ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਬੀਤੀ ਸ਼ਾਮ ਇਕ ਯਾਤਰੀ ਬੱਸ ‘ਤੇ ਪਹਾੜ ਡਿੱਗ ਗਿਆ ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ। ਹਾਦਸੇ ਸਮੇਂ ਬੱਸ ਵਿਚ ਬੱਚੇ ਵੀ ਸਵਾਰ ਹਨ। ਦੋ ਬੱਚਿਆਂ ਨੂੰ ਮਲਬੇ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਦੂਜੇ ਪਾਸੇ NDRF ਦੀ ਟੀਮ ਵੱਲੋਂ ਸਵੇਰੇ 6.40 ਵਜੇ ਸ਼ੁਰੂ ਕੀਤੇ ਗਏ ਸਰਚ ਆਪ੍ਰੇਸ਼ਨ ਵਿਚ ਇਕ ਬੱਚੇ ਦੀ ਦੇਹ ਨੂੰ ਕੱਢਿਆ ਗਿਆ ਹੈ।
ਬਿਲਾਸਪੁਰ ਦੇ ਐੱਸਪੀ ਸੰਦੀਪ ਧਵਨ ਨੇ ਦੱਸਿਆ ਕਿ ਮ੍ਰਿਤਕਾਂ ਵਿਚ 9 ਪੁਰਸ਼, 4 ਮਹਿਲਾਵਾਂ ਤੇ 2 ਲੜਕੇ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਲੜਕਾ ਤੇ ਇਕ ਲੜਕੀ ਜ਼ਖਮੀ ਹੈ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਦੇ ਬਾਅਦ ਦੇਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਬਿਲਾਸਪੁਰ ਸਣੇ ਹਿਮਾਚਲ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੰਗਲਵਾਰ ਸਵੇਰ ਤੋਂ ਮੀਂਹ ਪੈ ਰਿਹਾ ਹ। ਇਸੇ ਕਰਕੇ ਬੀਤੀ ਸ਼ਾਮ ਬਰਠੀ ਕੋਲ ਭਲੂ ਵਿਚ ਅਚਾਨਕ ਮਲਬਾ ਬੱਸ ‘ਤੇ ਡਿਗ ਗਿਆ। ਇਸ ਨਾਲ ਬੱਸ ਦੀ ਛੱਤ ਟੁੱਟ ਕੇ ਖੱਡ ਵਿਚ ਜਾ ਡਿੱਗੀ ਤੇ ਫਿਰ ਪੂਰੀ ਬਸ ਮਲਬੇ ਵਿਚ ਦਬ ਗਈ। ਹਾਦਸੇ ਦੇ ਬਾਅਦ ਸਥਾਨਕ ਲੋਕਾਂ ਦੀ ਸੂਚਨਾ ਦੇ ਤੁਰੰਤ ਬਾਅਦ ਪੁਲਿਸ ਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ।
ਇਹ ਵੀ ਪੜ੍ਹੋ : ਸੁਖਵਿੰਦਰ ਕਲਕੱਤਾ ਕ/ਤ.ਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ, 21 ਮੈਂਬਰੀ ਐਕਸ਼ਨ ਕਮੇਟੀ ਦਾ ਹੋਇਆ ਗਠਨ
PM ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਪੋਸਟ ਕਰਦਿਾਂ ਲਿਖਿਆ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਹੋਈ ਦੁਰਘਟਨਾ ਨਾਲ ਹੋਏ ਜਾਨ-ਮਾਲ ਦੇ ਨੁਕਸਾਨ ਨਾਲ ਬਹੁਤ ਦੁੱਖ ਪਹੁੰਚਿਆ ਹੈ। ਇਸ ਮੁਸ਼ਕਲ ਸਮੇਂ ਮੇਰੀ ਹਮਦਰਦੀ ਪ੍ਰਭਾਵਿਤ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























