ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕਈ ਨਵੇਂ ਵਿੱਤੀ ਬਦਲਾਅ ਹੋਣ ਵਾਲੇ ਹਨ। ਇਹ ਬਦਲਾਅ ਆਮ ਲੋਕਾਂ ਦੀ ਜੇਬ ‘ਤੇ ਸਿੱਧਾ ਅਸਰ ਪਾਉਣਗੇ। ਮਹੀਨੇ ਦੀ ਸ਼ੁਰੂਆਤ ਵਿਚ ਹੀ ਕੰਪਨੀਆਂ ਰਸੋਈ ਗੈਸ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇਸ ਤੋਂ ਇਲਾਵਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੀ ਬਦਲਾਅ ਹੁੰਦਾ ਹੈ। ਆਓ ਜਾਣਦੇ ਹਾਂ ਇਸ ਵਾਰ ਨਵੰਬਰ ਮਹੀਨੇ ਵਿਚ ਕਿਹੜੇ-ਕਿਹੜੇ ਬਦਲਾਅ ਹੋਣ ਵਾਲੇ ਹਨ।
ਰਸੋਈ ਗੈਸ ਦੀਆਂ ਕੀਮਤਾਂ ‘ਚ ਤਬਦੀਲੀ
ਹਰ ਮਹੀਨੇ ਦੀ ਸ਼ੁਰੂਆਤ ਵਿਚ ਸਰਕਾਰੀ ਤੇਲ ਕੰਪਨੀਆਂ ਐੱਲਪੀਜੀ, ਪੀਐੱਨਜੀ ਤੇ ਸੀਐੱਨਜੀ ਦੇ ਰੇਟ ਤੈਅ ਕਰਦੀ ਹੈ। ਇਸ ਵਾਰ ਤਿਓਹਾਰਾਂ ਦਾ ਮੌਕਾ ਹੈ ਅਜਿਹੇ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀਮਤਾਂ ਵਧਦੀਆਂ ਹਨ ਜਾਂ ਬਰਕਰਾਰ ਰਹਿੰਦੀਆਂ ਹਨ। ਇਸ ਲਈ 31 ਅਕਤੂਬਰ ਦੀ ਮੱਧ ਰਾਤ ਦਾ ਇੰਤਜ਼ਾਰ ਕਰਨਾ ਹੋਵੇਗਾ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ
ਰਸੋਈ ਗੈਸ ਦੀ ਤਰ੍ਹਾਂ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੀ ਬਦਲਾਅ ਹੁੰਦਾ ਹੈ। ਅਜਿਹੇ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਨ੍ਹਾਂ ਦੀਆਂ ਕੀਮਤਾਂ ਵਿਚ ਨਵੰਬਰ ਮਹੀਨੇ ਦੀ ਪਹਿਲੀ ਤਰੀਕ ਤੋਂ ਐਲਾਨ ਹੋ ਸਕਦਾ ਹੈ।
ਜੀਐੱਸਟੀ ਦੇ ਬਦਲਣਗੇ ਨਿਯਮ
1 ਨਵੰਬਰ ਤੋਂ ਜੀਐੱਸਟੀ ਨਾਲ ਜੁੜਿਆ ਇਕ ਵੱਡਾ ਬਦਲਾਅ ਹੋਣ ਵਾਲਾ ਹੈ। ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਮੁਤਾਬਕ ਇਕ ਨਵੰਬਰ ਤੋਂ 100 ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਕਾਰੋਬਾਰ ਕਰਨ ਵਾਲੇ ਫਰਮਾਂ ਨੂੰ 1 ਨਵੰਬਰ ਤੋਂ 30 ਦਿਨਾਂ ਦੇ ਅੰਦਰ ਈ-ਚਾਲਾਨ ਪੋਰਟਲ ‘ਤੇ ਜੀਐੱਸਟੀ ਚਾਲਾਨ ਅਪਲੋਡ ਕਰਨਾ ਪਵੇਗਾ।
ਬੰਦ LIC ਪਾਲਸੀ ਚਾਲੂ ਕਰਾਉਣ ਦਾ ਆਖਰੀ ਮੌਕਾ
ਭਾਰਤੀ ਜੀਵਨ ਬੀਮਾ ਨਿਗਮ ਦੀ ਬੰਦ ਪਈ ਪਾਲਿਸੀ ਨੂੰ ਦੁਬਾਰਾ ਚਾਲੂ ਕਰਾਉਣ ਦਾ ਆਖਰੀ ਮੌਕਾ ਬੱਸ ਅੱਜ ਭਰ ਹੈ। 31 ਅਕਤੂਬਰ ਤੱਕ ਇਸ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਦੁਬਾਰਾ ਚਾਲੂ ਕੀਤਾ ਜਾ ਸਕਦਾ ਹੈ। ਆਖਰੀ ਤਰੀਕ ਖਤਮ ਹੋਣ ਦੇ ਬਾਅਦ 1 ਨਵੰਬਰ ਤੋਂ ਅਜਿਹਾ ਕਰਨ ਵਿਚ ਤੁਹਾਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
