ਬੀਤੇ ਦਿਨ ਮੰਗਲਵਾਰ ਨੂੰ ਯਾਨੀ 19 ਸਤੰਬਰ ਨੂੰ ਮੁਕਤਸਰ ਜ਼ਿਲ੍ਹੇ ਵਿੱਚ ਭਿਆਨਕ ਬੱਸ ਹਾਦਸਾ ਵਾਪਰਿਆ, ਜਿਸ ਵਿੱਚ ਬੱਸ ਨਹਿਰ ਵਿੱਚ ਡਿੱਗ ਗਈ ਅਤੇ 8 ਲੋਕਾਂ ਦੀ ਮੌਤ ਹੋ ਗਈ, ਹਾਲਾਂਕਿ ਕਈ ਨਹਿਰ ਵਿੱਚ ਰੁੜ ਗਏ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪਰ ਅਜਿਹਾ ਹੀ ਇੱਕ ਭਿਆਨਕ ਬੱਸ ਹਾਦਸਾ ਅੱਜ ਤੋਂ 30 ਸਾਲ ਪਹਿਲਾਂ ਵੀ ਇਸੇ ਥਾਂ ‘ਤੇ ਇਸੇ ਦਿਨ ਵਾਪਰਿਆ ਸੀ। ਇਸ ਨੂੰ ਇਤਫਾਕ ਕਹੀਏ ਜਾਂ ਕੁਝ ਹੋਰ।
ਦਰਅਸਲ 19 ਸਤੰਬਰ 1993 ਨੂੰ ਅਜਿਹਾ ਹੀ ਭਿਆਨਕ ਹਾਦਸਾ ਵਾਪਰਿਆ ਸੀ। ਇਸ ਮੌਕੇ ਇੱਕ ਰੋਡਵੇਜ਼ ਦੀ ਬੱਸ ਇੱਕ ਪ੍ਰਾਈਵੇਟ ਬੱਸ ਨਾਲ ਰੇਸ ਲਾਉਂਦੇ ਹੋਏ ਇਸੇ ਨਹਿਰ ਵਿੱਚ ਡਿੱਗ ਗਈ ਸੀ, ਜਿਸ ‘ਚ 85 ਲੋਕ ਮਾਰੇ ਗਏ ਸਨ, ਜਦਕਿ ਸਿਰਫ 1 ਪੁਲਿਸ ਮੁਲਾਜ਼ਮ ਜ਼ਿੰਦਾ ਬਚਿਆ ਸੀ।
ਘਟਨਾ ਨੂੰ ਯਾਦ ਕਰਦਿਆਂ ਪੁਲਿਸ ਮੁਲਾਜ਼ਮ ਤੇਜਾ ਸਿੰਘ ਨੇ ਦੱਸਿਆ ਕਿ 19 ਸਤੰਬਰ 1993 ਨੂੰ ਪੰਜਾਬ ਰੋਡਵੇਜ਼ ਮੁਕਤਸਰ ਡਿਪੂ ਦੀ ਇੱਕ ਬੱਸ ਜੰਮੂ ਕਟੜਾ ਤੋਂ ਮੁਕਤਸਰ ਆ ਰਹੀ ਸੀ। ਕਿਉਂਕਿ ਉਸ ਸਮੇਂ ਜ਼ਿਲ੍ਹਾ ਫਰੀਦਕੋਟ ਸੀ ਅਤੇ ਉਹ ਆਪਣਾ ਇੱਕ ਸਰਕਾਰੀ ਕੰਮ ਨਿਪਟਾ ਕੇ ਫਰੀਦਕੋਟ ਤੋਂ ਇੱਥੇ ਚੜ੍ਹਿਆ ਸੀ।
ਕੋਟਕਪੂਰਾ ਤੋਂ ਮੁਕਤਸਰ ਜਾਣ ਵਾਲੇ ਰਸਤੇ ‘ਤੇ ਰੋਡਵੇਜ਼ ਦੀ ਬੱਸ ਦਾ ਡਰਾਈਵਰ ਅਤੇ ਇੱਕ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫ਼ਤਾਰ ਨਾਲ ਬੱਸਾਂ ਨੂੰ ਅੱਗੇ-ਪਿੱਛੇ ਦੌੜਾ ਰਹੇ ਸਨ। ਜਦੋਂ ਇਹ ਬੱਸਾਂ ਪਿੰਡ ਵੜਿੰਗ ਦੇ ਸਾਹਮਣੇ ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਨੇੜੇ ਪੁੱਜੀਆਂ ਤਾਂ ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਰਾਜਸਥਾਨ ਫੀਡਰ ਨਹਿਰ ਵਿੱਚ ਜਾ ਡਿੱਗੀ।
ਸਮਾਂ 4.30 ਤੋਂ 5.30 ਦੇ ਕਰੀਬ ਸੀ। ਮੈਂ ਤੈਰਨਾ ਜਾਣਦਾ ਸੀ ਅਤੇ ਜਦੋਂ ਮੈਂ ਥੋੜ੍ਹੀ ਦੂਰ ਤੈਰ ਕੇ ਨਹਿਰ ਦੀ ਪਟੜੀ ਦੇ ਨੇੜੇ ਪਹੁੰਚਿਆ ਤਾਂ ਉਥੇ ਮੌਜੂਦ ਲੋਕਾਂ ਨੇ ਮੈਨੂੰ ਨਹਿਰ ‘ਚੋਂ ਬਾਹਰ ਕੱਢ ਲਿਆ। ਉਸ ਸਮੇਂ ਮੈਂ ਇਸ ਹਾਦਸੇ ਦਾ ਇਕੱਲਾ ਬਚਿਆ ਹੋਇਆ ਸੀ, ਜਦਕਿ ਨਹਿਰ ‘ਚੋਂ 85 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
ਇਹ ਵੀ ਪੜ੍ਹੋ :ਮਰ ਚੁੱਕੇ ਲੋਕਾਂ ਨਾਲ ਗੱਲ ਕਰਦੀ ਹੈ ਇਹ ਔਰਤ, ਦੱਸਿਆ- ਮਰਨ ਮਗਰੋਂ ਕਿੱਥੇ ਜਾਂਦੇ ਨੇ ਲੋਕ?
ਇਸ ਦੌਰਾਨ ਇੱਕ ਕੋਟਕਪੂਰਾ ਦਾ ਰਹਿਣ ਵਾਲਾ ਸੁਰਜੀਤ ਸਿੰਘ ਬੱਸ ਵਿੱਚ ਸਵਾਰ ਹੋਣ ਲਈ ਭੱਜਿਆ ਸੀ, ਪਰ ਬੱਸ ਤੇਜ਼ ਹੋਣ ਕਾਰਨ ਉਹ ਇਸ ਵਿੱਚ ਨਹੀਂ ਚੜ੍ਹ ਪਾਇਆ ਸੀ। ਇੱਕ ਰਿਪੋਰਟ ਮੁਤਾਬਕ ਉਸ ਨੇ ਕਿਹਾ ਕਿ ਜਦੋਂ ਉਹ ਬੱਸ ਦੇ ਪਿੱਛੇ ਭੱਜ ਰਿਹਾ ਸੀ ਤਾਂ ਕੁਝ ਮਿੰਟਾਂ ਬਾਅਦ ਉਸਨੇ ਇਹ ਹਾਦਸਾ ਆਪਣੇ ਅੱਖੀਂ ਵੇਖਿਆ। 30 ਸਾਲਾਂ ਮਗਰੋਂ ਇੱਕ ਵਾਰ ਫਿਰ ਅਜਿਹਾ ਹੀ ਹਾਦਸਾ, ਉਸੇ ਥਾਂ ‘ਤੇ ਵਾਪਰਿਆ, ਜਿਸ ਨੇ 1993 ਦੀ ਇਸ ਭਿਆਨਕ ਘਟਨਾ ਨੂੰ ਮੁੜ ਚੇਤੇ ਕਰਵਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish