ਚੰਡੀਗੜ੍ਹ ਪੀਜੀਆਈ ਦੇ ਐਡਵਾਂਸਡ ਕਾਰਡੀਓ ਸੈਂਟਰ ਦੀ ਚੌਥੀ ਮੰਜ਼ਿਲ ’ਤੇ ਸਥਿਤ ਅਪਰੇਸ਼ਨ ਥੀਏਟਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਿਸ ਵੇਲੇ ਅੱਗ ਲੱਗੀ ਉਸ ਵੇਲੇ ਕਾਰਡੀਓ ਥੋਰੇਸਿਕਤੇ ਵੈਸਕੁਲਰ ਸਰਜਰੀ ਦੇ ਡਾਕਟਰ ਸ਼ਿਆਮ ਆਪ੍ਰੇਸ਼ਨ ਥਿਏਟਰ ਵਿੱਚ ਆਪ੍ਰੇਸ਼ਨ ਕਰ ਰਹੇ ਸਨ। ਅਚਾਨਕ ਅੱਗ ਲੱਗਣ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ, ਹਾਲਾਂਕਿ ਪ੍ਰਸ਼ਾਸਨ ਨੇ ਇਸ ‘ਤੇ ਤੁਰੰਤ ਮੁਸਤੈਦੀ ਨਾਲ ਕਾਬੂ ਪਾ ਲਿਆ ਹੈ।
ਜਿਸ ਵੇਲੇ ਅੱਗ ਲੱਗੀ, ਉਸ ਵੇਲੇ ਹਸਪਤਾਲ ‘ਚ ਕਾਰਡੀਓ ਥੌਰੇਸਿਕ ਐਂਡ ਵੈਸਕੁਲਰ ਸਿਸਟਮ ਦੇ ਐਚਓਡੀ ਸ਼ਿਆਮ ਕੁਮਾਰ ਹਸਪਤਾਲ ‘ਚ ਅਪਰੇਸ਼ਨ ਕਰ ਰਹੇ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਅਪਰੇਸ਼ਨ ਜਾਰੀ ਰੱਖਿਆ, ਪਰ ਮਰੀਜ਼ਾਂ ਨੂੰ ਉਥੋਂ ਬਾਹਰ ਕੱਢ ਲਿਆ ਗਿਆ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪਤਾ ਲੱਗਾ ਹੈ ਕਿ ਵੱਡੀਆਂ ਮਸ਼ੀਨਾਂ ਦੇ ਉਪਰ ਤੋਂ ਕੀਤੀ ਗਈ ਵਾਇਰਿੰਗ ਕਾਰਨ ਅੱਗ ਲੱਗੀ, ਅੱਗ ਲੱਗਣ ਤੋਂ ਬਾਅਦ ਧਮਾਕਾ ਵੀ ਹੋਇਆ।
ਇਹ ਵੀ ਪੜ੍ਹੋ : ਸੋਨਾ ਹੋਇਆ ਮਹਿੰਗਾ, ਚਾਂਦੀ ‘ਚ ਮਾਮੂਲੀ ਗਿਰਾਵਟ, ਜਾਣੋ ਕਿੰਨਾ ਵਧਿਆ Gold ਦਾ ਰੇਟ
ਦੱਸ ਦੇਈਏ ਕਿ ਹਾਲ ਹੀ ਵਿੱਚ ਪੀਜੀਆਈ ਵਿੱਚ ਅੱਗ ਲੱਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਪੀਜੀਆਈ ਦੇ ਨਹਿਰੂ ਬਲਾਕ ਵਿੱਚ ਵੀ ਵੱਡੀ ਅੱਗ ਲੱਗ ਗਈ ਸੀ। ਇਸ ਵਿੱਚ ਗਾਇਨੀ ਬਲਾਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਐਡਵਾਂਸਡ ਆਈ ਸੈਂਟਰ ਵਿੱਚ ਅੱਗ ਲੱਗ ਗਈ। ਪ੍ਰਸ਼ਾਸਨ ਨੇ ਤੁਰੰਤ ਇਸ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਚੰਡੀਗੜ੍ਹ ਨੇੜੇ ਸਥਿਤ ਪੀਜੀਆਈ ਦੇ ਜੰਗਲਾਂ ਵਿੱਚ ਅੱਗ ਲੱਗ ਗਈ ਸੀ। ਪ੍ਰਸ਼ਾਸਨ ਨੇ ਇਸ ‘ਤੇ ਵੀ ਕਾਬੂ ਪਾ ਲਿਆ ਹੈ। ਪਰ ਅੱਜ ਐਡਵਾਂਸ ਕਾਰਡੀਓ ਸੈਂਟਰ ਵਿੱਚ ਲੱਗੀ ਇਸ ਅੱਗ ਨੂੰ ਲੈ ਕੇ ਪ੍ਰਸ਼ਾਸਨ ਗੰਭੀਰ ਹੈ।
ਵੀਡੀਓ ਲਈ ਕਲਿੱਕ ਕਰੋ -: