ਹਰਿਆਣਾ ਵਿਚ ਫਿਰ ਤੋਂ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।ਸੂਬੇ ਵਿਚ ਪਹਿਲੀ ਤੋਂ 5ਵੀਂ ਤੱਕ 28 ਜਨਵਰੀ ਤੱਕ ਸਕੂਲ ਬੰਦ ਰਹਿਣਗੇ ਜਦੋਂ ਕਿ 6ਵੀਂ ਤੋਂ 12ਵੀਂ ਕਲਾਸ ਤੱਕ ਦੀਆਂ ਕਲਾਸਾਂ ਲੱਗਦੀਆਂ ਰਹਿਣਗੀਆਂ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੇ ਦੱਸਿਆ ਕਿ ਲਗਾਤਾਰ ਵਧ ਰਹੀ ਠੰਡ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਠੰਡ ਕਾਰਨ ਹਰਿਆਣਾ ਸਰਕਾਰ ਸਕੂਲਾਂ ਦੀ ਟਾਈਮਿੰਗ ਵਿਚ ਵੀ ਬਦਲਾਅ ਕਰ ਚੁੱਕੀ ਹੈ। ਸਕੂਲਾਂ ਨੂੰ ਸਵੇਰੇ 9.30 ਵਜੇ ਖੋਲ੍ਹਿਆ ਜਾਵੇਗਾ ਤੇ ਦੁਪਹਿਰ 3.30 ਵਜੇ ਤੱਕ ਪੜ੍ਹਾਈ ਕਰਾਈ ਜਾ ਸਕੇਗੀ। ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂਸਵੇਰੇ 7.55 ਵਜੇ ਤੋਂ ਦੁਪਹਿਰ 12.30ਵਜੇ ਤੱਕ ਕੀਤਾ ਗਿਆ ਹੈ ਤੇ ਦੂਜੀ ਸ਼ਿਫਟ ਵਿਚ 12.40 ਵਜੇ ਤੋਂ ਕਲਾਸ ਸ਼ੁਰੂ ਹੋਵੇਗੀ ਤੇ ਸ਼ਾਮ 5.15 ਵਜੇ ਤੱਕ ਇਨ੍ਹਾਂ ਨੂੰ ਬੰਦ ਕਰਨਾ ਹੋਵੇਗਾ। ਹਰਿਆਣਾ ਵਿਚ ਪੈ ਰਹੀ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਇਹ ਬਦਲਾਅ ਕੀਤੇ ਹਨ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੂੰ ਮਿਲੇਗਾ 2023 ਲਈ ‘ਬੈਸਟ ਕ੍ਰਿਕਟਰ ਆਫ ਦਿ ਈਅਰ’ ਦਾ ਐਵਾਰਡ, BCCI ਕਰੇਗਾ ਸਨਮਾਨਿਤ
ਦੱਸ ਦੇਈਏ ਕਿ ਹਰਿਆਣਾ ਵਿਚ ਅਜੇ 5 ਦਿਨ ਹੋਰ ਠੰਡ ਦਾ ਪ੍ਰਕੋਪ ਬਣਿਆ ਰਹੇਗਾ। ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿਚ 27 ਜਨਵਰੀ ਤੱਕ ਕੋਹਰਾ-ਕੋਲਡ ਡੇ ਤੇ ਸੀਤ ਲਹਿਰ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ 10 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਵਾਲੀ ਸੀਤ ਲਹਿਰ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ –