ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਚਾਰ ਦਿਨਾਂ ਤੋਂ ਕੋਰੋਨਾ ਦੇ ਐਕਟਿਵ ਕੇਸ ਲਗਾਤਾਰ ਵੱਧ ਰਹੇ ਹਨ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 7 ਨਵੇਂ ਕੋਰੋਨਾ ਮਰੀਜ਼ਾਂ ਦੇ ਆਉਣ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ 30 ਹੋ ਗਈ ਹੈ, ਜਦਕਿ 16 ਦਸੰਬਰ ਨੂੰ ਸੂਬੇ ‘ਚ ਸਭ ਤੋਂ ਘੱਟ 14 ਕੋਰੋਨਾ ਮਰੀਜ਼ ਸਨ।
ਦੇਸ਼ ‘ਚ BF.7 ਵੇਰੀਐਂਟ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬੇ ‘ਚ ਕੋਰੋਨਾ ਨੂੰ ਲੈ ਕੇ ਹਲਚਲ ਮਚ ਗਈ ਹੈ। ਹਿਮਾਚਲ ‘ਚ ਵੀ ਚਾਰ ਦਿਨਾਂ ਤੋਂ ਕੋਰੋਨਾ ਦਾ ਗ੍ਰਾਫ ਵੱਧ ਰਿਹਾ ਹੈ। ਇਸ ਨੂੰ ਚੰਗਾ ਸੰਕੇਤ ਨਹੀਂ ਮੰਨਿਆ ਜਾਂਦਾ ਹੈ। ਸੂਬੇ ਵਿੱਚ 21 ਦਸੰਬਰ ਨੂੰ ਕਰੋਨਾ ਦੇ 19 ਐਕਟਿਵ ਕੇਸ, 22 ਦਸੰਬਰ ਨੂੰ 24 ਕੇਸ, 23 ਦਸੰਬਰ ਨੂੰ 26 ਅਤੇ 24 ਦਸੰਬਰ ਨੂੰ 30 ਐਕਟਿਵ ਕੇਸ ਸਨ। ਦੋ ਹਫ਼ਤੇ ਪਹਿਲਾਂ ਸੂਬੇ ਵਿੱਚ 5 ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ ਸਨ, ਪਰ ਹੁਣ ਸਿਰਫ਼ 3 ਜ਼ਿਲ੍ਹੇ ਹੀ ਕੋਰੋਨਾ ਮੁਕਤ ਰਹਿ ਗਏ ਹਨ, ਜਦੋਂਕਿ 3 ਜ਼ਿਲ੍ਹਿਆਂ ਵਿੱਚ ਇੱਕ-ਇੱਕ ਮਰੀਜ਼ ਹੈ। ਸ਼ਿਮਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 7 ਐਕਟਿਵ ਮਰੀਜ਼ ਹਨ ਅਤੇ ਕਾਂਗੜਾ ਵਿੱਚ 6 ਐਕਟਿਵ ਕੇਸ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
BF.7 ਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਭਾਗ ਨੇ ਸਾਰਿਆਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਖਾਸ ਤੌਰ ‘ਤੇ ਭੀੜ-ਭੜੱਕੇ ਵਾਲੇ ਅਤੇ ਇਨਡੋਰ ਹਾਲਾਂ ਵਿਚ ਮਾਸਕ ਪਹਿਨਣ ਲਈ ਕਿਹਾ ਗਿਆ ਹੈ, ਤਾਂ ਜੋ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸਿਹਤ ਵਿਭਾਗ ਨੇ ਸਾਰਿਆਂ ਨੂੰ ਸਮਾਜਿਕ ਦੂਰੀ ਦੇ ਪ੍ਰੋਟੋਕੋਲ ਦੀ ਪਾਲਣਾ ਕਰਨ, ਹੱਥਾਂ ਦੀ ਨਿਯਮਤ ਤੌਰ ‘ਤੇ ਸੈਨੀਟਾਈਜ਼ ਕਰਨ, ਕਰੋਨਾ ਵੈਕਸੀਨ ਦੀ ਪ੍ਰੀਕੋਸ਼ਨ ਖੁਰਾਕ ਲੈਣ ਅਤੇ ਜ਼ੁਕਾਮ ਅਤੇ ਬੁਖਾਰ ਵਰਗੇ ਲੱਛਣ ਦਿਖਾਈ ਦੇਣ ‘ਤੇ ਆਰਟੀਪੀਸੀਆਰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।