ਲੁਧਿਆਣਾ ਦੇ ਗਿਆਸਪੁਰਾ ਗਿਆਨ ਸਕੂਲ ਨੇੜੇ ਦੁਸਹਿਰੇ ਦੇ ਮੇਲੇ ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਦੋ ਬੰਦਿਆਂ ਨੇ ਕਿਸ਼ਤੀ ਦੇ ਝੂਟੇ ਦੀ ਦੇਖ-ਰੇਖ ਕਰ ਰਹੇ ਕਰਿੰਦੇ ਨੂੰ ਧੱਕਾ ਮਾਰ ਦਿੱਤਾ, ਜਿਸ ਨਾਲ ਉਹ ਕਰੀਬ 20 ਫੁੱਟ ਦੀ ਉਚਾਈ ਤੋਂ ਡਿੱਗ ਪਿਆ ਅਤੇ ਉਸ ਦੇ ਢਿੱਡ ਵਿੱਚ ਲੋਹੇ ਦੀ ਪੌੜੀ ਵੱਜੀ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਉਸਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਛੁੱਟੀ ਦੇ ਦਿੱਤੀ।
ਦੇਰ ਰਾਤ ਉਸ ਨੂੰ ਫਿਰ ਤੋਂ ਪੇਟ ਦਰਦ ਹੋਣ ਲੱਗਾ। ਜਦੋਂ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਮ੍ਰਿਤਕ ਦਾ ਨਾਂ ਨਰਿੰਦਰ ਸਿੰਘ (28) ਹੈ। ਨਰਿੰਦਰ ਆਪਣੇ ਭਰਾ ਨਾਲ ਮੇਲੇ ਵਿੱਚ ਝੂਲਿਆਂ ਦੀ ਦੇਖ-ਭਾਲ ਕਰਨ ਦਾ ਕੰਮ ਕਰਦਾ ਸੀ। ਪੁਲਿਸ ਮੁਤਾਬਕ ਨਰਿੰਦਰ ਨੌਜਵਾਨ ਨੂੰ ਝੂਲੇ ਤੋਂ ਹੇਠਾਂ ਉਤਾਰ ਰਿਹਾ ਸੀ। 2 ਵਿਅਕਤੀ ਹੋਰ ਗੇੜਾ ਲੈਣ ਦੀ ਜ਼ਿੱਦ ਕਰਨ ਲੱਗੇ।
ਇਹ ਵੀ ਪੜ੍ਹੋ : ਨਸ਼ਾ ਵਿਰੋਧੀ ਕਮੇਟੀ ਨੇ ਅਗਵਾ ਕਰ ਮੌ.ਤ ਦੇ ਘਾਟ ਉਤਾਰਿਆ ਨਸ਼ਾ ਤਸਕਰ, ਨਾਲੇ ‘ਚ ਸੁੱਟੀ ਮ੍ਰਿਤਕ ਦੇਹ
ਇਸ ਦੌਰਾਨ ਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ। ਲੋਕਾਂ ਨੇ ਉਸ ਨੂੰ ਕਿਸ਼ਤੀ ਤੋਂ ਧੱਕਾ ਦਿੱਤਾ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ। ਪੇਟ ਵਿਚ ਲੋਹੇ ਦੀ ਪੌੜੀ ਵੱਜਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: