ਦਾਨ ਪੁੰਨ ਦਾ ਹਰ ਧਰਮ ਵਿਚ ਮਹੱਤਵ ਹੈ। ਦੇਸ਼ ਤੇ ਦੁਨੀਆ ਵਿਚ ਬੇਸ਼ਕੀਮਤੀ ਚੀਜ਼ਾਂ ਦਾ ਦਾਨ ਕਰਨ ਦੇ ਕਈ ਕਿੱਸੇ ਮਸ਼ਹੂਰ ਹਨ। ਤੁਸੀਂ ਅਕਸਰ ਸੁਣਿਆ ਤੇ ਦੇਖਿਆ ਹੋਵੇਗਾ ਕਿ ਸੰਸਥਾ ਨੇ ਕਰੋੜਾਂ ਰੁਪਏ ਦਾਨ ਕਰ ਦਿੱਤੇ ਪਰ ਕੀ ਤੁਸੀਂ ਇਹ ਸੁਣਿਆ ਹੈ ਕਿ ਬੱਚਿਆਂ ਨੇ ਦਾਨ ਵਿਚ ਕਰੋੜਾਂ ਰੁਪਏ ਦੇ ਦਿੱਤਾ। ਸ਼ਾਇਦ ਨਹੀਂ ਪਰ ਅਜਿਹਾ ਹੋਇਆ ਹੈ। ਦਰਅਸਲ ਭਾਰਤੀ ਉਦਯੋਗਿਕ ਸੰਸਥਾ (IIT) ਮੁੰਬਈ ਦੇ ਸਾਬਕਾ ਵਿਦਿਆਰਥੀਆਂ ਨੇ ਆਪਣੀ ਸੰਸਥਾ ਨੂੰ 57 ਕਰੋੜ ਦਾ ਦਾਨ ਦਿੱਤਾ ਹੈ।
ਮੌਕਾ ਸੀ ਆਈਆਈਟੀ ਵਿਚ 1998 ਬੈਚ ਦੇ ਵਿਦਿਆਰਥੀਆਂ ਦੇ ਰਿਯੂਨੀਅਨ ਦਾ ਹੈ।ਇਸ ਬੈਚ ਦੇ ਵਿਦਿਆਰਥੀਆਂ ਨੇ ਰਜਤ ਜਯੰਤੀ ਪੁਨਰ ਮਿਲਣ ਸਮਾਰੋਹ ‘ਤੇ ਆਪਣੀ ਸੰਸਥਾ ਨੂੰ 57 ਕਰੋੜ ਰੁਪਏ ਤੋਹਫੇ ਵਜੋਂ ਦਾਨ ਵਿਚ ਦਿੱਤੇ। ਖਾਸ ਗੱਲ ਹੈ ਕਿ ਇਹ ਕਿਸੇ ਇਕ ਕਲਾਸ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਯੋਗਦਾਨ ਹੈ।
ਦਾਨ ਦੇਣ ਵਾਲਿਆਂ ਵਿਚ ਨਿੱਜੀ ਇਕਵਿਟੀ ਫਰਮ ਸਿਲਵਰ ਲੇਕ ਦੇ ਡਾਇਰੈਕਟਰ ਅਪੂਰਵ ਸਕਸੈਨਾ ਤੇ ਪੀਕ-ਐਕਸਵੀ ਦੇ ਡਾਇਰੈਕਟਰ ਸ਼ੈਲੇਂਦਰ ਸਿੰਘ ਵਰਗੇ ਲੋਕ ਸ਼ਾਮਲ ਹਨ। ਇਸ ਜਮਾਤ ਨੇ 1971 ਦੇ ਗੋਲਡਨ ਜੁਬਲੀ ਸਮਾਗਮਾਂ ਵਿੱਚ ਜਮਾਤ ਵੱਲੋਂ ਦਿੱਤੇ 41 ਕਰੋੜ ਰੁਪਏ ਦਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ : ਇੰਗਲੈਂਡ ‘ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਮੌ.ਤ, ਕਰਜ਼ਾ ਚੁੱਕ ਕੇ ਪੁੱਤ ਨੂੰ ਭੇਜਿਆ ਸੀ ਵਿਦੇਸ਼
ਵਿਦਿਆਰਥੀਆਂ ਨੇ ਕਿਹਾ ਕਿ ਇਹ ਯੋਗਦਾਨ 200 ਤੋਂ ਵੱਧ ਸਾਬਕਾ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਹੈ।ਇਸ ਵਿਚ ਚੋਟੀ ਦੇ ਅਧਿਕਾਰੀਆਂ ਵੈਕਟਰ ਕੈਪੀਟਲ ਦੇ ਐੱਮਡੀ ਅਨੁਪਮ ਬੈਨਰਜੀ, ਏਆਈ ਰਿਸਰਚ ਦੇ ਦਿਲੀਪ ਜਾਰਜ, ਗੂਗਲ ਡੀਪਮਾਈਂਡ, ਗ੍ਰੇਟ ਲਰਨਿੰਗ ਦੇ ਸੀਈਓ ਮੋਹਨ ਲਹਕਹਮਰਾਜੂ, ਕੋਲੋਪਾਸਟ ਐੱਮਵੀਪੀ ਮਨੂ ਵਰਮਾ, ਸਿਲੀਕਾਨ ਵੈਲੀ ਦੇ ਉਦਮੀ ਸੁੰਦਰ ਅਈਅਰ, ਇੰਡੋਵੇਂਸ ਦੇ ਸਹਿ-ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਸੰਦੀਪ ਜੋਸ਼ੀ ਤੇ ਐੱਚਸੀਐੱਲ ਅਮਰੀਕਾ ਵਿਚ ਮੁੱਖ ਵਿਕਾਸ ਅਧਿਕਾਰੀ ਸ਼੍ਰੀਕਾਂਤ ਸ਼ੈੱਟੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ : –