ਦੇਸ਼ ਦੇ 13 ਰਾਜਾਂ ਦੀਆਂ 3 ਲੋਕ ਸਭਾ ਸੀਟਾਂ ਅਤੇ 29 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਅਤੇ ਅਰਕੀ, ਫਤਿਹਪੁਰ ਜੁਬਲ ਕੋਟਖਾਈ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਅੰਤਿਮ ਨਤੀਜਿਆਂ ਦੇ ਰੁਝਾਨ ਆ ਗਏ ਹਨ।
ਮੰਡੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਨੇ ਪ੍ਰਤਿਭਾ ਸਿੰਘ ਅਤੇ ਭਾਜਪਾ ਨੇ ਕਾਰਗਿਲ ਜੰਗ ਦੇ ਨਾਇਕ ਬ੍ਰਿਗੇਡੀਅਰ (ਸੇਵਾਮੁਕਤ) ਖੁਸ਼ਹਾਲ ਚੰਦ ਠਾਕੁਰ ਨੂੰ ਉਤਾਰਿਆ ਸੀ। ਪ੍ਰਤਿਭਾ ਸਿੰਘ ਛੇ ਵਾਰ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਹਨ। ਪ੍ਰਤਿਭਾ ਸਿੰਘ ਨੇ ਭਾਜਪਾ ਦੇ ਬ੍ਰਿਗੇਡੀਅਰ ਖੁਸ਼ਹਾਲ ਸਿੰਘ ‘ਤੇ 10 ਹਜ਼ਾਰ ਤੋਂ ਵੱਧ ਵੋਟਾਂ ਦੀ ਨਿਰਣਾਇਕ ਲੀਡ ਹਾਸਲ ਕਰ ਲਈ ਹੈ। ਅਰਕੀ- ਫਤਿਹਪੁਰ ਵਿੱਚ ਵੀ ਕਾਂਗਰਸ ਅੱਗੇ ਚੱਲ ਰਹੀ ਹੈ, ਜਦਕਿ ਜੁਬਲ ਕੋਟਖਾਈ ਤੋਂ ਕਾਂਗਰਸ ਦੇ ਰੋਹਿਤ ਠਾਕੁਰ ਨੇ ਆਜ਼ਾਦ ਅਤੇ ਭਾਜਪਾ ਦੇ ਬਾਗੀ ਉਮੀਦਵਾਰ ਚੇਤਨ ਬਰਗਟਾ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ : ਕਿਸਾਨ ਅੰਦੋਲਨ ਵਿਚਕਾਰ ਰਾਜਸਥਾਨ ‘ਚ BJP ਦੀ ਕਰਾਰੀ ਹਾਰ, ਤੀਜੇ ਸਥਾਨ ‘ਤੇ ਖਿਸਕੀ
ਮਹੱਤਵਪੂਰਨ ਗੱਲ ਇਹ ਹੈ ਕਿ ਮੰਡੀ ਸੀਟ ਪਹਿਲਾਂ ਭਾਜਪਾ ਕੋਲ ਸੀ ਅਤੇ ਮਾਰਚ ਵਿੱਚ ਸੰਸਦ ਮੈਂਬਰ ਰਾਮ ਸਵਰੂਪ ਸ਼ਰਮਾ ਦੀ ਮੌਤ ਤੋਂ ਬਾਅਦ ਉਪ ਚੋਣ ਸ਼ੁਰੂ ਹੋਈ ਸੀ। 2019 ਵਿੱਚ ਕਾਂਗਰਸ ਇਸ ਸੀਟ ਨੂੰ ਚਾਰ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: