ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਾਜਵੀਰ ਜਵੰਦਾ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਹ ਹਿਮਾਚਲ ਵਿਚ ਬਾਈਕਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਇਲਾਜ ਕਰ ਰਹੇ ਡਾਕਟਰਾਂ ਨੇ ਗਾਇਕ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਹੈ ਕਿ ਉਨ੍ਹਾਂ ਦੇ ਸਿਰ ਤੇ ਰੀੜ੍ਹ ਦੀ ਹੱਡੀ ਵਿਚ ਸੱਟ ਲੱਗੀ ਹੈ ਤੇ ਉਹ ਵੈਂਲੀਲੇਟਰ ‘ਤੇ ਹਨ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ।
ਰਾਜਵੀਰ ਜਵੰਦਾ ਨਾਲ ਵਾਪਰੇ ਹਾਦਸੇ ਮਗਰੋਂ ਗਾਇਕ ਇੰਦਰਜੀਤ ਨਿੱਕੂ ਦੇ ਹੰਸਰਾਜ ਹੰਸ ਵੀ ਭਾਵੁਕ ਹੋ ਗਏ। ਨਿੱਕੂ ਨੇ ਕਿਹਾ ਕਿ ਕਿਹਾ ਹਿੱਲ ਸਟੇਸ਼ਨ ਤੇ ਜਾਂਦੇ ਸਮੇਂ ਰਸਤੇ ‘ਚ ਗਾਇਕ ਨਾਲ ਹਾਦਸਾ ਵਾਪਰਿਆ। ਉਨ੍ਹਾਂ ਦਾ ਬ੍ਰੇਨ ਬੁਰੀ ਤਰ੍ਹਾਂ ਡੈਮੇਜ਼ ਹੋਇਆ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਪਰਮਾਤਮਾ ਅੱਗੇ ਰਾਜਵੀਰ ਦੇ ਜਲਦੀ ਹੀ ਠੀਕ ਹੋਣ ਦੀ ਅਰਦਾਸ ਕਰੋ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਕਾਫ਼ਿਲੇ ਨਾਲ ਵੱਡਾ ਹਾ.ਦ/ਸਾ, DSP ਦੀ ਥਾਰ ਬੱਸ ‘ਚ ਵੱ/ਜੀ, ਕੁਝ ਪੁਲਿਸ ਮੁਲਾਜ਼ਮ ਹੋਏ ਜ਼ਖਮੀ
ਇਸ ਤਰ੍ਹਾਂ ਗਾਇਕ ਹੰਸਰਾਜ ਹੰਸ ਨੇ ਵੀ ਜਵੰਦਾ ਨਾਲ ਵਾਪਰੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕਿੰਨਾ ਸੋਹਣਾ ਮੁੰਡਾ ਹੈ ਰਾਜਵੀਰ ਜਵੰਦਾ, ਰੱਬਾ ਮਿਹਰ ਕਰੀਂ। ਹਾਦਸੇ ਦਾ ਪਤਾ ਲੱਗਦੇ ਹੀ ਸਿੰਗਰ ਕੰਵਰ ਗਰੇਵਾਲ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਆਰ ਨੈੱਟ, ਸੁਰਜੀਤ ਖਾਨ ਤੇ ਮਲਕੀਨ ਰੌਨੀ ਵੀ ਫੋਰਟਿਸ ਹਸਪਤਾਲ ਪਹੁੰਚ ਗਏ ਹਨ। ਸਾਰਿਆਂ ਗਾਇਕਾਂ ਵੱਲੋਂ ਜਵੰਦਾ ਦੀ ਸਿਹਤਯਾਬੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਉਹ ਜਲਦ ਠੀਕ ਹੋ ਕੇ ਘਰ ਪਰਤਣ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਬਾਈਕ ਅੱਗੇ ਗਾਂ ਆ ਗਈ ਸੀ ਜਿਸ ਕਰਕੇ ਹਾਦਸਾ ਵਾਪਰ ਗਿਆ।
ਵੀਡੀਓ ਲਈ ਕਲਿੱਕ ਕਰੋ -:
























