ਅੱਜ-ਕੱਲ੍ਹ ਲੋਕਾਂ ਨੂੰ ਆਪਣੇ ਨਾਲੋਂ ਵੱਧ ਸਮਾਰਟਫ਼ੋਨ ਨਾਲ ਪਿਆਰ ਹੈ ਅਤੇ ਇਸ ਪਿਆਰ ਕਾਰਨ ਨਾ ਸਿਰਫ਼ ਫ਼ੋਨ ਦੀ ਬੈਟਰੀ ਖ਼ਰਾਬ ਹੋ ਰਹੀ ਹੈ, ਸਗੋਂ ਸਿਹਤ ਵੀ ਖ਼ਰਾਬ ਹੋ ਰਹੀ ਹੈ। ਫੋਨ ਦੀ ਬੈਟਰੀ ਸਮਰੱਥਾ ਜ਼ਿਆਦਾ ਹੋਣ ਦੇ ਬਾਵਜੂਦ ਤੁਹਾਡੀਆਂ ਕੁਝ ਬੁਰੀਆਂ ਆਦਤਾਂ ਬੈਟਰੀ ਨੂੰ ਜਲਦੀ ਖਰਾਬ ਕਰ ਸਕਦੀਆਂ ਹਨ। ਇੱਥੋਂ ਤੱਕ ਕਿ ਫ਼ੋਨ ਦੀ ਬੈਟਰੀ ਵੀ ਫਟ ਸਕਦੀ ਹੈ। ਆਓ ਜਾਣਦੇ ਹਾਂ ਸਮਾਰਟਫੋਨ ਦੀ ਬੈਟਰੀ ਸੰਬੰਧੀ ਕਿਹੜੀਆਂ ਬੁਰੀਆਂ ਆਦਤਾਂ ਨੂੰ ਅੱਜ ਤੁਹਾਨੂੰ ਛੱਡ ਦੇਣਾ ਚਾਹੀਦਾ ਹੈ।
ਓਵਰਚਾਰਜਿੰਗ
ਫੋਨ ਨੂੰ ਲੰਬੇ ਸਮੇਂ ਤੱਕ ਚਾਰਜ ਕਰਨ ਨਾਲ ਇਸ ਦੀ ਬੈਟਰੀ ‘ਤੇ ਪ੍ਰੈਸ਼ਰ ਪੈਂਦਾ ਹੈ। ਇਸ ਲਈ ਬੈਟਰੀ ਚਾਰਜ ਹੋਣ ਤੋਂ ਬਾਅਦ ਚਾਰਜਰ ਨੂੰ ਹਟਾਉਣਾ ਬਿਹਤਰ ਹੈ। ਮਾਹਿਰ ਵੀ ਬੈਟਰੀ ਨੂੰ 100 ਫੀਸਦੀ ਚਾਰਜ ਕਰਨ ਦੀ ਬਜਾਏ 95 ਫੀਸਦੀ ਤੱਕ ਚਾਰਜ ਕਰਨ ਦੀ ਸਲਾਹ ਦਿੰਦੇ ਹਨ। ਇਸ ਦੇ ਨਾਲ ਹੀ ਬੈਟਰੀ ਨੂੰ ਵਾਰ-ਵਾਰ ਚਾਰਜ ਕਰਨ ਤੋਂ ਵੀ ਬਚਣਾ ਚਾਹੀਦਾ ਹੈ।
ਬੈਟਰੀ ਨੂੰ ਜ਼ਿਆਦਾ ਗਰਮੀ ਵਿੱਚ ਰਖਣਾ
ਬੈਟਰੀ ਨੂੰ ਬਹੁਤ ਜ਼ਿਆਦਾ ਗਰਮੀ ਵਿੱਚ ਰਖਣ ਨਾਲ ਉਸ ਦਾ ਪ੍ਰੈਸ਼ਰ ਵਧ ਸਕਦਾ ਹੈ ਅਤੇ ਉਸ ਦੀ ਉਮਰ ਘੱਟ ਹੋ ਸਕਦੀ ਹੈ। ਇਹ ਇੰਨਾ ਖਤਰਨਾਕ ਹੈ ਕਿ ਇਸ ਦੇ ਕਾਰਨ ਬੈਟਰੀ ਵਿੱਚ ਅੱਗ ਵੀ ਲੱਗ ਸਕਦੀ ਹੈ। ਦੂਜੇ ਪਾਸੇ ਫਾਸਟ ਚਾਰਜਿੰਗ ਦੌਰਾਨ ਬੈਟਰੀ ਓਵਰਹੀਟ ਹੋ ਜਾਂਦੀ ਹੈ, ਜਿਸ ਨਾਲ ਉਸ ਦੀ ਉਮਰ ਘੱਟ ਹੋ ਸਕਦੀ ਹੈ।
ਵੱਧ ਵਾਲਟ ਚਾਰਜਰ ਦੀ ਵਰਤੋਂ ਕਰੋ
ਫੋਨ ਨੂੰ ਤੇਜ਼ੀ ਨਾਲ ਚਾਰਜ ਕਰਨ ਲਈ, ਅਸੀਂ ਅਕਸਰ ਉੱਚ ਵਾਲਟ ਵਾਲੇ ਚਾਰਜਰ ਦੀ ਵਰਤੋਂ ਕਰਨ ਬਾਰੇ ਸੋਚਦੇ ਹਾਂ ਪਰ ਇਹ ਕਾਫੀ ਖਤਰਨਾਕ ਵੀ ਹੋ ਸਕਦਾ ਹੈ। ਇਹ ਬੈਟਰੀ ‘ਤੇ ਦਬਾਅ ਪਾਉਂਦਾ ਹੈ ਅਤੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਇਸ ਲਈ, ਸਿਰਫ਼ ਖਾਸ ਫ਼ੋਨ ਲਈ ਡਿਜ਼ਾਈਨ ਕੀਤੇ ਚਾਰਜਰਾਂ ਦੀ ਵਰਤੋਂ ਕਰੋ।
ਬੈਟਰੀ ਪੂਰੀ ਤਰ੍ਹਾਂ ਖਤਮ ਹੋਣ ਤੱਕ ਫੋਨ ਚਲਾਉਣਾ
ਬੈਟਰੀ ਨੂੰ ਉਦੋਂ ਤੱਕ ਚਲਾਉਣਾ ਜਦੋਂ ਤੱਕ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੀ, ਇਸਦੀ ਉਮਰ ਘਟਾ ਸਕਦੀ ਹੈ। ਇਹ ਬਿਹਤਰ ਹੈ ਕਿ ਤੁਸੀਂ ਬੈਟਰੀ ਨੂੰ 20-80 ਫੀਸਦੀ ਦੇ ਵਿਚਕਾਰ ਰੱਖੋ।
ਹੋਰ ਐਪਸ ਚਲਾਉਣਾ
ਬਹੁਤ ਸਾਰੀਆਂ ਐਪਾਂ ਨੂੰ ਚਲਾਉਣ ਨਾਲ ਬੈਟਰੀ ਤੇਜ਼ੀ ਨਾਲ ਖਤਮ ਹੋ ਸਕਦੀ ਹੈ, ਖਾਸ ਕਰਕੇ ਜਦੋਂ ਐਪਾਂ ਬੈਕਗ੍ਰਾਊਂਡ ਵਿੱਚ ਚੱਲਦੀਆਂ ਰਹਿੰਦੀਆਂ ਹਨ। ਦਰਅਸਲ, ਐਪਸ ਦੀ ਜ਼ਿਆਦਾ ਵਰਤੋਂ ਸਮਾਰਟਫੋਨ ‘ਤੇ ਜ਼ਿਆਦਾ ਪ੍ਰਦਰਸ਼ਨ ਦਾ ਦਬਾਅ ਬਣਾਉਂਦੀ ਹੈ, ਜਿਸ ਨਾਲ ਬੈਟਰੀ ਦੀ ਉਮਰ ਵੀ ਘੱਟ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜੇ ਲੋੜ ਨਾ ਹੋਵੇ ਤਾਂ ਤੁਸੀਂ ਬੈਕਗ੍ਰਾਉਂਡ ਐਪਸ ਨੂੰ ਬੰਦ ਕਰ ਸਕਦੇ ਹੋ।
ਜ਼ਿਆਦਾ ਬ੍ਰਾਈਟਨੈੱਸ ‘ਤੇ ਰਖਣਾ
ਫੋਨ ਦੀ ਬ੍ਰਾਈਟਨੈੱਸ ਵਧਾਉਣ ਨਾਲ ਇਸਦੀ ਬੈਟਰੀ ਜਲਦੀ ਖਤਮ ਹੋ ਸਕਦੀ ਹੈ। ਅਜਿਹੇ ‘ਚ ਤੁਸੀਂ ਫੋਨ ਨੂੰ ਆਟੋ ਬ੍ਰਾਈਟਨੈੱਸ ਮੋਡ ਦਾ ਇਸਤੇਮਾਲ ਕਰ ਸਕਦੇ ਹੋ।
ਇਹ ਵੀ ਪੜ੍ਹੋ : ਇਸ ਦੀਵਾਲੀ ਜਗਾਓ ਪਾਣੀ ਪਾ ਕੇ ਜਿੰਨੇ ਮਰਜ਼ੀ ਦੀਵੇ, ਬਚ ਜਾਏਗਾ ਤੇਲ-ਘਿਓ ਦਾ ਖਰਚਾ! ਜਾਣੋ ਕੀ ਹੈ ਤਰੀਕਾ
ਬੈਟਰੀ ਸੇਵਰ ਐਪ
ਕਈ ਵਾਰ ਬੈਟਰੀ ਸੇਵਰ ਐਪਸ ਫੋਨ ਦੀ ਬੈਟਰੀ ਦੀ ਖਪਤ ਨੂੰ ਵਧਾ ਦਿੰਦੇ ਹਨ। ਦਰਅਸਲ ਇਹ ਐਪਸ ਲਗਾਤਾਰ ਬੈਕਗ੍ਰਾਊਂਡ ‘ਚ ਚੱਲਦੀਆਂ ਹਨ ਜੋ ਲੋੜ ਨਾ ਹੋਣ ‘ਤੇ ਵੀ ਬੈਟਰੀ ਦੀ ਖਪਤ ਕਰਦੀਆਂ ਹਨ। ਨਾਲ ਹੀ ਇਸ ਨੂੰ ਵਾਰ-ਵਾਰ ਚਲਾਉਣ ਨਾਲ ਫੋਨ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਬੈਟਰੀ ਦੀ ਖਪਤ ਵਧ ਸਕਦੀ ਹੈ।
ਫ਼ੋਨ ਨੂੰ ਬਰਫ਼ ਵਿੱਚ ਰਖਣਾ
ਜਦੋਂ ਫ਼ੋਨ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ, ਤਾਂ ਕਈ ਵਾਰ ਇਸ ਨੂੰ ਬਰਫ਼ ਜਾਂ ਫਰਿੱਜ ਵਿੱਚ ਰੱਖਣ ਦਾ ਖਿਆਲ ਸਾਡੇ ਦਿਮਾਗ ਵਿੱਚ ਆਉਂਦਾ ਹੈ। ਪਰ ਇਸ ਨਾਲ ਫੋਨ ਦੀ ਬੈਟਰੀ ਨੂੰ ਨੁਕਸਾਨ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ : –