ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਨੇ ਸੂਬੇ ਦੀਆਂ ਲੜਕੀਆਂ ਤੇ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਹੈ। 18 ਸਾਲ ਦੀਆਂ ਲੜਕੀਆਂ ਤੋਂ ਲੈ ਕੇ 80 ਸਾਲ ਦੀ ਉਮਰ ਵਰਗ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਮਿਲਣਗੇ। ਇੰਦਰਾ ਗਾਂਧੀ ਪਿਆਰੀ ਬਹਿਨਾ ਸੁੱਖ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਹੋਈ ਹੈ। ਸੂਬੇ ਦੀਆਂ ਲਗਭਗ 8 ਲੱਖ ਮਹਿਲਾਵਾਂ ਨੂੰ ਇਸ ਦਾ ਫਾਇਦਾ ਮਿਲੇਗਾ।
CM ਸੁਖਵਿੰਦਰ ਸਿੰਘ ਸੁੱਖੂ ਨੇ ਦੱਸਿਆ ਕਿ ਇਹ ਪਹਿਲ ਇੰਦਰਾ ਗਾਂਧੀ ਪਿਆਰੀ ਬਹਿਨਾ ਸੁੱਖ ਸਨਮਾਨ ਨਿਧੀ ਯੋਜਨਾ ‘ਤੇ ਸਾਲਾਨਾ 800 ਕਰੋੜ ਰੁਪਏ ਖਰਚ ਹੋਣਗੇ। ਇਸ ਦੇ ਦਾਇਰੇ ਵਿਚ 5 ਲੱਖ ਤੋਂ ਵੱਧ ਔਰਤਾਂ ਆਉਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ 10 ਵਿਚੋਂ 5 ਚੁਣਾਵੀ ਵਾਅਦੇ ਪੂਰੇ ਹੋ ਗਏ ਹਨ ਤੇ ਦੁਹਰਾਇਆ ਕਿ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰ ਦਿੱਤੀ ਗਈ ਹੈ ਜਿਸ ਨਾਲ ਸੂਬੇ ਦੇ 1.36 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੋਇਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 2 ਕਿਲੋ ਹੈਰੋ/ਇਨ ਸਣੇ 1 ਨ.ਸ਼ਾ ਤਸਕਰ ਕੀਤਾ ਕਾਬੂ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2021 ਤੋਂ ਪਹਿਲਾਂ ਕਾਂਗਰਸ ਵੱਲੋਂ ਦਿੱਤੀਆਂ ਗਈਆਂ 10 ਗਾਰੰਟੀਆਂ ਵਿਚੋਂ ਇਕ ਸੀ। ਸੀਐੱਮ ਸੁਖਵਿੰਦਰ ਸੱਖੂ ਨੇ ਟਵਿੱਟਰ ‘ਤੇ ਲਿਖਿਆ ਹਿਮਾਚਲ ਪ੍ਰੇਦਸ਼ ਦੀ ਮੇਰੀਆਂ ਮਾਣਯੋਗ ਮਾਤਾਵਾਂ, ਭੈਣਾਂ ਦਾ ਸੂਬੇ ਨੂੰ ਅੱਗੇ ਵਧਾਉਣ ਵਿਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਨਮਨ ਕਰਦਾ ਹੋਇਆ ਇਕ ਐਲਾਨ ਕਰ ਰਿਹਾ ਹਾਂ। ਇੰਦਰਾ ਗਾਂਧੀ ਪਿਆਰੀ ਬਹਿਨਾ ਸੁੱਖ ਸਨਮਾਨ ਨਿਧੀ ਯੋਜਨਾ ਤਹਿਤ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ ਹਰੇਕ ਮਹੀਨੇ 1500 ਰੁਪਏ ਦਿੱਤੇ ਜਾਣਗੇ। ਤੁਹਾਡੇ ਸਨਮਾਨ ਤੇ ਤੁਹਾਡੇ ਹੱਕਾਂ ਪ੍ਰਤੀ ਸਾਡੀ ਸਰਕਾਰ ਪੂਰੀ ਤਰ੍ਹਾਂ ਤੋਂ ਵਚਨਬੱਧ ਹੈ।
ਵੀਡੀਓ ਲਈ ਕਲਿੱਕ ਕਰੋ -: