ਏਸ਼ੀਆ ਖੇਡਾਂ ਵਿਚ ਪੁਰਸ਼ ਕ੍ਰਿਕਟ ਮੁਕਾਬਲੇ ਦਾ ਸੋਨ ਤਮਗਾ ਭਾਰਤ ਨੂੰ ਮਿਲ ਗਿਆ ਹੈ। ਅੱਜ ਮੈਚ ਮੀਂਹ ਕਾਰਨ ਰੱਦ ਹੋ ਗਿਆ। ਭਾਰਤ ਦੇ ਕਪਤਾਨ ਰਿਤੂਰਾਜ ਗਾਇਕਵਾੜ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਮੀਂਹ ਕਾਰਨ ਮੈਚ ਰੋਕੇ ਜਾਣ ਦੇ ਸਮੇਂ ਅਫਗਾਨਿਸਤਾਨ ਨੇ 18.2 ਓਵਰਾਂ ਵਿਚ 5 ਵਿਕਟਾਂ ‘ਤੇ 112 ਦੌੜਾਂ ਬਣਾ ਲਈਆਂ ਸਨ। ਇਸ ਦੇ ਬਾਅਦ ਮੁਕਾਬਲਾ ਨਹੀਂ ਹੋ ਸਕਿਆ।
ਭਾਰਤ ਤੇ ਅਫਗਾਨਿਸਤਾਨ ਵਿਚ ਏਸ਼ੀਆਈ ਖੇਡਾਂ ਵਿਚ ਪੁਰਸ਼ ਕ੍ਰਿਕਟ ਮੁਕਾਬਲੇ ਦਾ ਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਗਿਆ। ਆਈਸੀਸੀ ਟੀ20 ਰੈਂਕਿੰਗ ਦੇ ਆਧਾਰ ‘ਤੇ ਭਾਰਤ ਨੂੰ ਜੇਤੂ ਐਲਾਨਿਆ ਗਿਆ। ਰੈਂਕਿੰਗ ਵਿਚ ਟੀਮ ਇੰਡੀਆ ਪਹਿਲੇ ਸਥਾਨ ‘ਤੇ ਹੈ। ਦੂਜੇ ਪਾਸੇ ਅਫਗਾਨਿਸਤਾਨ 10ਵੇਂ ਥਾਂ ‘ਤੇ ਹੈ।
ਭਾਰਤੀ ਪੁਰਸ਼ ਕ੍ਰਿਕਟ ਟੀਮ ਪਹਿਲੀ ਵਾਰ ਏਸ਼ੀਆਡ ਵਿਚ ਹਿੱਸਾ ਲੈਣ ਉਤਰੀ ਸੀ। ਉਸ ਨੇ ਪਹਿਲੀ ਵਾਰ ਵਿਚ ਹੀ ਇਤਿਹਾਸ ਰਚ ਦਿੱਤਾ ਤੇ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ 2010 ਵਿਚ ਬੰਗਲਾਦੇਸ਼ ਨੇ ਅਫਗਾਨਸਿਤਾਨ ਤੇ 2014 ਵਿਚ ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਅਫਗਾਨਿਸਤਾਨੀ ਦੀ ਟੀਮ ਲਗਾਤਾਰ ਤੀਜੀ ਵਾਰ ਫਾਈਨਲ ਵਿਚ ਪਹੁੰਚੀ ਤੇ ਉਸ ਨੂੰ ਤੀਜੇ ਚਾਂਦੀ ਦੇ ਤਮਗੇ ਨਾਲ ਸੰਤੋਸ਼ ਕਰਨਾ ਪਿਆ ਹੈ।
ਮੈਚ ਵਿਚ ਭਾਰਤ ਦੇ ਕਪਤਾਨ ਰਿਤੂਰਾਜ ਗਾਇਕਵਾੜ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਮੀਂਹ ਕਾਰਨ ਮੈਚ ਰੋਕੇ ਜਾਣ ਦੇ ਸਮੇਂ ਅਫਗਾਨਿਸਤਾਨ ਨੇ 18.2 ਓਵਰਾਂ ਵਿਚ 5 ਵਿਕਟਾਂ ‘ਤੇ 112 ਦੌੜਾਂ ਬਣਾ ਲਈਆਂ ਸਨ। ਇਸ ਦੇ ਬਾਅਦ ਮੀਂਹ ਕਾਰਨ ਮੁਕਾਬਲਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਚੰਡੀਗੜ੍ਹ : ਰਿਟਾਇਰਡ ਫੌਜੀ ਨੂੰ ਆਨਲਾਈਨ ਡੇਟਿੰਗ ਕਰਨੀ ਪਈ ਮਹਿੰਗੀ, ਲੱਗਿਆ 21 ਲੱਖ ਰੁ. ਦਾ ਚੂਨਾ
ਅਫਗਾਨਿਸਤਾਨ ਦੀ ਪਾਰੀ ਦੀ ਗੱਲ ਕਰੀਏ ਤਾਂ ਸ਼ਾਹਿਦੁਲਾਹ ਕਮਾਲ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ। ਕਪਤਾਨ ਗੁਲਬਦੀਨ ਨਈਬ 27 ਦੌੜਾਂ ਬਣਾ ਕੇ ਨਾਟਆਊਟ ਰਹੇ। ਅਫਸਰ ਜਜਈ ਨੇ 15 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਤਿੰਨਾਂ ਦੇ ਇਲਾਵਾ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਨਹੀਂ ਛੂਹ ਸਕਿਆ। ਜੁਬੈਦ ਅਕਬਰੀ ਪੰਜ ਤੇ ਮੁਹੰਮਦ ਸ਼ਹਜਾਦ ਚਾਰ ਦੌੜਾਂ ਬਣਾ ਕੇ ਆਊਟ ਹੋਏ। ਨੂਰ ਅਲੀ ਜਾਦਰਾਨ ਤੇ ਕਰੀਮ ਜਨਾਤ ਨੇ 1-1 ਦੌੜ ਬਣਾਈ। ਭਾਰਤ ਲਈ ਅਰਸ਼ਦੀਪ ਸਿੰਘ, ਸ਼ਿਵਮ ਦੁਬੇ, ਸ਼ਾਹਬਾਜ ਨਦੀਮ ਤੇ ਰਵੀ ਬਿਸ਼ਨੋਈ ਨੇ 1-1 ਵਿਕਟ ਲਈ।
ਵੀਡੀਓ ਲਈ ਕਲਿੱਕ ਕਰੋ -: