ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ ‘ਤੇ ਹਨ। ਉਹ ਇਥੇ ਚੰਡੀਗੜ੍ਹ ਨੂੰ 375 ਕਰੋੜ ਦੇ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ। ਸ਼ਾਹ ਲਗਭਗ 2 ਵਜੇ ਚੰਡੀਗੜ੍ਹ ਪਹੁੰਚਣਗੇ ਤੇ 3 ਘੰਟੇ ਤੱਕ ਸ਼ਹਿਰ ਵਿਚ ਰਹਿਣਗੇ।
ਸ਼ਹਿਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਉਨ੍ਹਾਂ ਦੇ ਰੂਟ ਦੌਰਾਨ ਚੰਡੀਗੜ੍ਹ ਦੇ ਕਈ ਰਸਤਿਆਂ ‘ਤੇ ਟ੍ਰੈਫਿਕ ਨੂੰ ਡਾਇਰਵਟ ਕੀਤਾ ਜਾਵੇਗਾ। ਪੁਲਿਸ ਵੱਲੋਂ 3000 ਮੁਲਾਜ਼ਮ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦਾ ਪ੍ਰੋਗਰਾਮ ਚੰਡੀਗੜ੍ਹ ਦੇ ਸੈਕਟਰ-26 ਸਥਿਤ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਚ ਰੱਖਿਆ ਗਿਆ ਹੈ।
ਗ੍ਰਹਿ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪ੍ਰੋਗਰਾਮ ਵਾਲੀ ਥਾਂਤੋਂ 250 ਮੀਟਰ ਦੇ ਘੇਰੇ ਵਿਚ ਕੋਈ ਵੀ ਵਾਹਨ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸੇ ਲਈ ਸੈਕਟਰ-26 ਵਿਚ ਮੌਜੂਦ ਸ਼ੋਅਰੂਮਾਂ ਦੇ ਪਿਛਲੇ ਹਿੱਸੇ ਵਿਚ ਪਾਰਕਿੰਗ ‘ਤੇ ਰੋਕ ਲਗਾਈ ਗਈ ਹੈ। ਸੈਕਟਰ-26 ਥਾਣੇ ਦੇ ਸਾਹਮਣੇ ਮੌਜੂਦ ਪਾਰਕਿੰਗ ਤੋਂ ਲੈ ਕੇ ਸੜਕ ਤੇ ਹੋਰ ਥਾਵਾਂ ‘ਤੇ ਕਿਤੇ ਵੀ ਵਾਹਨ ਖੜ੍ਹਾ ਨਹੀਂ ਕੀਤਾ ਜਾ ਸਕੇਗਾ।
ਸ਼ਾਹ 44 ਏਐੱਸਆਈ ਤੇ 700 ਨਵ-ਨਿਯੁਕਤ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸ਼ਾਹ ਚੰਡੀਗੜ੍ਹ ਏਅਰਫੋਰਸ ਹੈਰੀਟੇਜ ਸੈਂਟਰ ਬਲਿਡੰਗ ਵਿਚ 88 ਕਰੋੜ ਦੀ ਲਾਗਤ ਨਾਲ ਤਿਆਰ ਦੇਸ਼ ਦੇ ਪਹਿਲੇ ਸੈਂਟਰ ਫਾਰ ਸਾਈਬਰ ਆਪ੍ਰੇਸ਼ਨ ਐਂਡ ਸਕਿਓਰਿਟੀ ਸੈਂਟਰ ਦਾ ਉਘਾਟਨ ਕਰਨਗੇ। ਦੂਜੇ ਪਾਸੇ ਪੰਜਾਬ ਇੰਜੀਨੀਅਰਿੰਗ ਕਾਲਜ ਵਿਚ 20 ਕਰੋੜ ਦੀ ਲਾਗਤ ਨਾਲ ਤਿਆਰ ਹਿਮਾਚਲ ਬੁਆਏ ਹੋਸਟਲ ਦੇ 140 ਕਮਰਿਆਂ ਦਾ ਵੀ ਉਦਘਾਟਨ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, 24 ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਸਕੂਲ
ਇਸ ਤੋਂ ਇਲਾਵਾ ਨਗਰ ਨਿਗਮ ਦੇ 89 ਕਰੋੜ ਦੀ ਲਾਗਤ ਨਾਲ ਤਿਆਰ STP ਪਲਾਂਟ ਤੇ ਰਾਏਪੁਰ ਕਲਾਂ ਵਿਚ 50 ਕਰੋੜ ਦੀ ਲਾਗਤ ਨਾਲ ਤਿਆਰ STP ਪਲਾਂਟ, ਰਾਏਪੁਰ ਖੁਰਦ ਵਿਚ 40 ਕਰੋੜ ਦੀ ਲਾਗਤ ਨਾਲ ਬਣੇ STP ਪਲਾਂਟ, ਸੈਕਟਰ-26 ਸੀਸੀਈਟੀ ਵਿਚ 18 ਕਰੋੜ ਦੀ ਲਾਗਤ ਨਾਲ ਪ੍ਰਸ਼ਾਸਨਿਕ ਬਲਾਕ, ਧਨਾਸ ਵਿਚ 45 ਕਰੋੜ ਦੀ ਲਾਗਤ ਨਾਲ 192 ਟਾਈਪ-2 ਸਰਕਾਰੀ ਮਕਾਨ ਤੇ ਸੈਕਟਰ-56 ਸਥਿਤ ਪਲਸੌਰਾ ਵਿਚ ਲਗਭਗ 7 ਕਰੋੜ ਦੀ ਲਾਗਤ ਨਾਲ ਗੌਰਮਿੰਟ ਮਿਡਲ ਸਕੂਲ ਦੀ ਬਿਲਡਿੰਗ ਦਾ ਉਦਘਾਟਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ : –