ਦਿੱਲੀ ਏਅਰਪੋਰਟ ‘ਤੇ ਉਡਾਣ ਵਿਚ ਦੇਰੀ ਦਾ ਐਲਾਨ ਕਰ ਰਹੇ ਇੰਡੀਗੋ ਏਅਰਲਾਈਨ ਦੇ ਪਾਇਲਟ ‘ਤੇ ਇਕ ਯਾਤਰੀ ਨੇ ਹਮਲਾ ਕਰ ਦਿੱਤਾ। ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਯਾਤਰੀ ਨੂੰ ਪਾਇਲਟ ਦੇ ਨਾਲ ਮਾਰਕੁੱਟ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਯਾਤਰੀ ਦੀ ਪਛਾਣ ਸਾਹਿਲ ਕਟਾਰੀਆ ਵਜੋਂ ਹੋਈ ਹੈ, ਜਿਸ ਨੂੰ ਇੰਡੀਗੋ ਜਹਾਜ਼ ਦੇ ਕੋ-ਪਾਇਲਟ ਅਨੂਪ ਕੁਮਾਰ ‘ਤੇ ਹਮਲਾ ਕੀਤਾ ਸੀ।
ਇੰਡੀਗੋ ਫਲਾਇਟ ਦੇ ਕੋ-ਪਾਇਲਟ ਅਨੂਪ ਕੁਮਾਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 323, 341, 290 ਤੇ 22 ਏਅਰਕ੍ਰਾਫਟ ਰੂਲਸ ਤਹਿਤ FIR ਦਰਜ ਕਰ ਲਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਫਿਲਹਾਲ ਮੁਲ਼ਮ ਪੈਸੰਜਰ ਸਾਹਿਲਕਟਾਰੀਆ ਨੂੰ ਸੀਆਰਪੀਸੀ 41 ਤਹਿਤ ਪੁੱਛਗਿਛ ਲਈ ਨੋਟਿਸ ਸਰਵ ਕੀਤਾ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਲਗਾਈਆਂ ਗਈਆਂ ਧਾਰਾਵਾਂ ਜ਼ਮਾਨਤੀ ਹਨ।
A passenger punched an Indigo capt in the aircraft as he was making delay announcement. The guy ran up from the last row and punched the new Capt who replaced the previous crew who crossed FDTL. Unbelievable ! @DGCAIndia @MoCA_GoI pic.twitter.com/SkdlpWbaDd
— Capt_Ck (@Capt_Ck) January 14, 2024
ਸ਼ਿਕਾਇਤ ਦੇ ਬਾਅਦ ਮੁਲਜ਼ਮ ਪੈਸੰਜਰ ਨੇ ਕੋ-ਪਾਇਲਟ ਉਪਰ ਹਮਲਾ ਕੀਤਾ ਤੇ ਇੰਡੀਗੋ ਫਲਾਈਟ ਨੰਬਰ 6E2175 ਦਿੱਲੀ ਤੋਂ ਗੋਆ ਜਾਣ ਵਾਲੀ ਫਲਾਈਟ ਵਿਚ ਹੰਗਾਮਾ ਕੀਤਾ। ਵੀਡੀਓ ਵਿਚ ਪਾਇਲਟ ‘ਤੇ ਹਮਲਾ ਕਰਨ ਵਾਲੇ ਯਾਤਰੀ ‘ਤੇ ਕਰੂ ਮੈਂਬਰਸ ਘਟਨਾ ਦੇ ਬਾਅਦ ਚੀਕਦੇ ਹੋਏ ਦੇਖੇ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇੰਡੀਗੋ ਦੀ ਫਲਾਈਟ ਧੁੰਦ ਦੀ ਵਜ੍ਹਾ ਨਾਲ ਦੇਰੀ ਨਾਲ ਚੱਲ ਰਹੀ ਸੀ ਜਿਸ ਤੋਂ ਮੁਲਜ਼ਮ ਨਾਰਾਜ਼ ਸੀ।
ਇਹ ਵੀ ਪੜ੍ਹੋ : ਈਡੀ ਦੀ ਵੱਡੀ ਕਾਰਵਾਈ , ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਹੋਈ ਮੁੜ ਗ੍ਰਿਫਤਾਰੀ
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਡੀਸੀਪੀ ਨੇ ਦੱਸਿਆਕਿ ਇੰਡੀਗੋ ਨੇ ਯਾਤਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸਾਨੂੰ ਸ਼ਿਕਾਇਤ ਮਿਲ ਚੁੱਕੀ ਹੈ ਤੇ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ।ਇੰਡੀਗੋ ਨੇ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਵੀ ਕੀਤਾ ਹੈ। ਮੁਲਜ਼ਮ ਨੂੰ ‘ਨੋ ਫਲਾਈ ਲਿਸਟ’ ਵਿਚ ਸ਼ਾਮਲ ਕੀਤ ਜਾਣ ਸਣੇ ਕਾਰਵਾਈਆਂ ਕਰਨ ਦੀ ਤਿਆਰੀ ਵੀ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”