ਚੰਡੀਗੜ੍ਹ ਦੇ ਸਭ ਤੋਂ ਪੌਸ਼ ਮੰਨੇ ਜਾਂਦੇ ਸੈਕਟਰ-1 ਤੋਂ ਚੋਰੀ ਹੋਈ ਪੰਜਾਬ ਆਰਮਡ ਪੁਲਿਸ (ਪੀਏਪੀ) ਦੀ ਵਿਰਾਸਤੀ ਤੋਪ 4 ਮਹੀਨਿਆਂ ਬਾਅਦ ਮਿਲ ਗਈ ਹੈ। ਪੀਏਪੀ ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ‘ਤੇ ਰੱਖੀ ਇਸ ਤੋਪ ਨੂੰ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਬਟਾਲੀਅਨ ਦਾ ਰਸੋਈਆ ਵੀ ਇਨ੍ਹਾਂ ਵਿੱਚ ਸ਼ਾਮਲ ਹੈ। ਰਸੋਈਏ ਨੇ ਇਸ ਤੋਪ ਨੂੰ ਚੋਰੀ ਕਰਨ ਦੀ ਪੂਰੀ ਯੋਜਨਾ ਬਣਾਈ ਸੀ।
ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ 3 ਫੁੱਟ ਲੰਬੀ ਅਤੇ 250 ਕਿਲੋ ਵਜ਼ਨ ਵਾਲੀ ਇਸ ਤੋਪ ਨੂੰ ਲਿਜਾਣ ਲਈ ਸਕੂਟਰ ’ਤੇ ਆਏ ਸਨ। ਹਾਲਾਂਕਿ ਇਸ ਦੇ ਭਾਰੀ ਵਜ਼ਨ ਕਾਰਨ ਉਹ ਤੋਪ ਨੂੰ ਸਕੂਟਰ ‘ਤੇ ਜ਼ਿਆਦਾ ਦੂਰ ਨਹੀਂ ਲੈ ਜਾ ਸਕੇ। ਇਸ ਤੋਂ ਬਾਅਦ ਤੋਪ ਨੂੰ ਵੱਖ-ਵੱਖ ਟੁਕੜਿਆਂ ‘ਚ ਕੱਟ ਕੇ ਲਿਜਾਇਆ ਗਿਆ।
ਵਿਰਾਸਤੀ ਸ਼੍ਰੇਣੀ ਦੀ ਇਹ ਬਰਤਾਨਵੀ ਯੁੱਗ ਦੀ ਤੋਪ ਚੰਡੀਗੜ੍ਹ ਦੇ ਸੈਕਟਰ-1 ਸਥਿਤ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ‘ਤੇ ਕਰੀਬ 10 ਸਾਲਾਂ ਤੋਂ ਰੱਖੀ ਗਈ ਸੀ। ਇਸ ਸਾਲ 5 ਅਤੇ 6 ਮਈ ਦੀ ਰਾਤ ਨੂੰ ਇਹ ਤੋਪ ਅਚਾਨਕ ਗਾਇਬ ਹੋ ਗਈ ਸੀ। ਹਾਲਾਂਕਿ, ਇਹ ਗੱਲ ਪੀਏਪੀ ਅਧਿਕਾਰੀਆਂ ਦੇ ਧਿਆਨ ਵਿੱਚ ਤੋਪ ਦੇ ਲਾਪਤਾ ਹੋਣ ਤੋਂ 15 ਦਿਨਾਂ ਬਾਅਦ ਆਈ। ਇਸ ਤੋਂ ਬਾਅਦ ਪੀਏਪੀ ਦੀ 82 ਬਟਾਲੀਅਨ ਦੇ ਕਮਾਂਡੈਂਟ ਅਤੇ ਪੀਪੀਐਸ ਅਧਿਕਾਰੀ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਸੈਕਟਰ-3 ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਸੀ।
ਤੋਪ ਚੋਰੀ ਹੋਣ ਦਾ ਖੁਲਾਸਾ ਕਰੀਬ 15 ਦਿਨਾਂ ਬਾਅਦ ਹੋਇਆ। ਚੋਰੀ ਦੀ ਇਹ ਘਟਨਾ 5 ਅਤੇ 6 ਮਈ ਦੀ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਦੇਵੇਂਦਰ ਕੁਮਾਰ ਨੂੰ ਕਰੀਬ 15 ਦਿਨ ਪਹਿਲਾਂ ਤੋਪ ਚੋਰੀ ਹੋਣ ਦਾ ਪਤਾ ਲੱਗਾ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ 82 ਬਟਾਲੀਅਨ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੂੰ ਦਿੱਤੀ, ਜੋ ਪੀ.ਪੀ.ਐਸ. ਅਫਸਰ ਹਨ।
ਇਹ ਵੀ ਪੜ੍ਹੋ : IELTS ਕਰ ਰਹੀ ਕੁੜੀ ਨੇ ਕੀਤੀ ਖੁਦ.ਕੁਸ਼ੀ, ਮਰ.ਨ ਤੋਂ ਪਹਿਲਾਂ ਬਣਾਈ ਵੀਡੀਓ
ਇਹ ਵਿਰਾਸਤੀ ਤੋਪ ਪੰਜਾਬ ਆਰਮਡ ਪੁਲਿਸ ਦੀ ਬਹੁਤ ਹੀ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਕਰੀਬ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇੱਕ ਵਾਰ ਫਿਰ ਇਸਨੂੰ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਪ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਆਉਂਦੇ ਸਨ। ਇਹ ਬਹੁਤ ਮਹੱਤਵਪੂਰਨ ਤੋਪ ਸੀ।
ਚੰਡੀਗੜ੍ਹ ਪੁਲਿਸ ਨੇ ਚੋਰੀ ਤੋਂ ਬਾਅਦ ਕਿਹਾ ਸੀ ਕਿ ਕੋਈ ਵੀ ਵਿਅਕਤੀ ਇਸ ਨੂੰ ਚੋਰੀ ਕਰ ਕੇ ਨਹੀਂ ਲਿਜਾ ਸਕਦਾ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਸ਼ਾਇਦ 4 ਤੋਂ 5 ਲੋਕ ਸ਼ਾਮਲ ਸਨ। ਜਿਸ ਥਾਂ ਇਸ ਤੋਪ ਨੂੰ ਰੱਖਿਆ ਗਿਆ ਸੀ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ। ਅਜਿਹੇ ‘ਚ ਪੁਲਿਸ ਲਈ ਦੋਸ਼ੀਆਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਥਾਣਾ ਸਦਰ ਦੀ ਪੁਲਿਸ ਨੇ ਇਹ ਕੇਸ ਪੀਪੀਐਸ ਅਧਿਕਾਰੀ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: