Yellowish teeth tips: ਅਕਸਰ ਕੁਝ ਲੋਕਾਂ ਨੂੰ ਪੀਲੇ ਅਤੇ ਕਮਜ਼ੋਰ ਦੰਦਾਂ ਕਾਰਨ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਉਹ ਨਾ ਚਾਹੁੰਦੇ ਹੋਏ ਵੀ ਲੋਕਾਂ ਵਿਚਕਾਰ ਹਾਈਲਾਈਟ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ‘ਚੋਂ ਇਕ ਹੋ ਤਾਂ ਇਹ ਲੇਖ ਤੁਹਾਡੇ ਲਈ ਹੀ ਹੈ। ਜੇਕਰ ਤੁਸੀਂ ਆਪਣੇ ਦੰਦਾਂ ਨੂੰ ਸਿਹਤਮੰਦ ਮਜ਼ਬੂਤ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਰਸੋਈ ‘ਚ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ ਜਿਸਦੇ ਇਸਤੇਮਾਲ ਨਾਲ ਤੁਸੀਂ ਆਪਣੇ ਦੰਦਾਂ ਦਾ ਪੀਲਾਪਣ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਆਖ਼ਰ ਕਿਹੜੀਆਂ ਉਹ ਚੀਜ਼ਾਂ ਹਨ ਅਤੇ ਉਨ੍ਹਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ।
- ਜੇਕਰ ਤੁਹਾਡੇ ਮੂੰਹ ‘ਚੋਂ ਬਦਬੂ ਆਉਂਦੀ ਹੈ ਤਾਂ ਇਕ ਟੀ-ਸਪੂਨ ਨਾਰੀਅਲ ਜਾਂ ਤਿਲ ਦਾ ਤੇਲ ਲਓ ਅਤੇ ਉਸਨੂੰ ਮੂੰਹ ਦੇ ਚਾਰੋਂ ਪਾਸੇ ਘਮਾਓ। ਥੋੜ੍ਹੀ ਦੇਰ ਬਾਅਦ ਉਸਨੂੰ ਥੁੱਕ ਕੇ ਗੁਣਗੁਣੇ ਪਾਣੀ ਨਾਲ ਕੁੱਲਾ ਕਰ ਲਓ। ਇਸਤੋਂ ਤਕਰੀਬਨ ਇਕ ਘੰਟੇ ਤਕ ਕੁਝ ਵੀ ਨਾ ਖਾਓ। ਅਜਿਹਾ ਕਰਨ ਨਾਲ ਮੂੰਹ ‘ਚੋਂ ਆਉਣ ਨਾਲੀ ਬਦਬੂ ਦੂਰ ਹੋ ਜਾਵੇਗੀ।
- ਜੇਕਰ ਤੁਹਾਡੇ ਦੰਦਾਂ ‘ਚ ਦਰਦ ਹੁੰਦਾ ਹੈ ਤਾਂ ਤੁਸੀਂ ਇਕ ਗਿਲਾਸ ਪਾਣੀ ‘ਚ ਥੋੜ੍ਹਾ ਜਿਹਾ ਲੂਣ ਘੋਲੋ ਅਤੇ ਉਸਨੂੰ ਤਿੰਨ-ਚਾਰ ਅਮਰੂਦ ਦੇ ਪੱਤਿਆਂ ਦੇ ਨਾਲ ਉਬਾਲੋ। ਪਾਣੀ ਨੂੰ ਛਾਣ ਲਓ ਅਤੇ ਦਿਨ ‘ਚ ਦੋ ਬਾਰ ਇਸ ਪਾਣੀ ਨਾਲ ਕੁੱਲਾ ਕਰ ਲਓ। ਅਜਿਹਾ ਕਰਨ ਨਾਲ ਦੰਦਾਂ ਦੇ ਦਰਦ ‘ਚ ਰਾਹਤ ਮਿਲੇਗੀ।
- ਜੇਕਰ ਤੁਹਾਡੇ ਦੰਦ ਹਿਲਦੇ ਹਨ ਤਾਂ ਤੁਸੀਂ ਸੇਂਧਾ ਨਮਕ ‘ਚ ਰਾਈ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ ਅਤੇ ਪੇਸਟ ਬਣਾ ਲਓ। ਇਸ ਪੇਸਟ ਨੂੰ ਰੋਜ਼ ਸਵੇਰੇ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਮੰਜਨ ਵਾਂਗ ਇਸਤੇਮਾਲ ਕਰੋ। ਇਸ ਨਾਲ ਦੰਦਾਂ ਦੇ ਹਿੱਲਣ ਦੀ ਸਮੱਸਿਆ ਬੰਦ ਹੋ ਜਾਵੇਗੀ।
- ਦੰਦਾਂ ਦੇ ਦਰਦ ‘ਚ ਢਾਈ ਚਮਚ ਲੌਂਗ ਪਾਊਡਰ ਤੇ ਚੌਥਾਈ ਚਮਚ ਸੇਂਧਾ ਨਮਕ ਬੇਹੱਦ ਅਸਰਦਾਰ ਸਾਬਿਤ ਹੋ ਸਕਦਾ ਹੈ। ਅਜਿਹੇ ‘ਚ ਤੁਸੀਂ ਸੇਂਧਾ ਨਮਕ ਅਤੇ ਲੌਂਗ ਦਾ ਪਾਊਡਰ ਮਿਲਾ ਕੇ ਆਪਣੇ ਕੋਲ ਰੱਖੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੰਜਨ ਵਾਂਗ ਦੰਦਾਂ ‘ਤੇ ਲਗਾ ਲਓ। ਇਸ ਨਾਲ ਦਰਦ ‘ਚ ਆਰਾਮ ਮਿਲੇਗਾ।
- ਜੇਕਰ ਤੁਹਾਡੇ ਦੰਦਾਂ ‘ਚ ਕਮਜ਼ੋਰੀ ਹੈ ਅਤੇ ਉਹ ਹਿਲਦੇ ਹਨ ਤਾਂ ਤੁਸੀਂ ਪੀਸੀ ਹੋਈ ਹਲਦੀ ਅਤੇ ਖਾਣੇ ਦੇ ਸੋਢੇ ਨੂੰ ਇਕੱਠਾ ਮਿਲਾਓ ਅਤੇ ਬਣੇ ਪਾਊਡਰ ਨਾਲ ਮੰਜਨ ਕਰੋ।
- ਜੇਕਰ ਮਸੂੜਿਆਂ ‘ਚੋਂ ਖ਼ੂਨ ਨਿਕਲ ਰਿਹਾ ਹੈ ਤਾਂ ਇਕ ਬੋਲ ‘ਚ ਨਮਕ, ਹਲਦੀ ਅਤੇ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨਾਲ ਬਣੇ ਪੇਸਟ ਨਾਲ ਦੰਦਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਤੁਹਾਡੇ ਮਸੂੜਿਆਂ ‘ਚੋਂ ਖ਼ੂਨ ਨਿਕਲਣਾ ਬੰਦ ਹੋ ਜਾਵੇਗਾ।
- ਜੇਕਰ ਤੁਹਾਡੇ ਮੂੰਹ ‘ਚ ਛਾਲੇ ਹੋ ਜਾਂਦੇ ਹਨ ਤਾਂ ਭੁੰਨੀ ਹੋਈ ਫਿਟਕਰੀ ਨੂੰ ਗਲਿਸਰੀਨ ‘ਚ ਮਿਲਾਓ ਅਤੇ ਕੋਟਨ ਦੇ ਮਾਧਿਅਮ ਨਾਲ ਛਾਲਿਆਂ ‘ਤੇ ਲਗਾਓ। ਅਜਿਹਾ ਕਰਨ ਦੌਰਾਨ ਜੇਕਰ ਲਾਰ ਟਪਕੇ ਤਾਂ ਉਸਨੂੰ ਟਪਕਣ ਦਿਓ। ਥੋੜ੍ਹੀ ਦੇਰ ਬਾਅਦ ਆਰਾਮ ਮਿਲ ਜਾਵੇਗਾ।