ਸ਼ੇਅਰ ਬਾਜ਼ਾਰ ‘ਚ ਲੈਣ-ਦੇਣ ਹੋਵੇਗਾ ਮਹਿੰਗਾ
ਬਾਂਬੇ ਸਟਾਕ ਐਕਸਚੇਂਜ ਨੇ 20 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਨਵੰਬਰ ਦੀ ਪਹਿਲੀ ਤਰੀਕ ਤੋਂ ਇਕਵਿਟੀ ਦੇ ਡੇਰਿਵੇਟਿਵ ਸੈਗਮੈਂਟ ਵਿਚ ਲੈਣ-ਦੇਣ ‘ਤੇ ਫੀਸ ਵਧ ਜਾਵੇਗੀ। ਅਜਿਹੇ ਵਿਚ ਨਵੰਬਰ ਦੀ ਪਹਿਲੀ ਤਰੀਕ ਤੋਂ ਸ਼ੇਅਰ ਬਾਜ਼ਾਰ ਵਿਚ ਲੈਣ-ਦੇਣ ‘ਤੇ ਨਿਵੇਸ਼ਕਾਂ ਨੂੰ ਕੁਝ ਵਾਧੂ ਪੈਸਾ ਚੁਕਾਉਣਾ ਪੈ ਸਕਦਾ ਹੈ। ਨਿਯਮ ਦੇ ਬਦਲਣ ਨਾਲ ਡੀਮੈਟ ਅਕਾਊਂਟ ਧਾਰਕ ਅਜਿਹੇ ਨਿਵੇਸ਼ਕ ਪ੍ਰਭਾਵਿਤ ਹੋਣਗੇ ਜੋ ਫਿਊਚਰ ਤੇ ਆਪਸ਼ਨਸ ਵਿਚ ਟ੍ਰੇਡਿੰਗ ਕਰਦੇ ਹਨ।
ਬੀਮਾਧਾਰਕਾ ਲਈ ਕੇਵਾਈਸੀ ਜ਼ਰੂਰੀ
1 ਨਵੰਬਰ ਤੋਂ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਨੇ ਸਾਰੇ ਬੀਮਾਧਾਰਕਾਂ ਲਈ ਕੇਵਾਈਸੀ ਜ਼ਰੂਰੀ ਕਰ ਦਿੱਤਾ ਹੈ। ਇਕ ਨਵੰਬਰ ਤੋਂ ਇਸ ਫੈਸਲਾ ਦਾ ਅਸਰ ਸਿੱਧੇ ਤੌਰ ‘ਤੇ ਬੀਮਾਧਾਰਕਾਂ ‘ਤੇ ਪਵੇਗਾ।
ਦਰਾਮਦ ਨਾਲ ਜੁੜੇ ਨਿਯਮਾਂ ‘ਚ ਤਬਦੀਲੀ
ਕੇਂਦਰ ਸਰਕਾਰ ਨੇ ਅਕਤੂਬਰ ਮਹੀਨੇ ਤੱਕ ਐੱਚਐੱਸਐੱਨ 8741 ਕੈਟੇਗਰੀ ਦੇ ਲੈਪਟਾਪ, ਪਰਸਨਲ ਕੰਪਿਊਟਰ ਤੇ ਹੋਰ ਇਲੈਕਟ੍ਰਾਨਿਕ ਆਈਟਮ ਦੀ ਦਰਾਮਦ ‘ਤੇ ਛੋਟ ਦਾ ਐਲਾਨ ਕੀਤਾ ਸੀ। ਅਜਿਹੇ ਵਿਚ ਨਵੰਬਰ ਮਹੀਨੇ ਵਿਚ ਇਸ ਨਾਲ ਜੁੜੇ ਨਵੇਂ ਨਿਯਮ ਅਮਲ ਵਿਚ ਆ ਸਕਦੇ ਹਨ। ਹੁਣ ਤੱਕ ਸਰਕਾਰ ਵੱਲੋਂ ਇਸ ਬਾਰੇ ਅਪਡੇਟ ਜਾਰੀ ਨਹੀਂ ਕੀਤਾ ਗਿਆ ਹੈ।
ਨਵੰਬਰ ਮਹੀਨੇ ਵਿਚ ਵੱਖ-ਵੱਖ ਤਿਓਹਾਰਾਂ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 15 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਵਿਚ ਦੀਵਾਲੀ ਤੇ ਸ਼ਨੀਵਾਰ ਨੂੰ ਦਿੱਤੀ ਜਾਣ ਵਾਲੀਆਂ ਛੁੱਟੀਆਂ ਸ਼ਾਮਲ ਹਨ। ਇਨ੍ਹਾਂ ਛੁੱਟੀਆਂ ਦੌਰਾਨ ਬੈਂਕਾਂ ਦੀ ਆਨਲਾਈਨ ਸੇਵਾਵਾਂ ਰੋਜ਼ ਦੀ ਤਰ੍ਹਾਂ ਕੰਮ ਕਰਦੀਆਂ ਰਹਿਣਗੇ। ਅਜਿਹੇ ਵਿਚ ਜੇਕਰ ਤੁਸੀਂ ਨਵੰਬਰ ਮਹੀਨੇ ਵਿਚ ਬੈਂਕ ਜਾ ਕੇ ਕੋਈ ਕੰਮ ਨਿਪਟਾਉਣ ਦੀ ਤਿਆਰ ਕਰ ਰਹੇ ਹੋ ਤਾਂ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਚੈੱਕ ਕਰਕੇ ਹੀ ਘਰ ਤੋਂ ਨਿਕਲੋ। ਜਿਥੋਂ ਤੱਕ ਸੰਭਵ ਹੋਵੇ ਆਨਲਾਈਨ ਸੇਵਾਵਾਂ ਦਾ ਫਾਇਦਾ ਲੈ ਕੇ ਆਪਣੇ ਕੰਮ ਨਿਪਟਾਓ।