ਮਿਸ਼ਨ ਆਪ ’13-0′ ਲਈ ਭਗਵੰਤ ਮਾਨ ਪੂਰੀ ਤਰ੍ਹਾਂ ਤੋਂ ਸਰਗਰਮ ਹਨ। ਉਨ੍ਹਾਂ ਵੱਲੋਂ ਹਰੇਕ ਲੋਕ ਸਭਾ ਹਲਕੇ ਵਿਚ ਜਾ ਕੇ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ। ਪੰਜਾਬ ਵਿਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਤੇ ਅਜਿਹੇ ਵਿਚ ਪੰਜਾਬ ਤੋਂ ਹਰੇਕ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਵਿਖੇ ਮੰਤਰੀ ਮੀਤ ਹੇਅਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਸੰਗਰੂਰ ਪਹੁੰਚੇ ਹਨ। ਇਸ ਮੌਕੇ ਉੁਨ੍ਹਾਂ ਕਿਹਾ ਕਿ ਮੈਂ ਪੂਰੇ ਦੇਸ਼ ਵਿਚ ਘੁੰਮ ਰਿਹਾ ਹਾਂ… ਚੋਣਾਂ ਦੇ ਦੋ ਪੜਾਅ ਪੂਰੇ ਹੋ ਚੁੱਕੇ ਹਨ। 190 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਉਨ੍ਹਾਂ 190 ਵਿਚੋਂ INDIA ਗਠਜੋੜ 120-125 ਸੀਟਾਂ ਜਿੱਤ ਰਿਹਾ ਹੈ। ਆਉਣ ਵਾਲੀ ਕੇਂਦਰ ਸਰਕਾਰ ‘ਆਪ’ ਦੇ ਬਿਨਾਂ ਨਹੀਂ ਬਣੇਗੀ। ‘ਆਪ’ ਤੈਅ ਕਰੇਗੀ ਕਿ ਦੇਸ਼ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਮਿਲੇਗਾ, ਸਕੂਲ, ਹਸਪਤਾਲ ਤੇ ਬਿਜਲੀ ਦਾ ਬੁਨਿਆਦੀ ਢਾਂਚਾ ਕਿਵੇਂ ਬਣੇਗਾ ਤੇ ਦੇਸ਼ ਨੂੰ ਨੰਬਰ 1 ਕਿਵੇਂ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : ਅਰਵਿੰਦਰ ਸਿੰਘ ਲਵਲੀ ਦਾ ਅਸਤੀਫਾ ਮਨਜ਼ੂਰ, ਦਿੱਲੀ ਇੰਚਾਰਜ ਬੋਲੇ-‘ਨਹੀਂ ਬਦਲੇ ਜਾਣਗੇ ਉਮੀਦਵਾਰ’
ਇਸ ਮੌਕੇ ਮੰਤਰੀ ਮੀਤ ਹੇਅਰ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਦਾਅਵਾ ਕੀਤਾ ਕਿ 13 ਸੀਟਾਂ ‘ਚੋਂ ਜਿੱਤ ਦੀ ਸਭ ਤੋਂ ਵੱਡੀ ਲੀਡ ਅਸੀਂ ਸੰਗਰੂਰ ਤੋਂ ਲਿਆਵਾਂਗੇ।
ਵੀਡੀਓ ਲਈ ਕਲਿੱਕ ਕਰੋ -: