ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਕਸਬੇ ਦੇ ਐਥਲੀਟ ਹਰਮਿਲਨ ਬੈਂਸ ਨੇ ਬੁੱਧਵਾਰ ਨੂੰ ਚੀਨ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ 800 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ 21 ਸਾਲਾਂ ਬਾਅਦ ਇਤਿਹਾਸ ਨੂੰ ਦੁਹਰਾਇਆ ਹੈ। ਇਸ ਤੋਂ ਪਹਿਲਾਂ ਉਸ ਦੀ ਮਾਂ ਮਾਧੁਰੀ ਸਿੰਘ ਨੇ 2002 ਵਿੱਚ ਬੁਸਾਨ ਏਸ਼ਿਆਈ ਖੇਡਾਂ ਵਿੱਚ 800 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਹਰਮਿਲਨ ਬੈਂਸ ਨੇ 1500 ਮੀਟਰ ਦੌੜ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਹੈ। ਹਰਮਿਲਨ ਪੰਜਾਬ ਦੀ ਇਕਲੌਤੀ ਮਹਿਲਾ ਐਥਲੀਟ ਹੈ ਜਿਸ ਨੇ ਭਾਰਤੀ ਏਸ਼ੀਅਨ ਖੇਡਾਂ ਦੇ ਦਲ ਵਿਚ ਥਾਂ ਬਣਾਈ ਹੈ। ਉਹ ਦੋ ਮੁਕਾਬਲਿਆਂ ਲਈ ਕੁਆਲੀਫਾਈ ਕਰਨ ਵਾਲੀ ਭਾਰਤ ਦੀ ਇਕਲੌਤੀ ਮਹਿਲਾ ਐਥਲੀਟ ਵੀ ਹੈ। ਬੇਟੀ ਹਰਮਿਲਨ ਬੈਂਸ ਦੀ ਕਾਰਗੁਜ਼ਾਰੀ ਤੋਂ ਪਿਤਾ ਅਮਨਦੀਪ ਸਿੰਘ ਕਾਫੀ ਖੁਸ਼ ਹਨ।
ਇਹ ਵੀ ਪੜ੍ਹੋ : ਮਾਨਸਾ ਦੀ ਅੰਜੂ ਰਾਣੀ ਨੇ ਰੌਸ਼ਨ ਕੀਤਾ ਦੇਸ਼ ਦਾ ਨਾਂਅ, 35 ਕਿਲੋਮੀਟਰ ਦੌੜ ‘ਚ ਜਿੱਤਿਆ ਕਾਂਸੀ ਦਾ ਤਗਮਾ
ਜ਼ਿਕਰਯੋਗ ਹੈ ਕਿ ਉਸ ਦੇ ਪਿਤਾ ਅਮਨਦੀਪ ਸਿੰਘ ਨੇ 1996 ‘ਚ ਸੈਫ (ਸਾਊਥ ਏਸ਼ੀਅਨ ਫੈਡਰੇਸ਼ਨ) ਖੇਡਾਂ ‘ਚ 1500 ਮੀਟਰ ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਜਦਕਿ ਉਸ ਦੀ ਮਾਂ ਮਾਧੁਰੀ ਨੇ ਵੀ 2004 ਵਿੱਚ ਪਾਕਿਸਤਾਨ ‘ਚ ਹੋਈਆਂ ਸੈਫ ਖੇਡਾਂ ‘ਚ 1500 ਮੀਟਰ ਅਤੇ 800 ਮੀਟਰ ਦੌੜ ‘ਚ ਸੋਨ ਤਗਮਾ ਜਿੱਤਿਆ ਸੀ। ਅਮਨਦੀਪ ਨੇ ਦੱਸਿਆ ਕਿ ਮੈਡਲ ਜਿੱਤਣ ਤੋਂ ਬਾਅਦ ਉਸ ਨੇ ਹਰਮਿਲਨ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ।
ਹਰਮਿਲਨ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਸ ਨੇ ਇਕ ਚਾਂਦੀ ਦਾ ਤਗਮਾ ਘਰ ਰੱਖਿਆ ਹੈ ਅਤੇ ਉਹ ਦੋ ਲੈ ਕੇ ਆ ਰਿਹਾ ਹੈ। ਹਰਮਿਲਨ ਅਨੁਸਾਰ ਦੌੜ ਦੌਰਾਨ ਉਸ ਦੇ ਸਾਥੀ ਉਸ ਨੂੰ ਰੋਕਦੇ ਰਹੇ ਤਾਂ ਜੋ ਉਹ ਅੱਗੇ ਨਾ ਵਧ ਸਕੇ ਪਰ ਇਸ ਦੇ ਬਾਵਜੂਦ ਉਹ ਸੰਘਰਸ਼ ਰਾਹੀਂ ਕਾਮਯਾਬ ਰਹੀ, ਹਾਲਾਂਕਿ ਉਹ ਗੋਲਡ ਜਿੱਤਣ ਤੋਂ ਖੁੰਝ ਗਈ।
ਵੀਡੀਓ ਲਈ ਕਲਿੱਕ ਕਰੋ -: