ਫਰਾਸ ਵਿਚ UPI ਲਾਂਚ ਹੋ ਗਿਆ ਹੈ। ਫਰਾਂਸ ਵਿਚ ਭਾਰਤੀ ਦੂਤਘਰ ਨੇ ਪੈਰਿਸ ਦੇ ਐਫਿਸ ਟਾਵਰ ‘ਤੇ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨੂੰ ਰਸਮੀ ਤੌਰ ‘ਤੇ ਲਾਂਚ ਕੀਤਾ। ਹੁਣ ਲੋਕ ਯੂਪੀਆਈ ਜ਼ਰੀਏ ਐਫਿਲ ਟਾਵਰ ਲਈ ਟਿਕਟ ਬੁੱਕ ਕਰ ਸਕਣਗੇ।
ਇਸ ‘ਤੇ ਪ੍ਰਧਾਨ ਮੰਤਰੀ ਨੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਬਹੁਤ ਚੰਗਾ ਲੱਗਾ। ਖੁਸ਼ੀ ਹੋਈ। ਇਹ ਯੂਪੀਆਈ ਨੂੰ ਗਲੋਬਲ ਬਣਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ। ਇਸ ਨਾਲ ਡਿਜੀਟਲ ਪੇਮੈਂਟ ਨੂੰ ਬੜ੍ਹਾਵਾ ਮਿਲੇਗਾ। ਇਹ ਲਾਂਚਿੰਗ ਫ੍ਰਾਂਸੀਸੀ ਰਾਸ਼ਟਰਪਤੀ ਇਮੈਨਏਲ ਮੈਕਰੋ ਦੀ ਭਾਰਤ ਯਾਤਰਾ ਦੇ ਬਾਅਦ ਹੋਈ ਹੈ। 25 ਜਨਵਰੀ ਨੂੰ ਮੈਕ੍ਰੋ ਜੈਪੁਰ ਪਹੁੰਚੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਯੂਪੀਆਈ ਡਿਜੀਟਲ ਸਿਸਟਮ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੂੰ ਪੇਮੈਂਟ ਕਰਨਾ ਸਿਖਾਇਆ ਸੀ।
ਇਹ ਵੀ ਪੜ੍ਹੋ : ‘ਮੇਰੀ ਮੌ.ਤ ਸਰਵਾਈਕਲ ਕੈਂਸਰ ਨਾਲ ਨਹੀਂ ਹੋਈ, ਮੈਂ ਜ਼ਿੰਦਾ ਹਾਂ’, ਅਫਵਾਹ ਦੇ ਇਕ ਦਿਨ ਬਾਅਦ ਪੂਨਮ ਪਾਂਡੇ ਨੇ ਦੱਸਿਆ ਸੱਚ
ਫਰਾਂਸੀਸੀ ਰਾਸ਼ਟਰਪਤੀ UPI ਪੇਮੈਂਟ ਦੇ ਮੁਰੀਦ ਹੋ ਗਏ ਸਨ। 26 ਜਨਵਰੀ ਨੂੰ ਮੈਕ੍ਰੋ ਨੇ ਸਟੇਟ ਡਿਨਰ ਦੌਰਾਨ ਕਿਹਾ ਮੈਂ ਜੈਪੁਰ ਵਿਚ ਪੀਐੱਮ ਮੋਦੀ ਦੇ ਨਾਲ ਪੀਤੀ ਗਈ ਚਾਹ ਨੂੰ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਇਸ ਦਾ ਪੇਮੈਂਟ UPI ਤੋਂ ਕੀਤਾ ਗਿਆ ਸੀ ਉਹ ਮੇਰੇ ਲਈ ਬਹੁਤ ਖਾਸ ਸੀ।ਉਹ ਚਾਹ ਸਾਡੀ ਦੋਸਤੀ, ਗਰਮਜੋਸ਼ੀ, ਪ੍ਰੰਪਰਾ ਤੇ ਇਨੋਵੇਸ਼ਨ ਦਾ ਸਭ ਤੋਂ ਬੇਹਤਰੀਨ ਉਦਾਹਰਣ ਸੀ।
ਵੀਡੀਓ ਲਈ ਕਲਿੱਕ ਕਰੋ –