ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਹੋਇਆ ਸੀ। ਦੱਸਣਯੋਗ ਹੈ ਕਿ ਅਟਲ ਬਿਹਾਰੀ ਵਾਜਪਾਈ ਇੱਕ ਭਾਰਤੀ ਸਿਆਸਤਦਾਨ ਸੀ ਜਿਨ੍ਹਾਂ ਨੇ 3 ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ। ਸਭ ਤੋਂ ਪਹਿਲਾਂ 1996 ਵਿੱਚ 13 ਦਿਨ ਦੀ ਮਿਆਦ ਲਈ, ਉਸ ਤੋਂ ਬਾਅਦ 1998 ਤੋਂ 1999 ਤੱਕ ਗਿਆਰਾਂ ਮਹੀਨਿਆਂ ਦੀ ਮਿਆਦ ਲਈ ਅਤੇ ਫਿਰ ਪੂਰੇ ਸਮੇਂ ਲਈ 1999 ਤੋਂ 2004 ਤੱਕ ਆਪਣਾ ਕਾਰਜਕਾਲ ਸੰਭਾਲਿਆ ਸੀ। ਉਹਨਾਂ ਨੂੰ 2014 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ ਪ੍ਰਦਾਨ ਕੀਤਾ ਗਿਆ ਸੀ। ਮੋਦੀ ਸਰਕਾਰ ਨੇ 2014 ਵਿੱਚ ਐਲਾਨ ਕੀਤਾ ਸੀ ਕਿ ਵਾਜਪਾਈ ਦਾ ਜਨਮ ਦਿਨ 25 ਦਸੰਬਰ ਨੂੰ ਸੁਤੰਤਰ ਰਾਜ ਦਿਵਸ ਵਜੋਂ ਮਨਾਇਆ ਜਾਵੇਗਾ। ਉਮਰ ਸਬੰਧਿਤ ਬਿਮਾਰੀ ਦੇ ਕਾਰਨ ਉਨ੍ਹਾਂ ਦਾ 16 ਅਗਸਤ 2018 ਨੂੰ ਦੇਹਾਂਤ ਹੋ ਗਿਆ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
TAGatal bihari vajpayee former prime minister atal bihari vajpayee government of india history of the day India