ਹਿਮਾਚਲ ਪ੍ਰਦੇਸ਼ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਵਿਰੋਧੀ ਧਿਰ ਕਾਂਗਰਸ ਨੇ ਮੰਡੀ ਲੋਕ ਸਭਾ ਸੀਟ ਅਤੇ ਤਿੰਨੋਂ ਵਿਧਾਨ ਸਭਾ ਸੀਟਾਂ ਫਤਿਹਪੁਰ, ਅਰਕੀ ਅਤੇ ਜੁਬਲ-ਕੋਟਖਾਈ ‘ਤੇ ਜਿੱਤ ਦਰਜ ਕੀਤੀ ਹੈ।
ਇਸ ‘ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਮਹਿੰਗਾਈ ਦੇ ਮੁੱਦੇ ਦੀ ਚੰਗੀ ਵਰਤੋਂ ਕੀਤੀ ਅਤੇ ਇਸ ਮੁੱਦੇ ਨੇ ਹੀ ਸਾਨੂੰ ਹਰਾਇਆ। ਕੁੱਝ ਮੀਡੀਆਂ ਰਿਪੋਰਟਸ ਦੇ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਕਿ, “ਕਾਂਗਰਸ ਨੇ ਮਹਿੰਗਾਈ ਨੂੰ ਹਥਿਆਰ ਵਜੋਂ ਵਰਤਿਆ। ਇਹ ਇਸ ਵਾਰ ਜ਼ਿਮਨੀ ਚੋਣਾਂ ਦਾ ਇਹੀ ਮੁੱਦਾ ਸੀ। ਪਰ ਮਹਿੰਗਾਈ ਇੱਕ ਵਿਸ਼ਵਵਿਆਪੀ ਮੁੱਦਾ ਹੈ। ਇਸ ਕਾਰਨ ਹੀ ਅਸੀਂ ਹਾਰ ਗਏ ਹਾਂ।”
ਇਹ ਵੀ ਪੜ੍ਹੋ : ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਸਣੇ ਇੰਨ੍ਹਾਂ 12 ਖਿਡਾਰੀਆਂ ਨੂੰ ਮਿਲੇਗਾ ‘ਖੇਲ ਰਤਨ’
ਜੁਬਲ-ਕੋਟਖਾਈ ਸੀਟ ‘ਤੇ ਭਾਜਪਾ ਉਮੀਦਵਾਰ ਨੀਲਮ ਸਰਾਏਕੇ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ, ਉਨ੍ਹਾਂ ਨੂੰ ਸਿਰਫ਼ 2,644 ਵੋਟਾਂ ਮਿਲੀਆਂ। ਸਰਾਏਕੇ ਨੂੰ ਪਾਰਟੀ ਦੇ ਬਾਗੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਪਿਤਾ ਪਹਿਲਾਂ ਇਸ ਸੀਟ ਤੋਂ ਵਿਧਾਇਕ ਸਨ। ਕਾਂਗਰਸ ਨੇ ਫਤਿਹਪੁਰ ਅਤੇ ਅਰਕੀ ਸੀਟ ਬਰਕਰਾਰ ਰੱਖੀ ਹੈ। ਇਸ ਦੇ ਨਾਲ ਹੀ, ਕਾਂਗਰਸ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਅਤੇ ਕਾਰਗਿਲ ਯੁੱਧ ਦੇ ਨਾਇਕ ਭਾਜਪਾ ਉਮੀਦਵਾਰ ਕੌਸ਼ਲ ਠਾਕੁਰ ਨੂੰ ਮੰਡੀ ਲੋਕ ਸਭਾ ਸੀਟ ਤੋਂ 7,490 ਵੋਟਾਂ ਦੇ ਫਰਕ ਨਾਲ ਹਰਾਇਆ। ਮਹੱਤਵਪੂਰਨ ਗੱਲ ਇਹ ਹੈ ਕਿ ਮੰਡੀ ਸੀਟ ਪਹਿਲਾਂ ਭਾਜਪਾ ਕੋਲ ਸੀ ਅਤੇ ਮਾਰਚ ਵਿੱਚ ਸੰਸਦ ਮੈਂਬਰ ਰਾਮ ਸਵਰੂਪ ਸ਼ਰਮਾ ਦੀ ਮੌਤ ਤੋਂ ਬਾਅਦ ਉਪ ਚੋਣ ਸ਼ੁਰੂ ਹੋਈ ਸੀ। 2019 ਵਿੱਚ ਕਾਂਗਰਸ ਇਸ ਸੀਟ ਨੂੰ ਚਾਰ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: