ਬਲੇਰੋ ਕੰਪਨੀ ਦਾ ਨਵਾਂ ਮਾਡਲ ਆਉਣ ਦੀ ਤਿਆਰੀ ‘ਚ ਹੈ। ਕੰਪਨੀ Mahindra Bolero ਦੇ ਵਰਤਮਾਨ ਮਾਡਲ ਨੂੰ ਨਵੇਂ ਮਾਡਲ ‘ਚ ਅਪਡੇਟ ਕਰੇਗੀ। ਬਲੇਰੋ ਦੇ ਨਵੇਂ ਵਰਜ਼ਨ ‘ਤੇ ਕੰਪਨੀ ਕੰਮ ਕਰ ਰਹੀ ਹੈ। ਇਹ 2022 ਦੇ ਸ਼ੁਰੂ ਤੱਕ ਲਾਂਚ ਹੋ ਜਾਵੇਗਾ। ਬਲੇਰੋ ਕੰਪਨੀ ਸਭ ਤੋਂ ਮਸ਼ਹੂਰ ਗੱਡੀਆਂ ‘ਚ ਇਕ ਹੈ ਤੇ ਇਸ ਦਾ ਰੁਝਾਨ ਪੇਂਡੂ ਖੇਤਰਾਂ ਵਿਚ ਵਧੇਰੇ ਹੈ।
ਲਾਂਚ ਹੋਣ ਵਾਲੀ ਨਵੀਂ ਬਲੇਰੋ ਵਿਚ ਕਾਫੀ ਫੀਚਰ ਮਿਲਣਗੇ ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਹੋਣਗੇ। ਇਸ ਦੀ ਅੰਦਰੂਨੀ ਤੇ ਬਾਹਰੀ ਦਿਖ ਬਹੁਤ ਹੀ ਵਧੀਆ ਹੋਵੇਗੀ। ਨਵਾਂ ਫਰੰਟ ਬੰਪਰ ਤੇ ਗਰਿੱਲ ਹੋਵੇਗੀ। ਇਸ ਤੋਂ ਇਲਾਵਾ ਸੀਟ ਲਈ ਸੀਟਬੈਲਟ, ਰਿਵਰਸ ਪਾਰਕਿੰਗ, ਰੀਮਾਈਂਡਰ, ਸੇਫਟੀ ਲਈ ਡਿਊਲ ਏਅਰਬੈਗਸ ਆਦਿ ਨਵੇਂ ਫੀਚਰਸ ਇਸ ‘ਚ ਦਿੱਤੇ ਗਏ ਹਨ।
ਮਹਿੰਦਰਾ ਭਾਰਤ ‘ਚ 9 ਨਵੀਆਂ SUV ਅਤੇ ਐੱਮ. ਪੀ. ਵੀ. ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਨਵੇਂ ਮਾਡਲਾਂ ਨੂੰ 2026 ਤੱਕ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ 5 ਡੋਰ ਮਹਿੰਦਰਾ ਥਾਰ ਵੀ ਲਾਂਚ ਹੋਣ ਜਾ ਰਹੀ ਹੈ। ਮਹਿੰਦਰਾ ਆਪਣੀ ਮਸ਼ਹੂਰ ਐੱਸ. ਯੂ. ਵੀ. ਬਲੇਰੋ ਨੂੰ ਲਾਂਚ ਕਰਨ ਦੀ ਵੀ ਤਿਆਰੀ ਕਰ ਰਹੀ ਹੈ। ਬਲੇਰੋ ਮਹਿੰਦਰਾ ਕੰਪਨੀ ਦੀ ਕਾਫੀ ਸੇਲਿੰਗ ਗੱਡੀ ਹੈ। ਇਸ ਲਈ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਕੰਪਨੀ 7 ਤੇ 9 ਸੀਟਰ ਮਾਡਲ ਨਾਲ ਇਸ ਨੂੰ ਬਾਜ਼ਾਰ ‘ਚ ਲਿਆਏਗੀ। ਨਵੇਂ ਫੀਚਰਸ ਜੁੜਣ ਤੋਂ ਬਾਅਦ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਨਵੀਂ ਬੋਲੇਰੋ ਦੀ ਕੀਮਤ ਵੀ ਕੁਝ ਵਧੇਗੀ।
ਇਹ ਵੀ ਪੜ੍ਹੋ : ਸਿਹਤ ਵਿਭਾਗ ਦਾ ਕਾਰਨਾਮਾ! ਬਿਨਾਂ Vaccination ਲਗਾਏ ਨੌਜਵਾਨ ਨੂੰ ਜਾਰੀ ਹੋਇਆ ਸਰਟੀਫਿਕੇਟ