ਹਿਮਾਚਲ ਪ੍ਰਦੇਸ਼ ਵਿਚ ਮੀਂਹ ਨੇ ਭਾਰੀ ਤਬਾਹੀ ਮਚਾਈ। ਇਥੇ 3 ਜ਼ਿਲ੍ਹਿਆਂ ਕੁੱਲੂ, ਲਾਹੌਲ-ਸਪੀਤਿ ਤੇ ਕਾਂਗੜਾ ਦੇ ਨਾਲਿਆਂ ਵਿਚ ਹੜ੍ਹ ਆ ਗਿਆ ਤੇ 9 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ। 2 ਲੋਕਾਂ ਦੀ ਮੌਤ ਹੋ ਜਾਣ ਦੀ ਵੀ ਖਬਰ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਕਾਂਗੜਾ ਦੇ ਖਨਿਆਰਾ ਵਿਚ 6 ਤੋਂ ਵੱਧ ਤੇ ਕੁੱਲੂ ਵਿਚ ਸੈਂਜ ਦੇ ਰੈਲਾ ਬਿਹਾਲ ਵਿਚ 3 ਲੋਕ ਲਾਪਤਾ ਹਨ। ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਇਨ੍ਹਾਂ ਦੀ ਗਿਣਤੀ 15 ਤੋਂ 20 ਤੱਕ ਵੀ ਹੋ ਸਕਦਾ ਹੈ। ਸਰਚ ਆਪ੍ਰੇਸ਼ਨ ਜਾਰੀ ਹੈ।
ਮੌਸਮ ਵਿਭਾਗ ਨੇ ਅੱਜ ਵੀ 10 ਜ਼ਿਲ੍ਹਿਆਂ ਬਿਲਾਸਪੁਰ, ਚੰਬਾ, ਹਮੀਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ ਤੇ ਊਨਾ ਵਿਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਨਾਲ ਹੀ ਐਡਵਾਇਜਰੀ ਜਾਰੀ ਕੀਤੀ ਹੈ ਕਿ ਲੋਕਲ ਤੇ ਟੂਰਿਸਟ ਨਦੀ ਨਾਲਿਆਂ ਤੇ ਲੈਂਡਸਲਾਈਡ ਸੰਭਾਵਿਤ ਖੇਤਰਾਂ ਵਿਚ ਨਾ ਜਾਣ। ਇਸ ਤੋਂ ਇਲਾਵਾ ਕੁੱਲੂ ਦੇ ਸੈਂਜ ਦੇ ਜੀਵਾ, ਨਾਲਾ, ਗੜਸਾ ਦੇ ਸ਼ਿਲਾਗੜ੍ਹ, ਮਨਾਲੀ ਦੇ ਸਨੋਅ ਗੈਲਰੀ ਤੇ ਬੰਜਾਰ ਦੇ ਹੋਨਰਗਾੜ ਕੋਲ ਬੱਦਲ ਫਟਣ ਨਾਲ ਬਹੁਤ ਤਬਾਹੀ ਹੋਈ। ਇਸ ਨਾਲ ਕੁੱਲੂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ 2000 ਤੋਂ ਵੱਧ ਟੂਰਿਸਟ ਫਸ ਗਏ। ਹਾਲਾਂਕਿ ਇਹ ਸਾਰੇ ਹੋਟਲਾਂ ਤੇ ਹੋਮ ਸਟੇਅ ਵਿਚ ਸੁਰੱਖਿਅਤ ਹਨ।
ਇਹ ਵੀ ਪੜ੍ਹੋ : CM ਮਾਨ ਦੀ ਅਗਵਾਈ ‘ਚ ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਫ਼ੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਜ਼ਿਆਦਾਤਰ ਟੂਰਿਸਟ ਤੀਰਥਨ ਵੈਲੀ, ਸ਼ਾੰਘੜ, ਜੀਭੀ, ਸ਼ੋਜਾ, ਕਸੋਰ ਤੇ ਸੈਂਜ ਘਾਟੀ ਵਿਚ ਫਸੇ ਹਨ। ਇਨ੍ਹਾਂ ਖੇਤਰਾਂ ਨੂੰ ਜੋੜਨ ਵਾਲੀਆਂ ਸੜਕਾਂ ਭਾਰੀ ਮੀਂਹ ਦੇ ਬਾਅਦ ਰੁਕ ਗਈਆਂ ਹਨ। ਸੜਕਾਂ ਦੀ ਬਹਾਲੀ ਹੋਣ ਦੇ ਬਾਅਦ ਟੂਰਿਸਟ ਦੇ ਸਾਰੇ ਵ੍ਹੀਕਲ ਨੂੰ ਸੁਰੱਖਿਅਤ ਕੱਢਣ ਦੇ ਜ਼ਿਲ੍ਹਾ ਪ੍ਰਸ਼ਾਸਨ ਦਾਅਵੇ ਕਰ ਰਿਹਾ ਹੈ। ਭਾਰੀ ਮੀਂਹ ਦੇ ਬਾਅਦ ਇਨ੍ਹਾਂ ਖੇਤਰਾਂ ਵਿਚ 8 ਤੋਂ ਵੱਧ ਗੱਡੀਆਂ ਨਾਲੇ ਦੇ ਤੇਜ ਵਹਾਅ ਵਿਚ ਰੁੜ੍ਹ ਗਈਆਂ। ਮੀਂਹ ਵਿਚ ਇਕ ਸਕੂਲ, ਪਟਵਾਰ ਸਰਕਲ, ਇਕ ਗਊਸ਼ਾਲਾ, 4 ਘਰਾਂ, ਇਕ ਬਿਜਲੀ ਪ੍ਰਾਜੈਕਟ ਤੇ 10 ਤੋਂ ਵੱਧ ਛੋਟੇ-ਛੋਟੇ ਪੁਲਾਂ ਨੂੰ ਵੀ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























