ਗੁਟਕੇ ਕਰਕੇ ਇੱਕ ਸਨਸਨੀਖੇਜ਼ ਵਾਰਦਾਤ ਵਾਪਰ ਗਈ। ਗੁਟਕਾ ਸਿਹਤ ਲਈ ਜਾਨਲੇਵਾ ਹੈ, ਇਸ ਨਾਲ ਦੰਦ ਵੀ ਕਾਲੇ ਹੋ ਜਾਦੇ ਹਨ। ਪਰ ਇੱਕ ਪਤਨੀ ਨੂੰ ਇਹ ਨਹੀਂ ਪਤਾ ਸੀ ਕਿ ਗੁਟਕਾ ਖਾਣ ਤੋਂ ਰੋਕਣ ਦੀ ਕੀਮਤ ਉਸ ਨੂੰ ਆਪਣੀ ਜਾਨ ਨਾਲ ਚੁਕਾਉਣੀ ਪਏਗੀ ਦਰਅਸਲ ਪਤਨੀ ਨੂੰ ਗੁਟਕਾ ਪਸੰਦ ਨਹੀਂ ਸੀ, ਉਸ ਨੂੰ ਗੁਟਕਾ ਖਾਣ ਕਾਰਨ ਕਾਲੇ ਹੋਏ ਦੰਦ ਪਸੰਦ ਨਹੀਂ ਸਨ। ਉਹ ਆਪਣੇ ਪਤੀ ਨੂੰ ਗੁਟਕਾ ਖਾਣ ਤੋਂ ਰੋਕਦੀ ਸੀ। ਇਸ ਗੱਲ ਨੂੰ ਲੈ ਕੇ ਘਰ ‘ਚ ਦੋਵਾਂ ਵਿਚਾਲੇ ਹਰ ਰੋਜ਼ ਲੜਾਈ-ਝਗੜਾ ਹੁੰਦਾ ਸੀ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਗੁਟਕਾ ਖਾਣ ਤੋਂ ਰੋਕਣ ‘ਤੇ ਗੁੱਸੇ ‘ਚ ਆਏ ਪਤੀ ਨੇ ਪਤਨੀ ਨੂੰ ਦਰਦਨਾਕ ਮੌਤ ਦੇ ਦਿੱਤੀ।
ਜਿਸ ਨੇ ਵੀ ਇਸ ਸਨਸਨੀਖੇਜ਼ ਘਟਨਾ ਨੂੰ ਸੁਣਿਆ ਉਹ ਹੈਰਾਨ ਰਹਿ ਗਿਆ। ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸੂਰਿਆਕਾਂਤ ਤਿਵਾਰੀ ਕੋਲਕਾਤਾ ਦੇ ਬੋਬਾਜ਼ਾਰ ‘ਚ ਜਾਦੂਨਾਥ ਡੇ ਰੋਡ ‘ਤੇ ਛੇ ਮੰਜ਼ਿਲਾ ਮਕਾਨ ਦੀ ਦੂਜੀ ਮੰਜ਼ਿਲ ‘ਤੇ ਆਪਣੀ ਪਤਨੀ ਦੀਪਤੀ ਨਾਲ ਰਹਿੰਦਾ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ। ਸੂਰਿਆਕਾਂਤ ਗੁਟਕਾ ਖਾਣ ਦਾ ਆਦੀ ਸੀ, ਜਿਸ ਕਾਰਨ ਦੀਪਤੀ ਪ੍ਰੇਸ਼ਾਨ ਰਹਿੰਦੀ ਸੀ।
ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਹਰ ਰੋਜ਼ ਲੜਾਈ ਹੁੰਦੀ ਰਹਿੰਦੀ ਸੀ। 17 ਅਕਤੂਬਰ ਨੂੰ ਗੱਲ ਇੰਨੀ ਵਿਗੜ ਗਈ ਕਿ ਸੂਰਿਆਕਾਂਤ ਨੇ ਦੀਪਤੀ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਨਾਲ ਇਮਾਰਤ ‘ਚ ਰਹਿੰਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਦੀਪਤੀ ਨੂੰ ਕੋਲਕਾਤਾ ਮੈਡੀਕਲ ਕਾਲਜ ਲੈ ਗਈ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੋਸ਼ੀ ਸੂਰਿਆਕਾਂਤ ਤਿਵਾੜੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੋਸ਼ੀ ਸੂਰਿਆਕਾਂਤ ਤਿਵਾਰੀ ਗਰਿਆਹਾਟ ਦੇ ਇੱਕ ਹਿੰਦੀ ਮਾਧਿਅਮ ਸਕੂਲ ਵਿੱਚ ਅਧਿਆਪਕ ਹੈ। ਪੁਲਿਸ ਦਾ ਕਹਿਣਾ ਹੈ ਕਿ ਸੂਰਿਆਕਾਂਤ ਅਤੇ ਦੀਪਤੀ ਦੋਵੇਂ ਅਸਲ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਪਰ ਦੋਵਾਂ ਦੇ ਪਰਿਵਾਰ ਕਾਫੀ ਸਮਾਂ ਪਹਿਲਾਂ ਉੱਤਰ ਪ੍ਰਦੇਸ਼ ਤੋਂ ਕੋਲਕਾਤਾ ਆ ਗਏ ਸਨ। ਉਨ੍ਹਾਂ ਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ।
ਇਹ ਵੀ ਪੜ੍ਹੋ : . ਕਿਤੇ ਤੁਸੀਂ ਨਕਲੀ ਸਾਬੂਦਾਨਾ ਤਾਂ ਨਹੀਂ ਖਾ ਰਹੇ? ਵਰਤ ‘ਚ ਖਾਣ ਤੋਂ ਪਹਿਲਾਂ ਪਰਖ ਲਓ ਸ਼ੁੱਧਤਾ
ਪੁਲਿਸ ਨੇ ਦੱਸਿਆ ਕਿ ਦੋਸ਼ੀ ਸੂਰਿਆਕਾਂਤ ਤਿਵਾੜੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਦਾ ਕਹਿਣਾ ਹੈ ਕਿ ਉਹ ਘਰ ਦੇ ਕਲੇਸ਼ ਤੋਂ ਤੰਗ ਆ ਗਿਆ ਸੀ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਦੀਪਤੀ ਨੇ ਹਾਲ ਹੀ ਵਿੱਚ ਕਾਰ ਖਰੀਦਣ ਲਈ ਪੈਸੇ ਮੰਗੇ ਸਨ। ਸੂਰਿਆਕਾਂਤ ਪੈਸੇ ਇਕੱਠੇ ਕਰਨ ਲਈ ਸਮਾਂ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਲੜਾਈ ਵੀ ਹੁੰਦੀ ਰਹਿੰਦੀ ਸੀ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੂਰਿਆਕਾਂਤ ਦੇ ਪਰਿਵਾਰ ਦਾ ਕੋਈ ਮੈਂਬਰ ਇਸ ਘਟਨਾ ‘ਚ ਸ਼ਾਮਲ ਹੈ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -: