂ ਅਰੋਮਾ ਆਇਲ ਨਾਲ ਮਸਾਜ ਕਰੋ। ਇਸ ਨਾਲ ਚਿਹਰੇ ‘ਤੇ ਗਲੋਂ ਆਵੇਗਾ।
ਫੇਸ ਮਸਾਜ ਕਰੋ: ਤੁਸੀਂ ਚਿਹਰੇ ਦੀ ਮਾਲਿਸ਼ ਕਰਕੇ ਵੀ ਸਕਿਨ ‘ਚ ਕਸਾਵਟ ਲਿਆ ਸਕਦੇ ਹੋ। ਇਸ ਦੇ ਲਈ ਚਿਹਰੇ ‘ਤੇ ਤੇਲ ਲਗਾਕੇ ਹੱਥਾਂ ਨੂੰ ਉਲਟ ਦਿਸ਼ਾ ‘ਚ ਚਲਾਉਂਦੇ ਹੋਏ ਯਾਨਿ ਨੀਚੇ ਤੋਂ ਉੱਪਰ ਫ਼ਿਰ ਉੱਪਰ ਤੋਂ ਨੀਚੇ ਦੇ ਵੱਲ ਮਸਾਜ ਕਰੋ। ਇਸਦੇ ਲਈ ਉਂਗਲੀਆਂ ਦੇ ਪੋਰ ਹੀ ਯੂਜ਼ ਕਰੋ। ਤੁਸੀਂ ਨਾਰੀਅਲ, ਜੈਤੂਨ ਦਾ ਤੇਲ ਆਦਿ ਦੀ ਵਰਤੋਂ ਕਰ ਸਕਦੇ ਹੋ।