ਗੂਗਲ ਨੇ ਹਾਲ ਹੀ ‘ਚ ਆਪਣੇ ਯੂਜ਼ਰਸ ਲਈ ਇਕ ਅਹਿਮ ਅਪਡੇਟ ਜਾਰੀ ਕੀਤਾ ਹੈ। ਗੂਗਲ ਨੇ ਮੈਕੋਸ, ਵਿੰਡੋਜ਼ ਅਤੇ ਲੀਨਕਸ ਯੂਜ਼ਰਸ ਨੂੰ ਆਪਣੇ ਕ੍ਰੋਮ ਬ੍ਰਾਊਜ਼ਰ ਨੂੰ ਤੁਰੰਤ ਅਪਡੇਟ ਕਰਨ ਲਈ ਕਿਹਾ ਹੈ। ਗੂਗਲ ਨੇ ਇਹ ਅਪਡੇਟ ਕ੍ਰੋਮ ‘ਚ CVE-2023-63457 ਦੇ ਸਬੰਧ ‘ਚ ਜਾਰੀ ਕੀਤੀ ਹੈ। ਇਸ ਬੱਗ ਦਾ ਫਾਇਦਾ ਉਠਾ ਕੇ, ਹੈਕਰ ਤੁਹਾਡੇ ਨਿੱਜੀ ਡੇਟਾ ਨੂੰ ਆਪਣੇ ਸਿਸਟਮ ਵਿੱਚ ਸਟੋਰ ਕਰ ਸਕਦੇ ਹਨ ਅਤੇ ਤੁਹਾਡੇ ਸਿਸਟਮ ਨੂੰ ਪੂਰਾ ਕੰਟਰੋਲ ਕਰ ਸਕਦੇ ਹਨ।
ਗੂਗਲ ਨੇ ਕ੍ਰੋਮ ਬ੍ਰਾਊਜ਼ਰ ਦੇ ਬਗ CVE-2023-6345 ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਹ ਜ਼ਰੂਰ ਕਿਹਾ ਹੈ ਕਿ ਇਸ ਦੀ ਮਦਦ ਨਾਲ ਤੁਹਾਡੇ ਕੰਪਿਊਟਰ ਨੂੰ ਰਿਮੋਟਲੀ ਕੰਟਰੋਲ ਅਤੇ ਹੈਕ ਕੀਤਾ ਜਾ ਸਕਦਾ ਹੈ। ਗੂਗਲ ਥਰੇਟ ਐਨਾਲਿਸਿਸ ਗਰੁੱਪ (TAG) ਦੇ ਖੋਜੀਆਂ ਨੇ ਇਸ ਬੱਗ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਚਪੇੜਾਂ ਮਾਰ ਕੇ ਕੀਤਾ ਜਾਂਦੈ ਲਾਇਲਾਜ ਬੀਮਾਰੀਆਂ ਦਾ ਇਲਾਜ! ਪਰ ਸਾਵਧਾਨ- ਜਾ ਸਕਦੀ ਏ ਜਾਨ
ਅਜੇ ਤੱਕ ਇਸ ਗੱਲ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਗੂਗਲ ਕ੍ਰੋਮ ‘ਚ ਇਹ ਬਗ ਕਿੰਨੇ ਸਮੇਂ ਤੋਂ ਮੌਜੂਦ ਹੈ। ਇਹ ਬੱਗ macOS ਲਈ Google Chrome ਦੇ ਵਰਜ਼ਨ 119.0.6045.199 ਵਿੱਚ ਹੈ। ਗੂਗਲ ਨੇ ਇਸ ਬੱਗ ਨੂੰ ਠੀਕ ਕਰਨ ਲਈ ਇਕ ਨਵਾਂ ਅਪਡੇਟ ਵੀ ਜਾਰੀ ਕੀਤਾ ਹੈ।
ਜੇ ਤੁਸੀਂ ਆਪਣੇ ਗੂਗਲ ਕ੍ਰੋਮ ਬ੍ਰਾਊਜ਼ਰ ਨੂੰ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਕ੍ਰੋਮ ਦੇ ਅਬਾਊਟ ਸੈਕਸ਼ਨ ‘ਤੇ ਜਾਓ ਅਤੇ ਅਪਡੇਟ ਕਰੋਮ ਵਿਕਲਪ ‘ਤੇ ਕਲਿੱਕ ਕਰੋ। ਜੇ ਤੁਹਾਡਾ Chrome ਲੇਟੇਸਟ ਵਰਜ਼ਨ ‘ਤੇ ਹੈ ਤਾਂ ਅਪਡੇਟ ਆਪਸ਼ਨ ਦਿਖਾਈ ਨਹੀਂ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ : –