ਹਿਮਾਚਲ ਦੇ ਕੁੱਲੂ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਰੋਹਤਾਂਗ ਪਾਸ ਨੇੜੇ ਪਹਾੜ ਤੋਂ ਫਿਸਲ ਕੇ ਕਾਰ ਖੱਡ ‘ਚ ਜਾ ਡਿੱਗੀ। ਕਾਰ ਸੜਕ ਤੋਂ ਲਗਭਗ 200 ਮੀਟਰ ਹੇਠਾਂ ਡਿੱਗੀ। ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।
ਮ੍ਰਿਤਕਾਂ ਤੇ ਜ਼ਖਮੀ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮਨਾਲੀ ਪੁਲਿਸ ਮੌਕੇ ‘ਤੇ ਪਹੁੰਚੀ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਨੂੰ ਮਨਾਲੀ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕਾਂ ਦੀ ਦੇਹਾਂ ਨੂੰ ਵੀ ਖੱਡ ਤੋਂ ਕੱਢ ਕੇ ਪੋਸਟਮਾਰਟਮ ਲਈ ਮਨਾਲੀ ਲਿਜਾਇਆ ਜਾ ਰਿਹਾ ਹੈ।
ਸੂਚਨਾ ਮੁਤਾਬਕ ਆਲਟੋ ਕਾਰ ਰਾਨੀਨਾਲਾ ਕੋਲ ਪਲਟ ਗਈ। ਇਸ ਕਾਰ ਦੇ ਕੋਲ ਰੋਹਤਾਂਗ ਜਾਣ ਦਾ ਵੈਧ ਪਰਮਿਟ ਵੀ ਸੀ। ਪੁਲਿਸ ਮੁਤਾਬਕ ਕਾਰ ਵਿਚ ਕੁੱਲ 5 ਲੋਕ ਸਵਾਰ ਸਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮਨਾਲੀ ਥਾਣੇ ਮੁਤਾਬਕ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ ਹੈ ਤੇ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























