ਫਿਲੀਪੀਨਜ਼ ਵਿੱਚ ਇੱਕ 35 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਟਿਆਲਾ ਦੇ ਸਮਾਣਾ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਸੀ। 35 ਸਾਲਾਂ ਮਨੀਸ਼ ਸਿੰਗਲਾ ਡੇਢ ਮਹੀਨਾ ਪਹਿਲਾਂ ਹੀ ਰੁਜ਼ਗਾਰ ਦੀ ਭਾਲ ਵਿੱਚ ਫਿਲੀਪੀਨਜ਼ ਗਿਆ ਸੀ।
ਦੇਰ ਰਾਤ ਘਰ ‘ਚ ਵੀਡੀਓ ਕਾਲ ਦੌਰਾਨ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਛਾਤੀ ‘ਚ ਦਰਦ ਹੋ ਰਿਹਾ ਸੀ। ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ 20 ਮਿੰਟ ਬਾਅਦ ਹੀ ਮਿਲੀ, ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਵਿਆਹੁਤਾ ਮਨੀਸ਼ ਸਿੰਗਲਾ ਕਰੀਬ 7 ਲੱਖ ਰੁਪਏ ਖਰਚ ਕੇ ਫਿਲੀਪੀਨਜ਼ ਗਿਆ ਸੀ।
ਇਹ ਵੀ ਪੜ੍ਹੋ : ਸ਼ਹੀਦ ਗੁਰਪ੍ਰੀਤ ਸਿੰਘ ਦੀ ਹੋਈ ਅੰਤਿਮ ਵਿਦਾਈ, ਪਿਤਾ ਨੇ ਜਵਾਨ ਪੁੱਤ ਦੀ ਚਿਖਾ ਨੂੰ ਦਿੱਤੀ ਅੱ.ਗ
ਮਨੀਸ਼ ਸਿੰਗਲਾ ਦੀ ਮੌਤ ਦੀ ਖਬਰ ਮਿਲਦੇ ਹੀ ਰਿਸ਼ਤੇਦਾਰ ਦਿਲਾਸਾ ਦੇਣ ਲਈ ਘਰ ਪਹੁੰਚੇ। ਉਨ੍ਹਾਂ ਦੱਸਿਆ ਕਿ ਪਟਿਆਲਾ ‘ਚ ਉਸ ਦਾ ਕੰਮ ਠੀਕ ਨਹੀਂ ਚੱਲ ਰਿਹਾ ਸੀ, ਜਿਸ ਕਾਰਨ ਉਹ ਕੰਮ ਦੀ ਭਾਲ ‘ਚ ਫਿਲੀਪੀਨਜ਼ ਗਿਆ ਸੀ। ਕੁਝ ਸਮਾਂ ਪਹਿਲਾਂ ਪਿਤਾ ਦੀ ਮੌਤ ਹੋ ਗਈ ਸੀ ਅਤੇ ਮਨੀਸ਼ ਸਿੰਗਲਾ ਜੋ ਕਿ ਵਿਆਹਿਆ ਹੋਇਆ ਹੈ, ਉਸ ਦੇ ਪਰਿਵਾਰ ਵਿੱਚ ਇੱਕ ਜਵਾਨ ਧੀ ਵੀ ਹੈ।