ਜੰਮੂ ਕਸ਼ਮੀਰ ਦੇ ਗਾਂਦਰਬਲ ‘ਚ ਵੱਡਾ ਹਾਦਸਾ ਵਾਪਰਿਆ ਹੈ। ITBP ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਕੁਲਨ ਪੁਲ ਤੋਂ ਸਿੰਧ ਨਦੀ ਵਿਚ ਡਿੱਗ ਗਈ । ਹਾਦਸੇ ਦੇ ਬਾਅਦ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।ਬੱਸ ਵਿਚ ਸਵਾਰ ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤਕ ਕਿਸੇ ਵੀ ਜਵਾਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰਤ-ਤਿੱਬਤ ਸੀਮਾ ਪੁਲਿਸ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਭਾਰੀ ਮੀਂਹ ਵਿਚ ਗਾਂਦਰਬਲ ਜ਼ਿਲ੍ਹੇ ਦੇ ਕੁਲਨ ਪੁਲ ਤੋਂ ਸਿੰਧ ਨਦੀ ਵਿਚ ਡਿੱਗ ਗਈ। ਬੱਸ ਵਿਚ ਸਵਾਰ ਜਵਾਨਾਂ ਦੀ ਤਲਾਸ਼ ਤੇ ਬਚਾਅ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜਗਰਾਓਂ : ਸਕਾਰਪੀਓ ਸਵਾਰ ‘ਤੇ ਅਣਪਛਾਤਿਆਂ ਕੀਤਾ ਨੇ ਹ.ਮ.ਲਾ, ਚਲਾਈਆਂ ਗੋ.ਲੀ.ਆਂ, ਹਾਲਤ ਨਾਜ਼ੁਕ
SDRF ਗਾਂਦਰਬਲ ਤੇ SDRF ਸਬ-ਕੰਪੋਨੈਂਟ ਗੁੰਡ ਵੱਲੋਂ ਸਿੰਧ ਨਦੀ ਦੇ ਕੁਲਨ ਵਿਚ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਜਿਥੇ ITBP ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਕੁਲਨ ਪੁਲ ਤੋਂ ਸਿੰਧ ਨਦੀ ਵਿਚ ਜਾ ਡਿੱਗੀ ਸੀ ਜਿਸ ਵਿਚ ਕੁਝ ਹਥਿਆਰ ਗਾਇਬ ਹਨ। ਹੁਣ ਤੱਕ ਤਿੰਨ ਹਥਿਆਰ ਬਰਾਮਦ ਕੀਤੇ ਗਏ ਹਨ ਤੇ ਰੈਸਕਿਊ ਆਪ੍ਰੇਸ਼ਨ ਅਜੇ ਵੀ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























