ਜਲੰਧਰ ਵਿਚ ਸਪੇਨ ਤੋਂ ਪਰਤੀ ਇਕ ਵਿਆਹੁਤਾ ਮਹਿਲਾ ਦਾ ਪਤੀ ਉਸ ਨੂੰ ਛੱਡ ਕੇ ਵਿਦੇਸ਼ ਭੱਜ ਗਿਆ। ਵਿਦੇਸ਼ ਜਾਂਦੇ-ਜਾਂਦੇ ਉਹ ਮਹਿਲਾ ਦਾ ਪਾਸਪੋਰਟ ਵੀ ਆਪਣੇ ਨਾਲ ਲੈ ਕੇ ਚਲਾ ਗਿਆ। ਮਹਿਲਾ ਨੇ ਦੋਸ਼ ਲਗਾਏ ਹਨ ਕਿ ਸਹੁਰੇ ਵਾਲਿਆਂ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਨੂੰ ਲੈ ਕੇ ਮਹਿਲਾ ਨੇ ਬੀਤੀ ਰਾਤ ਜਲੰਧਰ ਵਿਚ ਥਾਣਾ ਡਵੀਜ਼ਨ ਨੰਬਰ 8 ਵਿਚ ਸ਼ਿਕਾਇਤ ਦਰਜ ਕਰਵਾਈ।
ਪੀੜਤ ਲੜਕੀ ਨੇ ਦੱਸਿਆ ਕਿ ਉਹ ਜਲੰਧਰ ਦੇ ਪ੍ਰੀਤ ਨਗਰ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਜਲੰਧਰ ਦੇ ਨੌਜਵਾਨ ਇੰਦਰ ਦੇ ਨਾਲ ਹੋਇਆ ਸੀ। ਵਿਆਹ ਦੇ ਬਾਅਦ ਦੋਵੇਂ ਸਪੇਨ ਚਲੇ ਗਏ। ਪਹਿਲਾਂ ਤਾਂ ਸਾਰਾ ਕੁਝ ਸਹੀ ਸੀ ਪਰ ਫਿਰ ਦੋਵਾਂ ਵਿਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਣ ਲੱਗਾ। ਸਹੁਰੇ ਵਾਲੇ ਉਸ ਨੂੰ ਗਲਤ ਸ਼ਬਦ ਬੋਲਦੇ ਸਨ। ਉਸ ਨੇ ਕਿਹਾ ਕਿ ਵਿਆਹ ਦੇ ਬਾਅਦ ਦੋਵਾਂ ਦਾ ਬੱਚਾ ਨਹੀਂ ਹੋ ਰਿਹਾ ਸੀ। ਇਸ ਨੂੰ ਲੈ ਕੇ ਸਹੁਰੇ ਵਾਲੇ ਉਸ ਨੂੰ ਗਲਤ ਕਹਿੰਦੇ ਸਨ। ਇਸੇ ਗੱਲ ਨੂੰ ਲੈ ਕੇ ਉਸ ਦੀ ਮਾਰਕੁੱਟ ਵੀ ਕਰਦੇ ਸਨ। ਪਰ ਉਸ ਨੇ ਆਪਣਾ ਘਰ ਬਚਾਉਣ ਲਈ ਕੁਝ ਨਹੀਂ ਕਿਹਾ।
ਇਹ ਵੀ ਪੜ੍ਹੋ : YouTube ਵਾਂਗ ਹੁਣ X ‘ਤੇ ਵੀ ਹੋਵੇਗੀ ਕਮਾਈ, ਐਲੋਨ ਮਸਕ ਨੇ ਕੀਤਾ ਇਹ ਐਲਾਨ
ਕੁਝ ਦਿਨ ਪਹਿਲਾਂ ਸਹੁਰੇ ਵਾਲਿਾਂ ਨਾਲ ਉਹ ਭਾਰਤ ਪਰਤ ਆਈ ਸੀ ਪਰ ਬੀਤੀ ਦੇਰ ਰਾਤ ਸਹੁਰੇ ਵਾਲੇ ਮੁੰਡੇ ਸਣੇ ਸਪੇਨ ਚਲੇ ਗਏ ਕੇ ਜਾਂਦੇ-ਜਾਂਦੇ ਉਸ ਦਾ ਪਾਸਪੋਰਟ ਤੇ ਸਿਟੀਜ਼ਨਸ਼ਿਪ ਕਾਰਡ ਵੀ ਆਪਣੇ ਨਾਲ ਲੈ ਗਏ। ਮਹਿਲਾ ਦੇ ਬਿਆਨ ਦਰਜ ਕਰ ਲਏ ਗਏ ਹਨ।ਪੁਲਿਸ ਜਾਂਚ ਦੇ ਬਾਅਦ ਅਗਲੀ ਕਾਰਵਾਈ ਕਰੇਗੀ।