ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਮਹਾਮਾਰੀ ਨੇ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ‘ਚ ਸੂਬੇ ‘ਚ 100 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਇਸ ਨਾਲ ਐਕਟਿਵ ਕੇਸ 354 ਹੋ ਗਏ ਹਨ। 31 ਦਸੰਬਰ ਨੂੰ ਕੋਰੋਨਾ ਮੁਕਤ ਹੋ ਚੁੱਕੇ ਹਿਮਾਚਲ ਲਈ ਇਹ ਅੰਕੜਾ ਚੰਗਾ ਸੰਕੇਤ ਨਹੀਂ ਹੈ।
ਚਿੰਤਾ ਦੀ ਗੱਲ ਹੈ ਕਿ ਸੂਬੇ ਵਿੱਚ ਕੋਰੋਨਾ ਦੀ ਸੰਕਰਮਣ ਦਰ ਵੀ ਡਰਾਉਣੀ ਹੈ। ਪਿਛਲੇ 5 ਦਿਨਾਂ ਵਿੱਚ ਹੀ 3,996 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਇਨ੍ਹਾਂ ‘ਚੋਂ 303 ਲੋਕ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ, ਜਿਸ ਦਾ ਮਤਲਬ ਹੈ ਕਿ 5 ਦਿਨਾਂ ਦੌਰਾਨ ਕੋਰੋਨਾ ਦੀ ਸੰਕਰਮਣ ਦਰ 7.59 ਫੀਸਦੀ ਹੈ। ਸਿਹਤ ਵਿਭਾਗ ਜਿੰਨਾ ਟੈਸਟ ਕਰ ਰਿਹਾ ਹੈ, ਓਨੇ ਹੀ ਮਰੀਜ਼ ਸਾਹਮਣੇ ਆ ਰਹੇ ਹਨ। ਸੂਬਾ ਸਰਕਾਰ, ਸਿਹਤ ਵਿਭਾਗ ਅਤੇ ਸੂਬੇ ਦੇ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਕੋਰੋਨਾ ਦੇ ਸਭ ਤੋਂ ਵੱਧ ਸਰਗਰਮ ਮਰੀਜ਼ ਮੰਡੀ, ਸੋਲਨ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਮੰਡੀ ਜ਼ਿਲ੍ਹੇ ਵਿੱਚ 79 ਐਕਟਿਵ ਕੇਸ, ਸ਼ਿਮਲਾ ਵਿੱਚ 77, ਸੋਲਨ ਵਿੱਚ 60, ਬਿਲਾਸਪੁਰ, ਚੰਬਾ, ਕੁੱਲੂ ਅਤੇ ਕਿਨੌਰ ਵਿੱਚ 10-10, ਹਮੀਰਪੁਰ ਵਿੱਚ 27, ਕਾਂਗੜਾ ਵਿੱਚ 21, ਲਾਹੌਲ ਸਪਿਤੀ ਵਿੱਚ 2, ਸਿਰਮੌਰ ਵਿੱਚ 14 ਅਤੇ ਊਨਾ ਵਿੱਚ 2 ਐਕਟਿਵ ਮਰੀਜ਼ ਹਨ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4,194 ਹੋ ਗਈ ਹੈ। ਇਕੱਲੇ ਮੰਡੀ ਜ਼ਿਲ੍ਹੇ ਵਿਚ ਹੀ 516 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।