ਪੰਜਾਬ ਵਿਚ ਮੁਹੱਲਾ ਕਲੀਨਿਕ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਆਮ ਆਦਮੀ ਕਲੀਨਿਕ ਪੰਜਾਬ ਵਿਚ ਸਿਹਤ ਦੇਖਭਾਲ ਪ੍ਰਣਾਲੀ ਦਾ ਮਹੱਤਵਪੂਰਨ ਹਿੱਸਾ ਹੈ। NHM ਮੁਹੱਲਾ ਕਲੀਨਿਕ ਪੰਜਾਬ ਭਰਤੀ 2023 ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਇੱਛੁਕ ਉਮੀਦਵਾਰ ਵੇਰਵੇ ਪੜ੍ਹਨ ਦੇ ਬਾਅਦ ਅਪਲਾਈ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਮੁਹੱਲਾ ਕਲੀਨਿਕ ਵਿਚ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਤਰੀਕ 2 ਅਕਤੂਬਰ 2023 ਹੈ।
ਆਮ ਆਦਮੀ ਕਲੀਨਿਕ ਵਿਚ ਮੈਡੀਕਲ ਅਫਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਚਾਹੀਦੇ ਹਨ। ਆਨਲਾਈਨ ਆਮਆਦਮੀ ਕਲੀਨਿਕ ਭਰਤੀ ਅਧਿਕਾਰਕ ਵੈੱਬਸਾਈਟ nhm.punjab.gov.in ‘ਤੇ ਅਪਲਾਈ ਕਰੋ। ਇਸ ਵਿਚ ਫਾਰਮਾਸਿਸਟ ਤੇ ਕਲੀਨਿਕਲ ਅਸਿਸਟੈਂਟ ਲਈ ਉਮਰ 37 ਸਾਲ ਹੈ ਤੇ ਮੈਡੀਕਲ ਅਫਸਰ ਲਈ ਨੋਟੀਫਿਕੇਸ਼ਨ ਮੁਤਾਬਕ। ਪ੍ਰੀਖਿਆ ਦੀ ਤਰੀਕ ਜਲਦ ਐਲਾਨੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: