ਸ਼ਿਮਲਾ ਦੇ ਮਸ਼ਹੂਰ ਬੋਰਡਿੰਗ ਸਕੂਲ ਤੋਂ ਲਾਪਤਾ ਤਿੰਨੋਂ ਵਿਦਿਆਰਥੀ ਸੁਰੱਖਿਅਤ ਬਰਾਮਦ ਕਰ ਲਏ ਗਏ ਹਨ। ਪੁਲਿਸ ਨੇ 24 ਘੰਟਿਆਂ ਵਿਚ ਮਾਮਲੇ ਨੂੰ ਸੁਲਝਾ ਲਿਆ ਹੈ। ਵਿਦਿਆਰਥੀ ਕੋਟਖਾਈ ਤਹਿਸੀਲ ਦੇ ਚੈਥਲਾ ਪਿੰਡ ਤੋਂ ਸੁਰੱਖਿਅਤ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਕ ਕਿਡਨੈਪਰ ਨੂੰ ਵੀ ਗ੍ਰਿਫਤਾਰ ਕੀਤਾ ਜਿਸ ਨੇ ਫਿਰੌਤੀ ਲਈ ਤਿੰਨਾਂ ਨੂੰ ਅਗਵਾ ਕੀਤਾ ਸੀ। ਤਿੰਨਾਂ ਨੂੰ ਉਹ ਕਿਡਨੈਪਰ ਗੱਡੀ ਵਿਚ ਬਿਠਾ ਕੇ ਲੈ ਗਿਆ ਸੀ। ਗੱਡੀ ਦੀ ਅਸਲੀ ਨੰਬਰ ਪਲੇਟ ਹਟਾ ਕੇ ਫਰਜ਼ੀ ਨੰਬਰ ਪਲੇਟ ਲਗਾਈ ਗਈ ਸੀ। ਕਿਡਨੈਪਰ ਮਾਪਿਆਂ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲ ਕਰ ਰਿਹਾ ਸੀ।
ਮੁਲਜ਼ਮ ਦੀ ਪਛਾਣ ਸੁਮਿਤ ਸੂਦ ਵਜੋਂ ਹੋਈ ਹੈ ਜੋ ਸ਼ਿਮਲਾ ਦੇ ਲੋਅਰ ਬਾਜ਼ਾਰ ਦਾ ਰਹਿਣ ਵਾਲਾ ਹੈ। ਉਸ ਖਿਲਾਫ ਕੇਸ ਦਰਜ ਕਰਕੇ ਪੁਲਿਸ ਪੁੱਛਗਿਛ ਕਰ ਰਹੀ ਹੈ। ਕਿਡਨੈਪਰ ਨੇ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਜਵਾਕ ਰੱਖੇ ਸਨ। ਤਿੰਨੋਂ 6ਵੀਂ ਕਲਾਸ ਦੇ ਵਿਦਿਆਰਥੀ ਸਨ। ਇਨ੍ਹਾਂ ਵਿਚੋਂ ਇਕ ਕੁਲੂ, ਦੂਜਾ ਪੰਜਾਬ ਦੇ ਮੋਹਾਲੀ ਤੇ ਤੀਜਾ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ। ਬੱਚਿਆਂ ਦੇ ਨਾਂ ਅੰਗਦ, ਹਿਤੇਂਦਰ ਤੇ ਵਿਦਾਂਸ਼ ਹਨ।
ਇਹ ਵੀ ਪੜ੍ਹੋ : ਪੌਂਗ ਡੈਮ ‘ਚ ਵਧਿਆ ਪਾਣੀ ਦਾ ਲੈਵਲ, ਰੋਜ਼ਾਨਾ ਬਿਆਸ ਦਰਿਆ ‘ਚ ਛੱਡਿਆ ਜਾ ਰਿਹਾ 46,000 ਕਿਊਸਿਕ ਪਾਣੀ
ਪੁਲਿਸ ਮੁਤਾਬਕ ਤਿੰਨੋਂ ਰੱਖੜੀ ਵਾਲੇ ਦਿਨ ਦੁਪਹਿਰ 12.09 ਵਜੇ ਆਊਟਿੰਗ ਗੇਟ ਪਾਸ ਲੈ ਕੇ ਮਾਲ ਰੋਡ ਤੱਕ ਘੁੰਮਣ ਗਏ ਸਨ। ਸ਼ਾਮ 5 ਵਜੇ ਤੱਕ ਉਹ ਵਾਪਸ ਨਹੀਂ ਪਰਤੇ। ਇਸ ਦੇ ਬਾਅਦ ਸਕੂਲ ਵਿਚ ਹੜਕੰਪ ਮਚ ਗਿਆ। ਸਕੂਲ ਮੈਨੇਜਮੈਂਟ ਨੇ ਉਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੇ। ਇਸ ਤੋਂ ਬਾਅਦ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਸੀਸੀਟੀਵੀ ਫੁਜੇਟ ਵਿਚ ਤਿੰਨੋਂ ਬੱਚੇ ਆਖਰੀ ਵਾਰ ਸਕੂਲ ਦੇ ਮੇਨ ਗੇਟ ‘ਤੇ ਦਿਖੇ ਸਨ ਤੇ 24 ਘੰਟਿਆਂ ਦੇ ਵਿਚ-ਵਿਚ ਪੁਲਿਸ ਨੇ ਬੱਚਿਆਂ ਨੂੰ ਬਰਾਮਦ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
























