ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੇ ਬੇਟੇ ਇਬਰਾਹਿਮ ਅਲੀ ਖਾਨ ਜਲਦ ਹੀ ਫਿਲਮ ‘ਸਰਜ਼ਮੀਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਆਪਣੀ ਪਹਿਲੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਬਰਾਹਿਮ ਦੇ ਹੱਥਾਂ ‘ਚ ਇਕ ਹੋਰ ਵੱਡੀ ਫਿਲਮ ਆ ਗਈ ਹੈ, ਜਿਸ ਦਾ ਟਾਈਟਲ ‘ਦਿਲੇਰ’ ਦੱਸਿਆ ਜਾ ਰਿਹਾ ਹੈ।

Ibrahim Second Film Debut
ਖਬਰਾਂ ਮੁਤਾਬਕ ਇਬਰਾਹਿਮ ਅਲੀ ਖਾਨ ਦੀ ਦੂਜੀ ਫਿਲਮ ਨਿਰਮਾਤਾ ਦਿਨੇਸ਼ ਵਿਜਾਨ ਦੀ ਮੈਡੌਕ ਫਿਲਮਜ਼ ਦੇ ਬੈਨਰ ਹੇਠ ਬਣਨ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਕੁਣਾਲ ਦੇਸ਼ਮੁਖ ਕਰਨਗੇ, ਜੋ ਇਸ ਤੋਂ ਪਹਿਲਾਂ ਸ਼ਿੱਦਤ, ਜੰਨਤ ਅਤੇ ਤੁਮ ਮਿਲੇ ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਖਬਰਾਂ ਦੀ ਮੰਨੀਏ ਤਾਂ ਫਿਲਮ ਦਾ ਟਾਈਟਲ ਦਿਲੇਰ ਰੱਖਿਆ ਗਿਆ ਹੈ ਅਤੇ ਇਹ ਰੋਮਾਂਟਿਕ ਡਰਾਮਾ ਫਿਲਮ ਹੋਣ ਜਾ ਰਹੀ ਹੈ। ਜਿਵੇਂ ਹੀ ਇਬਰਾਹਿਮ ਨੂੰ ਇਸ ਫਿਲਮ ਦਾ ਆਫਰ ਮਿਲਿਆ ਤਾਂ ਉਨ੍ਹਾਂ ਨੇ ਇਸ ਲਈ ਹਾਮੀ ਭਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੇਕਰਸ ਅਤੇ ਇਬਰਾਹਿਮ ਵਿਚਾਲੇ ਗੱਲਬਾਤ ਆਖਰੀ ਪੜਾਅ ‘ਤੇ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਜਲਦ ਹੀ ਫਿਲਮ ਸਾਈਨ ਕਰਨਗੇ। ਸੂਤਰਾਂ ਮੁਤਾਬਕ ਫਿਲਮ ਦੀ ਲੀਡ ਲੇਡੀ ਨੂੰ ਅਜੇ ਤੱਕ ਫਾਈਨਲ ਨਹੀਂ ਕੀਤਾ ਗਿਆ ਹੈ। ਨਿਰਮਾਤਾ ਇਸ ਸਮੇਂ ਪ੍ਰਮੁੱਖ ਅਦਾਕਾਰਾ ਦੀ ਭਾਲ ਵਿੱਚ ਹਨ। ਦਿਨੇਸ਼ ਵਿਜਾਨ ਦੀ ਇਸ ਫਿਲਮ ਦੀ ਸ਼ੂਟਿੰਗ ਦਸੰਬਰ 2023 ‘ਚ ਸ਼ੁਰੂ ਹੋਵੇਗੀ, ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਲੰਡਨ ‘ਚ ਹੋਣੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਇਬਰਾਹਿਮ ਅਗਲੀ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਡੈਬਿਊ ਫਿਲਮ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰ ਲੈਣਗੇ। ਉਸਦੀ ਪਹਿਲੀ ਫਿਲਮ ਸਰਜਮੀਨ ਫਰਵਰੀ 2024 ਵਿੱਚ ਰਿਲੀਜ਼ ਹੋਣ ਵਾਲੀ ਹੈ ਅਤੇ ਫਿਲਮ ਲਈ ਅਜੇ ਕੁਝ ਕੰਮ ਬਾਕੀ ਹੈ। ਅਜਿਹੇ ‘ਚ ਅਦਾਕਾਰ ਪਹਿਲਾਂ ਇਸ ਨੂੰ ਪੂਰਾ ਕਰੇਗਾ। ਰਿਪੋਰਟਾਂ ਮੁਤਾਬਕ ਇਬਰਾਹਿਮ ਆਪਣੀ ਡੈਬਿਊ ਫਿਲਮ ‘ਸਰਜਮੀਨ’ ‘ਚ ਅੱਤਵਾਦੀ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਉਨ੍ਹਾਂ ਤੋਂ ਇਲਾਵਾ ਕਾਜੋਲ ਅਤੇ ਸਾਊਥ ਸੁਪਰਸਟਾਰ ਪ੍ਰਿਥਵੀਰਾਜ ਸੁਕੁਮਾਰਨ ਵੀ ਇਸ ‘ਚ ਅਹਿਮ ਭੂਮਿਕਾਵਾਂ ਨਿਭਾਉਣਗੇ। ਫਿਲਮ ਦਾ ਨਿਰਦੇਸ਼ਨ ਬੋਮਨ ਇਰਾਨੀ ਦੇ ਬੇਟੇ ਕਯੋਜ ਇਰਾਨੀ ਨੇ ਕੀਤਾ ਹੈ। ਹਾਲਾਂਕਿ ਫਿਲਮ ਦੀ ਫਾਈਨਲ ਡੇਟ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।