ਖਰੜ ਵਿਚ ਕੁਝ ਨੌਜਵਾਨਾਂ ਨੇ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਹਿਮਾਚਲ ਪ੍ਰਦੇਸ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ‘ਤੇ ਡੰਡਿਆਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਬੱਸ ਦੇ ਸਾਰੇ ਸ਼ੀਸ਼ੇ ਟੁੱਟ ਗਏ। ਘਟਨਾ ਸਮੇਂ ਬੱਸ ‘ਚ 25 ਦੇ ਕਰੀਬ ਸਵਾਰੀਆਂ ਸਨ।
ਜਾਣਕਾਰੀ ਮੁਤਾਬਕ ਹਮਲਾਵਰ ਆਲਟੋ ਕਾਰ ਵਿਚ ਆਏ। ਉਨ੍ਹਾਂ ਨੇ ਪਹਿਲਾਂ ਹਿਮਾਚਲ ਦੀ ਸਰਕਾਰੀ ਬੱਸ ਨੂੰ ਰੋਕਿਆ ਤੇ ਡੰਡਿਆਂ ਤੇ ਪੱਥਰਾਂ ਨਾਲ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਤੇ ਬਾਅਦ ਵਿਚ ਉਹ ਫਰਾਰ ਹੋ ਗਏ। ਬੱਸ ਦੇ ਡਰਾਈਵਰ ਨੇ ਦੱਸਿਆ ਕਿ ਹਮਲਾਵਰਾਂ ਨੇ ਮੂੰਹ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੀ ਗੱਡੀ ਦੀ ਨੰਬਰ ਪਲੇਟ ‘ਤੇ ਟੇਪ ਲੱਗੀ ਹੋਈ ਸੀ।
ਇਹ ਵੀ ਪੜ੍ਹੋ : ਸੁਨੀਤਾ ਵਿਲੀਅਮਜ਼ ਦੀ 9 ਮਹੀਨਿਆਂ ਬਾਅਦ ਧਰਤੀ ‘ਤੇ ਵਾਪਸੀ, ਸਪੇਸ ਸਟੇਸ਼ਨ ਤੋਂ ਪਰਤਣ ਦੇ ਸਫਰ ‘ਚ ਲੱਗੇ 17 ਘੰਟੇ
ਬੱਸ ਡਰਾਈਵਰ ਨੇ ਦੱਸਿਆ ਕਿ ਕਾਰ ਵਿਚ ਵਾਰ ਹੋ ਕੇ ਆਏ ਬਦਮਾਸ਼ਾਂ ਨੇ ਉਨ੍ਹਾਂ ਨੂੰ ਬੱਸ ਰੋਕਣ ਲਈ ਹੱਥ ਦਿੱਤਾ ਸੀ। ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਕੋਈ ਸਵਾਰੀ ਹੈ ਇਸ ਲਈ ਉਨ੍ਹਾਂ ਨੇ ਬੱਸ ਰੋਕ ਦਿੱਤੀ ਪਰ ਬੱਸ ਰੁਕਦੇ ਹੀ ਦੋਵੇਂ ਨਕਾਬਪੋਸ਼ ਲੋਕ ਕਾਰ ਤੋਂ ਉਤਰੇ ਤੇ ਬੱਸ ਦੇ ਸ਼ੀਸ਼ੇ ‘ਤੇ ਪੱਥਰ ਤੇ ਡੰਡੇ ਮਾਰੇ। ਬੱਸ ਵਿਚ ਬੈਠੀਆਂ ਸਵਾਰੀਆਂ ਸਹਿਮ ਗਈਆਂ। ਕੁਝ ਮਿੰਟਾਂ ਬਾਅਦ ਬਦਮਾਸ਼ ਕਾਰ ਲੈ ਕੇ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
