ਗਾਜ਼ੀਆਬਾਦ ਦੇ ਸਰਸਵਤੀ ਵਿਹਾਰ ਇਲਾਕੇ ‘ਚ ਇਕ ਜਿੰਮ ‘ਚ ਟ੍ਰੈਡਮਿਲ ‘ਤੇ ਦੌੜਦੇ ਹੋਏ ਇਕ 26 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੌੜਦੇ ਸਮੇਂ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹ ਟਰੇਡਮਿਲ ‘ਤੇ ਦੌੜਦੇ ਹੋਏ ਡਿੱਗ ਗਿਆ। ਹਾਦਸੇ ਦੀ ਇਹ ਵੀਡੀਓ ਜਿਮ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਈ ਹੈ ਅਤੇ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇੰਦਰਾਪੁਰਮ ਦੇ ਏਸੀਪੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਇਹ ਮਾਮਲਾ ਗਾਜ਼ੀਆਬਾਦ ਦੇ ਖੋਦਾ ਥਾਣਾ ਖੇਤਰ ਦਾ ਹੈ। ਮ੍ਰਿਤਕ ਦਾ ਨਾਂ ਸਿਧਾਰਥ ਕੁਮਾਰ ਹੈ ਜੋ ਆਪਣੇ ਪਰਿਵਾਰ ਨਾਲ ਸਰਸਵਤੀ ਵਿਹਾਰ ਇਲਾਕੇ ‘ਚ ਰਹਿੰਦਾ ਸੀ। ਸਿਧਾਰਥ ਕਸਰਤ ਕਰਨ ਲਈ ਆਪਣੇ ਘਰ ਦੇ ਕੋਲ ਇੱਕ ਜਿਮ ਜਾਂਦਾ ਸੀ। ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਨੂੰ ਵੀ ਸਿਧਾਰਥ ਜਿਮ ਗਿਆ। ਉੱਥੇ ਉਹ ਇੱਕ ਟਰੇਡਮਿੱਲ ‘ਤੇ ਚੱਲ ਰਿਹਾਸੀ। ਇਸ ਦੌਰਾਨ ਉਹ ਅਚਾਨਕ ਬੇਹੋਸ਼ ਹੋ ਜਾਂਦਾ ਹੈ।
ਇਹ ਦੇਖ ਕੇ ਉੱਥੇ ਮੌਜੂਦ ਦੋ ਹੋਰ ਲੋਕ ਉਸ ਕੋਲ ਪਹੁੰਚ ਗਏ ਅਤੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਸਮੇਂ ਬਾਅਦ ਸਿਧਾਰਥ ਦੀ ਮੌਤ ਹੋ ਜਾਂਦੀ ਹੈ। ਇਸ ਮਾਮਲੇ ਵਿੱਚ ਇੰਦਰਾਪੁਰਮ ਦੇ ਏਸੀਪੀ ਸਵਤੰਤਰ ਕੁਮਾਰ ਨੇ ਦੱਸਿਆ ਕਿ ਸਾਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਹੈ। ਸਿਧਾਰਥ ਦਾ ਪਰਿਵਾਰ ਲਾਸ਼ ਲੈ ਕੇ ਬਿਹਾਰ ਚਲਾ ਗਿਆ ਹੈ। ਉਥੇ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਜੇ ਉਹ ਸ਼ਿਕਾਇਤ ਦਰਜ ਕਰਦੇ ਹਨ ਤਾਂ ਅਸੀਂ ਮਾਮਲੇ ਦੀ ਜਾਂਚ ਕਰਾਂਗੇ।
ਅਜੇ ਦੋ ਮਹੀਨੇ ਪਹਿਲਾਂ ਖੋਦਾ ਦੇ ਸਰਸਵਤੀ ਵਿਹਾਰ ਦੇ ਇੱਕ ਜਿਮ ਵਿੱਚ ਅਜਿਹੀ ਹੀ ਇੱਕ ਹੋਰ ਘਟਨਾ ਵਾਪਰੀ ਸੀ। ਕਪਿਲ ਨਾਂ ਦੇ 26 ਸਾਲਾ ਨੌਜਵਾਨ ਨੂੰ ਕਸਰਤ ਦੌਰਾਨ ਦਿਲ ਦਾ ਦੌਰਾ ਪਿਆ। ਕਪਿਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਬਠਿੰਡਾ ਦੀ ਔਰਤ ਨਾਲ ਆਨਲਾਈਨ ਠੱਗੀ! ਕ੍ਰੈਡਿਟ ਕਾਰਡ ਦੀ Query ਮਗਰੋਂ ਖਾਤੇ ‘ਚੋਂ ਉੱਡੇ ਪੈਸੇ
ਤੁਹਾਨੂੰ ਯਾਦ ਹੋਵੇਗਾ ਕਿ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਵੀ ਟ੍ਰੈਡਮਿਲ ‘ਤੇ ਦੌੜਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਕਸਰਤ ਕਰਦੇ ਸਮੇਂ ਉਸ ਨੂੰ ਅਚਾਨਕ ਛਾਤੀ ‘ਚ ਦਰਦ ਮਹਿਸੂਸ ਹੋਇਆ ਅਤੇ ਉਹ ਹੇਠਾਂ ਡਿੱਗ ਗਿਆ ਸੀ। ਇਸੇ ਤਰ੍ਹਾਂ ਮਸ਼ਹੂਰ ਟੀਵੀ ਸਟਾਰ ਸਿਧਾਰਥ ਸ਼ੁਕਲਾ ਨੂੰ ਵੀ ਮੁੰਬਈ ਦੇ ਇੱਕ ਜਿਮ ਵਿੱਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪਿਆ, ਬਾਅਦ ਵਿਚ ਉਸ ਦੀ ਵੀ ਮੌਤ ਹੋ ਗਈ।
ਫਿਟਨੈਸ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀ ਉਮਰ ਅਤੇ ਸਰੀਰਕ ਸਮਰੱਥਾ ਦੇ ਹਿਸਾਬ ਨਾਲ ਜਿੰਮ ਵਿੱਚ ਵਰਕਆਊਟ ਕਰਨਾ ਚਾਹੀਦਾ ਹੈ। ਕਈ ਵਾਰ ਲੋਕ ਕਈ ਦਿਨਾਂ ਦੇ ਬਦਲੇ ਇੱਕ ਵਾਰ ਵਿੱਚ ਹੀ ਜਿਮ ‘ਚ ਜ਼ਿਆਦਾ ਮਿਹਨਤ ਕਰ ਲੈਂਦੇ ਹਨ, ਇਹ ਦਿਲ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ।
ਵੀਡੀਓ ਲਈ ਕਲਿੱਕ ਕਰੋ -:
“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…