ਭਾਰਤੀ-ਅਮਰੀਕੀ ਗਾਇਕਾ ਤੇ ਉਦਮੀ ਚੰਦਰਿਕਾ ਟੰਡਨ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਐਲਬਮ ‘ਤ੍ਰਿਵੇਣੀ’ ਲਈ ਗ੍ਰੈਮੀ ਐਵਾਰਡ ਜਿੱਤਿਆ ਹੈ। ਰਿਕਾਰਡਿੰਗ ਅਕਾਦਮੀ ਵੱਲੋਂ ਆਯੋਜਿਤ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਰੋਹ ਦਾ 67ਵਾਂ ਐਡੀਸ਼ਨ ਐਤਵਾਰ ਨੂੰ ਲਾਸ ਏਂਜਲਸ ਦੇ ਕ੍ਰਿਪਟੋ ਡਾਟ ਕਾਮ ਏਰਿਨਾ ਵਿਚ ਆਯੋਜਿਤ ਕੀਤਾ ਗਿਆ।
ਚੰਦਰਿਕਾ ਇਕ ਬਿਜ਼ਨੈੱਸ ਲੀਡਰ ਵੀ ਹਨ ਤੇ ਪੈਪਸਿਕੋ ਦੀ ਸਾਬਕਾ ਸੀਈਓ ਇੰਦਰਾ ਨੂਯੀ ਦੀ ਵੱਡੀ ਭੈਣ ਹੈ। ਚੇਨਈ ਵਿਚ ਵੱਡੇ ਹੋਏ ਇਸ ਸੰਗਤੀਕਾਰ ਨੇ ਗ੍ਰੈਮੀ ਪੁਰਸਕਾਰ ਜਿੱਤਣ ਦੇ ਬਾਅਦ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਰਿਕਾਰਡਿੰਗ ਅਕਾਦਮੀ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਇਹ ਅਦਭੁੱਤ ਲੱਗਦਾ ਹੈ।
ਇਹ ਵੀ ਪੜ੍ਹੋ : ਮਾਨਸਾ ‘ਚ ਬਾਈਕ ਸਵਾਰਾਂ ਵੱਲੋਂ ਇੱਕ ਘਰ ‘ਤੇ ਫਾ.ਇਰਿੰ.ਗ, 30 ਲੱਖ ਰੁਪਏ ਦੀ ਮੰਗੀ ਫਿਰੌਤੀ, ਘਟਨਾ CCTV ‘ਚ ਕੈਦ
ਪੁਰਸਕਾਰ ਸਵੀਕਾਰ ਕਰਦੇ ਸਮੇਂ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਗੀਤ ਪ੍ਰੇਮ ਹੈ, ਸੰਗੀਤ ਪ੍ਰਕਾਸ਼ ਹੈ ਤੇ ਸੰਗੀਤ ਹਾਸਾ ਹੈ ਤੇ ਆਓ ਅਸੀਂ ਸਾਰੇ ਪ੍ਰੇਮ, ਪ੍ਰਕਾਸ਼ ਦੇ ਹਾਸੇ ਨਾਲ ਘਿਰੇ ਰਹੀਏ। ਸੰਗੀਤ ਲਈ ਧੰਨਵਾਦ ਤੇ ਸੰਗੀਤ ਬਣਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ। 2009 ਦੇ ‘ਸੋਲ ਕਾਲ’ ਤੇ ਪਹਿਲੀ ਜਿੱਤ ਦੇ ਬਾਅਦ ਇਹ ਚੰਦਰਿਕਾ ਟੰਡਨ ਦਾ ਦੂਜਾ ਗ੍ਰੇਮੀ ਐਵਾਰਡ ਸੀ।
ਵੀਡੀਓ ਲਈ ਕਲਿੱਕ ਕਰੋ -:
