Ind vs aus rohit and ishant: ਟੀਮ ਇੰਡੀਆ ਨੂੰ 17 ਦਸੰਬਰ ਤੋਂ ਆਸਟ੍ਰੇਲੀਆ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵੱਡਾ ਝੱਟਕਾ ਲੱਗਿਆ ਹੈ। ਜ਼ਖਮੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਆਸਟ੍ਰੇਲੀਆ ਖਿਲਾਫ ਖੇਡੇ ਜਾਣ ਵਾਲੇ ਪਹਿਲੇ ਦੋ ਟੈਸਟ ਮੈਚਾਂ ਵਿੱਚੋਂ ਬਾਹਰ ਹੋ ਗਏ ਹਨ। ਇਸ ਬਾਰੇ ਵੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਕਿ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ ਬਾਕੀ ਦੋ ਮੈਚਾਂ ਵਿੱਚ ਹਿੱਸਾ ਲੈ ਸਕਣਗੇ ਜਾਂ ਨਹੀਂ। ਖ਼ਬਰਾਂ ਅਨੁਸਾਰ ਰੋਹਿਤ ਅਤੇ ਇਸ਼ਾਂਤ ਨੂੰ ਪਹਿਲੇ ਦੋ ਟੈਸਟ ਮੈਚਾਂ ਲਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਪਰ ਬੀਸੀਸੀਆਈ ਨੇ ਅਜੇ ਇਸਦੀ ਅਧਿਕਾਰਤ ਤੌਰ ਤੇ ਘੋਸ਼ਣਾ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ ਦੇ ਟੈਸਟ ਸੀਰੀਜ਼ ਤੋਂ ਬਾਹਰ ਹੋਣ ਦੀਆਂ ਅਟਕਲਾਂ ਸਨ ਕਿਉਂਕਿ ਦੋਵੇਂ ਖਿਡਾਰੀ ਇਸ ਸਮੇਂ ਭਾਰਤ ਵਿੱਚ ਹੀ ਹਨ।
ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ ਦੋਵੇ ਖਿਡਾਰੀ ਸੱਟ ਨਾਲ ਜੂਝ ਰਹੇ ਹਨ। ਫਿਲਹਾਲ, ਰੋਹਿਤ ਅਤੇ ਇਸ਼ਾਂਤ ਰਾਹੁਲ ਦ੍ਰਾਵਿੜ ਦੀ ਨਿਗਰਾਨੀ ਹੇਠ ਰਾਸ਼ਟਰੀ ਕ੍ਰਿਕਟ ਅਕੈਡਮੀ ਵਿੱਚ ਆਪਣੀ ਤੰਦਰੁਸਤੀ ‘ਤੇ ਕੰਮ ਕਰ ਰਹੇ ਹਨ। ਐਤਵਾਰ ਨੂੰ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਜੇਕਰ ਰੋਹਿਤ ਅਤੇ ਇਸ਼ਾਂਤ ਅਗਲੇ ਚਾਰ-ਪੰਜ ਦਿਨਾਂ ਵਿੱਚ ਆਸਟ੍ਰੇਲੀਆ ਨਹੀਂ ਪਹੁੰਚੇ ਤਾਂ ਉਨ੍ਹਾਂ ਲਈ ਟੈਸਟ ਸੀਰੀਜ਼ ਵਿੱਚ ਖੇਡਣਾ ਮੁਸ਼ਕਿਲ ਹੈ। ਆਸਟ੍ਰੇਲੀਆ ਵਿੱਚ ਕੁਆਰੰਟੀਨ ਦੇ ਬਹੁਤ ਸਖਤ ਨਿਯਮ ਹਨ ਅਤੇ ਦੋਵਾਂ ਖਿਡਾਰੀਆਂ ਨੂੰ ਉਥੇ ਪਹੁੰਚਣ ‘ਤੇ 14 ਦਿਨਾਂ ਲਈ ਏਕਾਂਤਵਾਸ ਰਹਿਣਾ ਪਏਗਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ 8 ਦਸੰਬਰ ਦੇ ਆਸ ਪਾਸ ਆਸਟ੍ਰੇਲੀਆ ਦੌਰੇ ਲਈ ਉਡਾਣ ਭਰਨਗੇ ਅਤੇ ਜ਼ਰੂਰੀ ਕੁਆਰੰਟੀਨ ਦੇ 14 ਦਿਨਾਂ ਬਾਅਦ ਉਹ 7 ਜਨਵਰੀ ਨੂੰ ਆਸਟ੍ਰੇਲੀਆ ਖ਼ਿਲਾਫ਼ ਤੀਜੇ ਟੈਸਟ ਮੈਚ ਵਿੱਚ ਭਾਰਤ ਦਾ ਹਿੱਸਾ ਬਣਨ ਦੇ ਯੋਗ ਹੋ ਜਾਣਗੇ।
ਇਹ ਵੀ ਦੇਖੋ : Bathinda ਤੋਂ ਇਹ ਕਿਸਾਨ ਜੱਥਾ ਅੱਜ ਹੀ ਜੁੱਲੀ ਬਿਸਤਰਾ ਲੈ ਕੇ ਨਿਕਲਿਆ Delhi ਵੱਲ