ਜੇਕਰ ਤੁਹਾਡੇ ਘਰ ‘ਤੇ ਵੀ ਬ੍ਰਾਡਬੈਂਡ ਇੰਟਰਨੈੱਟ ਕਨੈਕਸ਼ਨ ਹੈ ਤੇ ਚੰਗੀ ਸਪੀਡ ਨਹੀਂ ਮਿਲ ਰਹੀ ਤਾਂ ਤੁਹਾਨੂੰ ਕੰਪਨੀ ਨੂੰ ਸ਼ਿਕਾਇਤ ਕਰਨ ਤੋਂ ਪਹਿਲਾਂ ਆਪਣੇ ਆਊਟਰ ਦੀ ਪੁਜ਼ੀਸ਼ਨ ਨੂੰ ਚੈੱਕ ਕਰਨ ਦੀ ਲੋੜ ਹੈ। ਆਮ ਤੌਰ ‘ਤੇ ਗਲਤ ਜਗ੍ਹਾ ‘ਤੇ ਰਾਊਟਰ ਦੇ ਰੱਖੇ ਜਾਣ ਕਾਰਨ ਕਨੈਕਟਵਿਟੀ ਦੀ ਸਮੱਸਿਆ ਹੁੰਦੀ ਹੈ। ਤੁਹਾਡੇ ਘਰ ਵਿਚ ਵਾਈ-ਫਾਈ ਇੰਟਰਨੈੱਟ ਹੈ ਪਰ ਚੰਗੀ ਸਪੀਡ ਨਹੀਂ ਮਿਲ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਰਾਊਟਰ ਨੂੰ ਤੁਸੀਂ ਸਹੀ ਜਗ੍ਹਾ ‘ਤੇ ਨਹੀਂ ਰੱਖਿਆ ਹੈ। ਤੁਸੀਂ ਰਾਊਟਰ ਦੀ ਜਗ੍ਹਾ ਨੂੰ ਬਦਲ ਕੇ ਚੰਗੀ ਸਪੀਡ ਹਾਸਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਵਾਈ-ਫਾਈ ਰਾਊਟਰ ਦੀ ਸਹੀ ਪੁਜ਼ੀਸ਼ਨ ਬਾਰੇ ਦੱਸਾਂਗੇ।
ਵਾਈ-ਫਾਈ ਰਾਊਟਰ ਦੀ ਜ਼ਮੀਨ ਜਾਂ ਫਰਸ਼ ‘ਤੇ ਰੱਖਣ ਤੋਂ ਬਚੋ
ਵਾਈ-ਫਾਈ ਰਾਊਟਰ ਨਾਲ ਮਿਲਣ ਵਾਲੀ ਸਪੀਡ ‘ਚੇ ਮੈਟਲ ਜਾਂ ਕੰਕਰੀਟ ਜਿਵੇਂ ਦੀਵਾਰ ਦਾ ਅਸਰ ਹੁੰਦਾ ਹੈ,ਇਸ ਲਈ ਇਹ ਜ਼ਰੂਰ ਦੇਖ ਲਓ ਕਿ ਵਾਈ-ਫਾਈ ਰਾਊਟਰ ਦੀ ਰਾਹ ਵਿਚ ਕੋਈ ਰੋੜਾ ਨਾ ਆ ਰਿਹਾ ਹੋਵੇ। ਨਾਲ ਹੀ ਇਸ ਰਾਊਟਰ ਨੂੰ ਜ਼ਮੀਨ ‘ਤੇ ਰੱਖਣ ਤੋਂ ਬਚਣਾ ਚਾਹੀਦਾ ਹੈ।
ਅਜਿਹੀ ਜਗ੍ਹਾ ਰੱਖੋ ਜਿਥੇ ਕੋਈ ਰੁਕਾਵਟ ਨਾ ਹੋਵੇ
ਰਾਊਟਰ ਨੂੰ ਕਿਸੇ ਅਜਿਹੀ ਥਾਂ ‘ਤੇ ਨਾ ਰੱਖੋ ਜਿਥੇ ਪਹਿਲਾਂ ਤੋਂ ਹੀ ਬਹੁਤ ਸਾਰੇ ਸਾਮਾਨ ਰੱਖੇ ਹੋਣ। ਵਾਈ-ਫਾਈ ਰਾਊਟਰ ਕੋਲ ਕੋਈ ਮੈਟਲ ਦਾ ਸਾਮਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਿਗਨਲ ਨੂੰ ਪ੍ਰਭਾਵਿਤ ਕਰਦਾ ਹੈ।
ਇਲੈਕਟ੍ਰਾਨਿਕ ਗੈਜੇਟ ਤੋਂ ਰੱਖੋ ਦੂਰ
ਵਾਈ-ਫਾਈ ਰਾਊਟਰ ਨੂੰ ਕਿਸੇ ਇਲੈਕਟ੍ਰੋਨਿਕ ਗੈਜੇਟ ਕੋਲ ਨਾ ਰੱਖੋ।ਟੀਵੀ, ਬੇਬੀ ਮਾਨਿਟਰ ਬਲੂਟੁੱਥ ਹੈਂਡਸੈੱਟ, ਫ੍ਰੀਜ ਵਰਗੇ ਇਲੈਕਟ੍ਰਾਨਿਕ ਸਾਮਾਨ ਤੋਂ ਰਾਊਟਰ ਨੂੰ ਦੂਰ ਰੱਖੋ। ਤੁਹਾਨੂੰ ਪਹਿਲਾਂ ਦੇ ਮੁਕਾਬਲੇ ਬੇਹਤਰ ਸਿਗਨਲ ਮਿਲੇਗਾ।
ਵਾਈ-ਫਾਈ ਰਾਊਟਰ ‘ਤੇ ਲੱਗੇ ਐਂਟੀਨਾ ਨੂੰ ਸਿੱਧਾ ਰੱਖੋ
ਆਮ ਤੌਰ ‘ਤੇ ਸਾਰੇ ਰਾਊਟਰਾਂ ‘ਤੇ ਬਾਹਰੀ ਸਾਈਡ ਵਿਚ ਐਂਟੀਨਾ ਲੱਗੇ ਹੁੰਦੇ ਹਨ ਜਿਨ੍ਹਾਂ ਨੂੰ ਅਡਜਸਟ ਕਰਕੇ ਸਿਗਨਲ ਸੁਧਾਰੇ ਜਾ ਸਕਦੇ ਹਨ। ਕਈ ਵਾਰ ਇਹ ਐਂਟੀਨਾ ਝੁਕੇ ਹੁੰਦੇ ਹਨ ਜਿਨ੍ਹਾਂ ਨੂੰ ਸਿੱਧਾ ਖੜ੍ਹਾ ਕਰਨ ਨਾਲ ਸਿਗਨਲ ਸਹੀ ਆਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ : –