ਜੰਗਬੰਦੀ ਦਾ ਅਸਰ ਜਿਥੇ ਆਮ ਲੋਕਾਂ ‘ਤੇ ਦੇਖਣ ਨੂੰ ਮਿਲਿਆ ਉਥੇ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਇਸ ਦਾ ਭਾਰੀ ਅਸਰ ਪਿਆ। ਬਾਜ਼ਾਰ ਖੁੱਲ੍ਹਦੇ ਹੀ ਭਾਰੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਸ਼ੇਅਰ ਬਾਜ਼ਾਰ ਵਿਚ ਜ਼ਬਰਦਸਤ ਉਛਾਲ ਆਇਆ ਹੈ। ਬੰਬੇ ਸਟਾਕ ਐਕਸਚੇਂਜ ਸੂਚਕਾਂਕ ਅੰਕ ਸੈਂਸੈਕਸ 1793.73 ਅੰਕ ਉਛਲ ਕੇ 81,248.20 ‘ਤੇ ਆ ਗਿਆ।
ਇੰਝ ਹੀ ਨਿਫਟੀ 553.25 ਅੰਕ ਵਧ ਕੇ 24561.25 ਉਤੇ ਪਹੁੰਚਿਆਥ ਸਵੇਰੇ 9.53 ਵਜੇ ਸੈਂਸੈਕਸ 2009 ਅੰਕਾਂ ਤੇ ਨਿਫਟੀ 700 ਅੰਕਾਂ ਦੀ ਉਛਾਲ ਨਾਲ ਕਾਰੋਬਾਰ ਕਰ ਰਿਹਾ ਸੀ। ਇਹ 24,700 ਦੇ ਪੱਧਰ ‘ਤੇ ਹੈ। ਦੂਜੇ ਪਾਸੇ NSE ਦੇ ਨਿਫਟੀ ਰਿਐਲਿਟੀ ਇੰਡੈਕਸ ਵਿਚ 4.71%, ਮੈਟਲ ਵਿਚ 3.40%, ਸਰਕਾਰੀ ਬੈਂਕ ਿਵਚ 2.88%, ਪ੍ਰਾਈਵੇਟ ਬੈਂਕ ਵਿਚ 2.84%, IT ਵਿਚ 2.39% ਤੇ ਆਟੋ ਵਿਚ 2.33% ਦੀ ਤੇਜ਼ੀ ਹੈ।
NSE ਦੇ ਕੌਮਾਂਤਰੀ ਐਕਸਚੇਂਜ ‘ਤੇ ਟ੍ਰੇਡ ਹੋਣ ਵਾਲਾ ਗਿਫਟ ਨਿਫਟੀ ਲਗਭਗ 750 ਅੰਕ ਉਪਰ 24,800 ‘ਤੇ ਹੈ। BsE ਦਾ ਸਮਾਲ ਕੈਪ ਇੰੈਕਸ 1678 ਅੰਕ (3.59%) ਉਪਰ 48,420 ‘ਤੇ ਕਾਰੋਬਾਰ ਕਰ ਰਿਹਾ ਹੈ। ਮਿਡ-ਕੈਪ ਇੰਡੈਕਸ ਵਿਚ 1,175 ਅੰਕ (2.79%) ਦੀ ਤੇਜ਼ੀ ਹੈ ਇਹ 43,287 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਸੀਜ਼ਫਾਇਰ ਦੇ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਟੈਨਸ਼ਨ ਘੱਟ ਹੋਈ ਹੈ। ਇਸ ਮਾਮਲੇ ਨਾਲ ਜੁੜੇ ਸਾਰੇ ਡਿਵੈਲਪਮੈਂਟਸ ‘ਤੇ ਨਿਵੇਸ਼ਕਾਂ ਦੀ ਨਜ਼ਰ ਰਹੇਗੀ। ਰਿਟੇਲ ਮਹਿੰਗਾਈ ਦੇ ਅਪ੍ਰੈਲ ਮਹੀਨੇ ਦੇ ਅੰਕੜੇ 13 ਮਈ ਨੂੰ ਜਾਰੀ ਕੀਤੇ ਜਾਣਗੇ। ਅਪ੍ਰੈਲ ਵਿਚ ਮਹਿੰਗਾਈ ਘੱਟ ਹੋ ਕੇ 3 ਫੀਸਦੀ ਤੋਂ ਹੇਠਾਂ ਆਉਣ ਦੀ ਸੰਭਾਵਨਾ ਹੈ। MRF, PNB ਬੈਂਕ, ਹਿੰਦੋਸਤਾਨ ਪੈਟਰੋਲੀਅਮ, ਅਡਾਨੀ ਪੋਰਟਸ ਤੇ ਅਡਾਨੀ ਐਂਟਰਪ੍ਰਾਈਜ਼ਿਜ਼ ਸਣੇ ਕਈ ਕੰਪਨੀਆਂ ਦੇ ਤਿਮਾਹੀ ਨਤੀਜੇ ਉਮੀਦ ਤੋਂ ਬੇਹਤਰ ਰਹੇ। ਬੀਤੇ ਹਫਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਆਪਣੀ ਖਰੀਦਦਾਰੀ ਦਾ ਸਿਲਸਿਲਾ ਜਾਰੀ ਰੱਖਿਆ ਤੇ ਸੈਗਮੇਂਟ ਵਿਚ ਲਗਭਗ 5087 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ BMW ਕਾਰ ਨੇ ਸਾਈਕਲ ਨੂੰ ਮਾਰੀ ਟੱਕਰ , ਡਿਊਟੀ ਤੋਂ ਪਰਤ ਰਹੇ ਪੁਲਿਸ ਮੁਲਾਜ਼ਮ ਦੀ ਹੋਈ ਮੌਤ
ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ 9 ਮਈ ਨੂੰ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਰਹੀ। ਸੈਂਸੇਕਸ 880 ਅੰਕ ਡਿੱਗ ਕੇ 79,454 ਦੇ ਪੱਧਰ ‘ਤੇ ਬੰਦ ਹੋਇਆ। ਨਿਫਟੀ ਵਿਚ ਵੀ 266 ਅੰਕ ਦੀ ਗਿਰਾਵਟ ਰਹੀ। ਇਹ 24,008 ਦੇ ਪੱਧਰ ‘ਤੇ ਬੰਦ ਹੋਇਆ।
ਵੀਡੀਓ ਲਈ ਕਲਿੱਕ ਕਰੋ -: